ਪਟਿਆਲਾ: PRTC ਬੱਸ ਉਸ ਵੇਲੇ ਹਾਦਸੇ ਦਾ ਸ਼ਿਕਾਰ ਹੋ ਗਈ ਜਦੋਂ ਉਹ ਪਟਿਆਲਾ ਤੋਂ ਦੇਵੀਗੜ੍ਹ ਰੋਡ ‘ਤੇ ਜਾ ਰਹੀ ਸੀ। ਸਨੀ ਇਨਕਲੇਵ ਨੇੜੇ ਇਹ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ’ਚ ਬੱਸ ਡਰਾਈਵਰ ਦੀ ਮੌਕੇ ’ਤੇ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੀ.ਆਰ.ਟੀ.ਸੀ. ਦੇ ਵੱਡੇ ਅਫ਼ਸਰ ਮੌਕੇ ’ਤੇ ਪਹੁੰਚੇ। ਫਿਲਹਾਲ ਪੁਲਿਸ ਨੇ ਬੱਸ ਡਰਾਈਵਰ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪਟਿਆਲਾ ਦੇ ਮੋਰਚਰੀ ਘਰ ‘ਚ ਰਖਵਾ ਦਿੱਤਾ ਹੈ।
ਮ੍ਰਿਤਕ ਬੱਸ ਡਰਾਈਵਰ ਦੀ ਪਛਾਣ 42 ਸਾਲਾ ਜਸਵਿੰਦਰ ਸਿੰਘ ਵਾਸੀ ਪਿੰਡ ਮੀਰਾਪੁਰ, ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ।ਜਾਣਕਾਰੀ ਅਨੁਸਾਰ ਪੀ.ਆਰ.ਟੀ.ਸੀ. ਦੀ ਬੱਸ ਪਟਿਆਲਾ ਦੇ ਦੇਵੀਗੜ੍ਹ ਤੋਂ ਹੁੰਦੇ ਹੋਏ ਅੰਬਾਲਾ ਵੱਲ ਨੂੰ ਜਾ ਰਹੀ ਸੀ।
ਦੱਸ ਦੇਈਏ ਕਿ ਪੀ.ਆਰ.ਟੀ.ਸੀ. ਦੀ ਬੱਸ ਪਟਿਆਲਾ ਦੇ ਦੇਵੀਗੜ੍ਹ ਤੋਂ ਹੁੰਦੇ ਹੋਏ ਅੰਬਾਲਾ ਵੱਲ ਨੂੰ ਜਾ ਰਹੀ ਸੀ। ਅੱਗੇ ਇਕ ਹੋਰ ਪੀ.ਆਰ.ਟੀ.ਸੀ. ਦੀ ਆ ਰਹੀ ਤੇਜ਼ ਰਫ਼ਤਾਰ ਬੱਸ ਕਾਰਨ ਦੂਜੀ ਬੱਸ ਦਾ ਸੰਤੁਲਨ ਖ਼ਰਾਬ ਹੋ ਗਿਆ। ਜਿਸ ਕਾਰਨ ਬੱਸ ਜੰਗਲਾਤ ਮਹਿਕਮੇ ਦੀ ਜ਼ਮੀਨ ਵਿੱਚ ਜਾ ਵੜੀ। ਪੀ.ਆਰ.ਟੀ.ਸੀ. ਦੇ ਇੰਸਪੈਕਟਰ ਗੁਰਨੈਬ ਸਿੰਘ ਨੇ ਕਿਹਾ ਕਿ ਅੱਗੋਂ ਆ ਰਹੀ ਬੱਸ ਨੂੰ ਬਚਾਉਣ ਦੇ ਚੱਕਰ ’ਚ ਇਹ ਹਾਦਸਾ ਵਾਪਰਿਆ ਹੈ, ਜਿਸ ’ਚ ਬੱਸ ਡਰਾਈਵਰ ਦੀ ਮੌਤ ਹੋ ਗਈ। ਅਸੀਂ ਸਰਕਾਰ ਨੂੰ ਮੰਗ ਕਰਦੇ ਹਾਂ ਕਿ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ।