05 ,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ‘ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਪੱਬਾਂ ਭਾਰ ਹਨ ਅਤੇ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਜੰਮ ਕੇ ਪਾਰਟੀਆਂ ਲਈ ਪ੍ਰਚਾਰ ਕੀਤਾ ਜਾ ਰਿਹਾ ਹੈ। ਭਾਵੇਂ ਚੋਣ ਰੈਲੀਆਂ ‘ਚ ਇਕੱਠ ਨੂੰ ਹਾਲੇ ਇਜਾਜ਼ਤ ਨਹੀਂ ਦਿੱਤੀ ਗਈ ਪਰ ਪਾਰਟੀਆਂ ਵੱਲੋਂ ਮੀਡੀਆ ਦੀ ਸਹਾਰਾ ਲੈ ਕੇ ਪ੍ਰਚਾਰ ਜਾਰੀ ਹੈ। ਇਸੇ ਤਹਿਤ ਭਾਜਪਾ ਵੀ ਹੁਣ ਇੱਕ ਵਾਰ ਫੇਰ ਮੈਦਾਨ ‘ਚ ਹੈ। ਪ੍ਰਧਾਨ ਮੰਤਰੀ ਮੋਦੀ ਇੱਕ ਵਾਰ ਫਿਰ ਪੰਜਾਬ ‘ਚ ਰੈਲੀ ਕਰਨਗੇ। 8 ਅਤੇ 9 ਫਰਵਰੀ ਨੂੰ ਪੀਐੱਮ ਮੋਦੀ ਵੱਲੋਂ ਵਰਚੁਅਲ ਰੈਲੀ ਕੀਤੀ ਜਾਣੀ ਹੈ। (PM Modi will address virtual rally in punjab) ਵਰਚੁਅਲ ਰੈਲੀ ਰਾਹੀਂ ਸੰਬੋਧਨ ਕਰਕੇ ਪੀਐੱਮ ਮੋਦੀ ਐੱਨਡੀਏ (ਭਾਰਤੀ ਜਨਤਾ ਪਾਰਟੀ, ਪੰਜਾਬ ਲੋਕ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਗਠਜੋੜ)(BJP Alliance) ਲਈ ਵੋਟਾਂ ਦੀ ਅਪੀਲ ਕਰਨਗੇ।
ਇਹਨਾਂ ਰੈਲੀਆਂ ਦੌਰਾਨ ਪੰਜਾਬ ਦੀਆਂ ਸਾਰੀਆਂ ਸ਼੍ਰੇਣੀਆਂ ਤੇ ਖੇਤਰਾਂ ਨੂੰ ਕਵਰ ਕੀਤਾ ਜਾਵੇਗਾ। ਭਾਜਪਾ ਨੇ ਬੀਤੇ ਦਿਨੀਂ ਸਟਾਰ ਪ੍ਰਚਾਰਕਾਂ ਦੀ ਸੂਚੀ ਵੀ ਜਾਰੀ ਕੀਤੀ ਸੀ ਤੇ ਇਸ ਵਿੱਚ ਪੀਐਮ ਮੋਦੀ ਦਾ ਨਾਮ ਸਭ ਤੋਂ ਉੱਤੇ ਸੀ ਤੇ ਹੁਣ ਉਹ ਆਪਣੀ ਪਹਿਲੀ ਰੈਲੀਆਂ ਵਰਚੁਅਲ ਤਰੀਕੇ ਰਾਹੀਂ ਕਰਨਗੇ।
ਦਸ ਦਈਏ ਕਿ ਫਿਰੋਜ਼ਪੁਰ ਰੈਲੀ ਰੱਦ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਪੰਜਾਬ ਵਿੱਚ ਇਹ ਪਹਿਲੀ ਰੈਲੀ ਕਰਨ ਜਾ ਰਹੇ ਹਨ । ਜਿਕਰਯੋਗ ਹੈ ਕਿ ਅਜੇ ਚੋਣ ਕਮਿਸ਼ਨ ਵੱਲੋਂ ਇਕੱਠ ਕਰਨ ‘ਤੇ ਪਾਬੰਦੀਆਂ ਲੱਗੀਆਂ ਹੋਈਆਂ ਹਨ ਤੇ ਚੋਣ ਰੈਲੀ ਦੌਰਾਨ ਭੀੜ ਹੋਣ ਕਾਰਨ ਪੰਜਾਬ ਵਿੱਚ ਕਈ ਆਗੂਆਂ ਨੂੰ ਨੋਟਿਸ ਵੀ ਜਾਰੀ ਹੋ ਚੁੱਕੇ ਹਨ। ਅਜਿਹੇ ਵਿੱਚ ਪਾਰਟੀਆਂ ਵਰਚੁਅਲ ਤਰੀਕੇ ਨਾਲ ਹੀ ਚੋਣ ਰੈਲੀਆਂ ਕਰ ਰਹੀਆਂ ਹਨ।