11 ,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਅਸਲ ਕੰਟਰੋਲ ਰੇਖਾ (LAC) ‘ਤੇ ਚੀਨ ਦੀ ਚਾਲ ਇਕ ਵਾਰ ਫਿਰ ਸਾਹਮਣੇ ਆ ਗਈ ਹੈ। ਲੱਦਾਖ ‘ਚ ਚੀਨੀ ਪਾਸਿਓਂ ਘੁਸਪੈਠ ਦਾ ਮਾਮਲਾ ਸਾਹਮਣੇ ਆਇਆ ਹੈ। ਨਿਊਜ਼ ਏਜੰਸੀ ਏਐਨਆਈ ਨੇ ਰੱਖਿਆ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ 26 ਜਨਵਰੀ ਨੂੰ ਭਾਰਤੀ ਸੈਨਾ ਅਤੇ ਆਈਟੀਬੀਪੀ ਦੇ ਜਵਾਨਾਂ ਨੇ ਲੱਦਾਖ ਵਿੱਚ ਐਲਏਸੀ ਦੇ ਪਾਰ ਤੋਂ ਇੱਕ ਨਾਗਰਿਕ ਨੂੰ ਉਨ੍ਹਾਂ ਵੱਲ ਆਉਂਦੇ ਦੇਖਿਆ। ਉਨ੍ਹਾਂ ਨੇ ਉਸ ਨੂੰ ਫੜ ਲਿਆ।
ਪੁੱਛ-ਪੜਤਾਲ ਕਰਨ ‘ਤੇ ਨਾਗਰਿਕ ਨੇ ਦੱਸਿਆ ਕਿ ਉਹ ਆਪਣਾ ਯਾਕ ਲੈਣ ਆਇਆ ਸੀ, ਜਦਕਿ ਉਸ ਦੇ ਕੋਲ ਕੋਈ ਯਾਕ ਨਹੀਂ ਸੀ। ਇਸ ਦੇ ਨਾਲ ਹੀ Urgain Chodonਨਾਮ ਦੇ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਕੀਤਾ ਗਿਆ ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ 28 ਜਨਵਰੀ ਨੂੰ ਚੀਨੀ ਫੌਜ ਸਾਡੇ ਖੇਤਰ ਵਿੱਚ ਦਾਖਲ ਹੋਈ ਅਤੇ ਝੁੰਡ ਨੂੰ ਚਰਨ ਨਹੀਂ ਦਿੱਤਾ
ਹਾਲਾਂਕਿ, ਰੱਖਿਆ ਸੂਤਰਾਂ ਦਾ ਕਹਿਣਾ ਹੈ ਕਿ ਇਹ ਵੀਡੀਓ ਪੁਰਾਣੀ ਹੈ ਅਤੇ ਇਸ ਨੂੰ ਗਰਮੀਆਂ ਦੇ ਮੌਸਮ ਦੌਰਾਨ ਰਿਕਾਰਡ ਕੀਤਾ ਗਿਆ ਸੀ, ਕਿਉਂਕਿ ਵੀਡੀਓ ਵਿੱਚ ਬਰਫ ਦੇਖੀ ਨਹੀਂ ਜਾ ਸਕਦੀ। ਤੁਹਾਨੂੰ ਦੱਸ ਦਈਏ ਕਿ LAC ‘ਤੇ ਭਾਰਤ ਅਤੇ ਚੀਨ ਵਿਚਾਲੇ ਪਿਛਲੇ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਤਣਾਅ ਚੱਲ ਰਿਹਾ ਹੈ। ਹਾਲਾਂਕਿ ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਵੀ ਚੱਲ ਰਹੀ ਹੈ। 12 ਜਨਵਰੀ ਨੂੰ ਭਾਰਤੀ ਅਤੇ ਚੀਨੀ ਕਮਾਂਡਰਾਂ ਵਿਚਾਲੇ ਗੱਲਬਾਤ ਹੋਈ ਸੀ। ਦੋਵਾਂ ਦੇਸ਼ਾਂ ਦੇ ਫੌਜੀ ਅਧਿਕਾਰੀਆਂ ਨੇ ਮਾਮਲੇ ਨੂੰ ਸ਼ਾਂਤੀਪੂਰਵਕ ਹੱਲ ਕਰਨ ਦਾ ਸੰਕਲਪ ਲਿਆ।