*Jallianwala Bagh ਦੇ ਨਵੀਨੀਕਰਨ ‘ਤੇ ਘਿਰੀ ਮੋਦੀ ਸਰਕਾਰ, ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਕੱਢੀ ਭੜਾਸ, ਰਾਹੁਲ ਗਾਂਧੀ ਨੇ ਕਈ ਵੱਡੀ ਗੱਲ*

0
39

ਨਵੀਂ ਦਿੱਲੀ 31ਅਗਸਤ (ਸਾਰਾ ਯਹਾਂ ਬਿਊਰੋ ਰਿਪੋਰਟ) ਜਲ੍ਹਿਆਂਵਾਲਾ ਬਾਗ (Jallianwala Bagh) ਦੇ ਨਵੀਨੀਕਰਨ ਨੂੰ ਲੈ ਕੇ ਮੋਦੀ ਸਰਕਾਰ ਘਿਰ ਗਈ ਹੈ। ਸੋਸ਼ਲ ਮੀਡੀਆ ‘ਤੇ ਲੋਕਾਂ ਜੰਮ ਕੇ ਅਲੋਚਨਾ ਕਰ ਰਹੇ ਹਨ। ਜ਼ਿਆਦਾਤਰ ਆਲੋਚਨਾ ਗਲਿਆਰਿਆਂ ਬਾਰੇ ਹੋ ਰਹੀ ਹੈ, ਜਿਨ੍ਹਾਂ ਨੂੰ ਬਦਲਿਆ ਗਿਆ ਹੈ। ਇਨ੍ਹਾਂ ਗਲਿਆਰਿਆਂ ਵਿੱਚ ਜਨਰਲ ਡਾਇਰ ਨੇ ਵੈਸਾਖੀ ਵਾਲੇ ਦਿਨ ਉਨ੍ਹਾਂ ਲੋਕਾਂ ‘ਤੇ ਗੋਲੀਆਂ ਚਲਾਉਣ ਦੇ ਨਿਰਦੇਸ਼ ਦਿੱਤੇ ਸਨ, ਜੋ ਸ਼ਾਂਤੀਪੂਰਵਕ ਵਿਰੋਧ ਕਰ ਰਹੇ ਸਨ। ਇਸ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਸਨ।

ਹੁਣ ਨਵੀਨੀਕਰਨ ਕਰਕੇ ਇੱਥੇ ਚਾਰੇ ਪਾਸੇ ਲੇਜ਼ਰ ਲਾਈਟਾਂ ਲਗਾਈਆਂ ਗਈਆਂ ਹਨ। ਇਸ ਬਾਰੇ ਰਾਹੁਲ ਗਾਂਧੀ ਨੇ ਲਿਖਿਆ ਹੈ ਕਿ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦਾ ਅਜਿਹਾ ਅਪਮਾਨ ਸਿਰਫ ਉਹ ਹੀ ਕਰ ਸਕਦੇ ਹਨ ਜੋ ਸ਼ਹਾਦਤ ਦੇ ਅਰਥ ਨਹੀਂ ਜਾਣਦੇ। ਮੈਂ ਇੱਕ ਸ਼ਹੀਦ ਦਾ ਪੁੱਤਰ ਹਾਂ- ਮੈਂ ਕਿਸੇ ਵੀ ਕੀਮਤ ਤੇ ਸ਼ਹੀਦਾਂ ਦਾ ਅਪਮਾਨ ਬਰਦਾਸ਼ਤ ਨਹੀਂ ਕਰਾਂਗਾ। ਅਸੀਂ ਇਸ ਘਿਣਾਉਣੇ ਜ਼ੁਲਮ ਦੇ ਵਿਰੁੱਧ ਹਾਂ।

ਸੋਸ਼ਲ ਮੀਡੀਆ ‘ਤੇ ਬਹੁਤ ਸਾਰੇ ਲੋਕਾਂ ਨੇ ਸਰਕਾਰ ‘ਤੇ ਨਵਿਆਉਣ ਦੇ ਨਾਂ ‘ਤੇ ਇਤਿਹਾਸ ਨੂੰ ਤਬਾਹ ਕਰਨ ਦਾ ਦੋਸ਼ ਲਗਾਇਆ ਹੈ ਤੇ ਇਹ ਵੀ ਕਿਹਾ ਹੈ ਕਿ ਸਿਆਸਤਦਾਨ ਇਤਿਹਾਸ ਨੂੰ ਬਹੁਤ ਘੱਟ ਮਹਿਸੂਸ ਕਰਦੇ ਹਨ। ਇਤਿਹਾਸਕਾਰ ਐਸ ਇਰਫਾਨ ਹਬੀਬ ਨੇ ਜੋਇ ਦਾਸ ਦੇ ਟਵੀਟ ਨੂੰ ਰੀਟਵੀਟ ਕੀਤਾ ਹੈ।

ਜੋਏ ਨੇ ਲਿਖਿਆ ਕਿ ਪਹਿਲੀ ਤਸਵੀਰ ਜਲ੍ਹਿਆਂਵਾਲਾ ਬਾਗ ਦਾ ਅਸਲ ਪ੍ਰਵੇਸ਼ ਦੁਆਰ ਹੈ, ਜਿੱਥੋਂ ਜਨਰਲ ਡਾਇਰ ਕਤਲੇਆਮ ਦਾ ਆਦੇਸ਼ ਦੇਣ ਤੋਂ ਪਹਿਲਾਂ ਅੰਦਰ ਦਾਖਲ ਹੋਇਆ ਸੀ। ਇਹ ਮੈਨੂੰ ਉਸ ਭਿਆਨਕ ਦਿਨ ਦੀ ਯਾਦ ਦਿਵਾਉਂਦਾ ਹੈ। ਦੂਜੀ ਤਸਵੀਰ ਨਰਿੰਦਰ ਮੋਦੀ ਸਰਕਾਰ ਦੁਆਰਾ “ਸੁਰੱਖਿਆ” ਦੇ ਨਾਂ ‘ਤੇ ਮੁਰੰਮਤ ਕੀਤੇ ਜਾਣ ਤੋਂ ਬਾਅਦ ਦੀ ਹੈ। ਦੇਖੋ ਕਿ ਇਹ ਕਿਵੇਂ ਦਿਖਾਈ ਦਿੰਦਾ ਹੈ। ਇਸ ‘ਤੇ, ਐਸ ਇਰਫਾਨ ਹਬੀਬ ਨੇ ਲਿਖਿਆ ਹੈ ਕਿ ਇਤਿਹਾਸ ਨਾਲ ਛੇੜਛਾੜ ਕੀਤੇ ਬਿਨਾਂ, ਵਿਰਾਸਤ ਦੀ ਸੰਭਾਲ ਕਰੋ। ਨਵੀਨੀਕਰਣ ਦੇ ਨਾਂ ਤੇ, ਵਿਰਾਸਤ ਦੀ ਅਸਲ ਮਹੱਤਤਾ ਨੂੰ ਗੁਆਚਿਆ ਨਹੀਂ ਵੇਖਣਾ ਚਾਹੀਦਾ।

LEAVE A REPLY

Please enter your comment!
Please enter your name here