International Travel Rules: ਪੰਜਾਬ ਸਰਕਾਰ ਵੱਲੋਂ ਕੌਮਾਂਤਰੀ ਆਗਮਨ ਲਈ ਨਵੀਆਂ ਗਾਈਡਲਾਈਨਸ ਜਾਰੀ…!!

0
100

ਚੰਡੀਗੜ੍ਹ 31 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਪੰਜਾਬ ਸਰਕਾਰ ਨੇ ਅੰਤਰਰਾਸ਼ਟਰੀ ਸਫਰ ਕਰਨ ਵਾਲਿਆਂ ਲਈ ਸੋਧੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਪ੍ਰੈੱਸ ਬਿਆਨ ਜਾਰੀ ਕਰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਯਾਤਰਾ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਸਾਰੇ ਯਾਤਰੀਆਂ ਨੂੰ ਘੱਟੋ-ਘੱਟ 72 ਘੰਟੇ ਪਹਿਲਾਂ ਆਨਲਾਈਨ ਪੋਰਟਲ www.newdelhiairport.in ‘ਤੇ ਸਵੈ-ਘੋਸ਼ਣਾ ਪੱਤਰ ਜਮ੍ਹਾਂ ਕਰਨਾ ਪਏਗਾ। ਉਨ੍ਹਾਂ ਨੂੰ ਪੋਰਟਲ ‘ਤੇ ਇਹ ਵੀ ਭਰੋਸਾ ਦੇਣਾ ਹੋਏਗਾ ਕਿ ਉਹ 14 ਦਿਨਾਂ ਲਈ ਲਾਜ਼ਮੀ ਕੁਆਰੰਟੀਨ ਹੋਣਗੇ।

ਮੰਤਰੀ ਨੇ ਇਸ ਦੌਰਾਨ ਸਾਫ਼ ਕੀਤਾ ਕਿ ਹੁਣ ਸਿਰਫ ਖਾਸ ਕਾਰਨਾਂ ਜਿਵੇਂ ਗਰਭ ਅਵਸਥਾ, ਪਰਿਵਾਰ ਵਿੱਚ ਮੌਤ, ਗੰਭੀਰ ਬਿਮਾਰੀ ਤੇ 10 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਮਾਪਿਆਂ ਨੂੰ 14 ਦਿਨਾਂ ਲਈ ਹੋਮ ਕੁਆਰੰਟੀਨ ਲਈ ਸਿੱਧੇ ਤੌਰ ‘ਤੇ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇ ਉਹ ਇਸ ਤਰ੍ਹਾਂ ਦੀ ਛੋਟ ਚਾਹੁੰਦੇ ਹਨ ਤਾਂ ਉਹ ਬੋਰਡਿੰਗ ਤੋਂ ਘੱਟੋ-ਘੱਟ 72 ਘੰਟੇ ਪਹਿਲਾਂ ਆਨਲਾਈਨ ਪੋਰਟਲ www.newdelhiairport.in ‘ਤੇ ਅਪਲਾਈ ਕਰਨਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਅੰਤਰਰਾਸ਼ਟਰੀ ਯਾਤਰੀ ਪੋਰਟਲ ‘ਤੇ ਕੋਵਿਡ-19 ਟੈਸਟ ਦੀ ਰਿਪੋਰਟ ਜਮ੍ਹਾ ਕਰਵਾ ਸਕਦੇ ਹਨ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਿਲ੍ਹੇ ‘ਚ ਆਉਣ ਬਾਰੇ ਆਪਣੀ ਰਿਪੋਰਟ ਦੇਣੀ ਪਏਗਾ। ਸਰਕਾਰ ਵੱਲੋਂ ਆਨਲਾਈਨ ਪੋਰਟਲ ‘ਤੇ ਦੱਸਿਆ ਗਿਆ ਫੈਸਲਾ ਅੰਤਿਮ ਹੋਵੇਗਾ।

International Flights Resume: Can You Fly to US, Germany, France For Vacations From India? Check Travel, Quarantine Rules

ਸਿੱਧੂ ਨੇ ਅੱਗੇ ਕਿਹਾ ਕਿ ਹਰੇਕ ਯਾਤਰੀ ਦੀ ਪ੍ਰਮਾਣਿਕਤਾ ਰਿਪੋਰਟ ਸਬੰਧੀ ਇੱਕ ਬਿਆਨ ਵੀ ਜਮ੍ਹਾ ਕੀਤਾ ਜਾਏਗਾ ਤੇ ਜੇਕਰ ਰਿਪੋਰਟ ਗਲਤ ਮਿਲਦੀ ਹੈ ਤਾਂ ਫੌਜਦਾਰੀ ਮੁਕੱਦਮਾ ਚਲਾਇਆ ਜਾ ਸਕੇਗਾ। ਟੈਸਟ ਰਿਪੋਰਟ ਭਾਰਤ ਵਿੱਚ ਦਾਖਲੇ ਦੇ ਹਵਾਈ ਅੱਡੇ ਦੇ ਪਹੁੰਚਣ ‘ਤੇ ਵੀ ਪੇਸ਼ ਕੀਤੀ ਜਾ ਸਕਦੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਸਾਰੇ ਯਾਤਰੀਆਂ ਨੂੰ ਆਪਣੇ ਮੋਬਾਈਲ ਉਪਕਰਣਾਂ ‘ਤੇ ਅਰੋਗਿਆ ਸੇਤੂ ਐਪ ਡਾਊਨਲੋਡ ਕਰਨ ਦੀ ਸਲਾਹ ਦਿੱਤੀ ਗਈ ਹੈ। ਫਲਾਈਟ/ਸਮੁੰਦਰੀ ਜਹਾਜ਼ ਵਿੱਚ ਚੜ੍ਹਨ ਵੇਲੇ ਥਰਮਲ ਸਕ੍ਰੀਨਿੰਗ ਤੋਂ ਬਾਅਦ ਸਿਰਫ ਅਸੰਪੋਮੈਟਿਕ ਯਾਤਰੀਆਂ ਨੂੰ ਸਵਾਰ ਹੋਣ ਦੀ ਇਜਾਜ਼ਤ ਮਿਲੇਗੀ। ਜ਼ਮੀਨੀ ਸਰਹੱਦਾਂ ਰਾਹੀਂ ਆਉਣ ਵਾਲੇ ਮੁਸਾਫਰਾਂ ਨੂੰ ਵੀ ਉਸੇ ਪ੍ਰੋਟੋਕੋਲ ਤੋਂ ਲੰਘਣਾ ਪਏਗਾ। ਇਸ ਦੇ ਨਾਲ ਹੀ ਹਵਾਈ ਅੱਡਿਆਂ ‘ਤੇ ਵਾਤਾਵਰਣ ਦੀ ਸਵੱਛਤਾ ਤੇ ਸੈਨੇਟਾਈਜ਼ ਵਰਗੇ ਢੁਕਵੇਂ ਸਾਵਧਾਨੀ ਉਪਾਅ ਯਕੀਨੀ ਬਣਾਏ ਜਾਣਗੇ।

ਕੈਬਨਿਟ ਮੰਤਰੀ ਨੇ ਕਿਹਾ ਕਿ ਬਾਕੀ ਯਾਤਰੀਆਂ ਨੂੰ ਢੁਕਵੀਂ ਸੰਸਥਾਗਤ ਕੁਆਰੰਟੀਨ ਸਹੂਲਤਾਂ ਲਈ ਲਿਜਾਇਆ ਜਾਵੇਗਾ। ਇਨ੍ਹਾਂ ਯਾਤਰੀਆਂ ਨੂੰ ਸੰਸਥਾਗਤ ਕੁਆਰੰਟੀਨ ਦੇ ਤਹਿਤ ਘੱਟੋ-ਘੱਟ 7 ਦਿਨਾਂ ਲਈ ਰੱਖਿਆ ਜਾਵੇਗਾ। ਯਾਤਰੀਆਂ ਦੀ ਜਾਂਚ https://www.mohfw.gov.in/pdf/Revisedtestingguidlines.pdf ‘ਤੇ ਉਪਲਬਧ ਆਈਸੀਐਮਆਰ ਪ੍ਰੋਟੋਕੋਲ ਮੁਤਾਬਕ ਕੀਤੀ ਜਾਏਗੀ।

LEAVE A REPLY

Please enter your comment!
Please enter your name here