*IMA ਨੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾ ਕੇ ਕੀਤੀ ਨਵੇ ਸਾਲ ਦੀ ਸ਼ੁਰੂਆਤ*

0
53

 ਮਾਨਸਾ (ਸਾਰਾ ਯਹਾਂ/ਬੀਰਬਲ ਧਾਲੀਵਾਲ ):  : ਇੰਡੀਅਨ ਮੈਡੀਕਲ ਐਸੋਸੀਏਸ਼ਨ ਮਾਨਸਾ ਵੱਲੋ ਆਪਣੇ ਪਰਿਵਾਰਾਂ ਅਤੇ ਇਲਾਕੇ ਦੀ ਸੁੱਖਸ਼ਾਂਤੀ ਵਾਸਤੇ ਨਵੇਂ ਸਾਲ ਦੀ ਸ਼ੁਰੂਆਤ ਸ਼੍ਰੀ ਗੁਰੂਦੁਆਰਾ ਸਿੰਘ ਸਭਾ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾ ਕੇ ਕੀਤੀ। ਜਿਸ ਵਿਚ ਰਾਗੀ ਸਿੰਘਾਂ ਭਾਈ ਬਾਬਾ ਟੇਕ ਸਿੰਘ ਅਤੇ ਭਾਈ ਬਾਬਾ ਮੇਹਰ ਸਿੰਘ ਜੀ ਦੁਆਰਾ ਪਾਠ ਕੀਤਾ ਗਿਆ ਅਤੇ ਅਰਦਾਸ ਕੀਤੀ ਗਈ। ਇਸ ਸਮੇਂ ਡਾਕਟਰ ਗੁਰਬਖਸ਼ ਸਿੰਘ ਚਹਿਲ, ਡਾਕਟਰ ਰਣਜੀਤ ਸਿੰਘ ਰਾਏਪੁਰੀ, ਡਾਕਟਰ ਤੇਜਿੰਦਰਪਾਲ ਸਿੰਘ ਰੇਖੀ, ਡਾਕਟਰ ਸ਼ੇਰਜੰਗ ਸਿੰਘ ਸਿੱਧੂ, ਡਾਕਟਰ ਤਰਲੋਕ ਸਿੰਘ ਅਤੇ ਲੇਡੀਜ਼ ਡਾਕਟਰ ਡਾਕਟਰ ਪੁਨੀਤ ਰੇਖੀ, ਡਾਕਟਰ ਰਿਤੂ ਜਿੰਦਲ ਦੁਆਰਾ ਵੀ ਪਾਠ ਕੀਤਾ ਗਿਆ। ਇਸ ਮੌਕੇ ਬੋਲਦਿਆਂ ਡਾਕਟਰ ਨਿਸ਼ਾਨ ਸਿੰਘ ਅਤੇ ਜਿਲ੍ਹਾ ਪ੍ਰਧਾਨ ਡਾਕਟਰ ਜਨਕ ਰਾਜ ਸਿੰਗਲਾ ਵੱਲੋ ਛੋਟੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ ਅਤੇ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਗਈ ਅਤੇ ਸਾਲ 2023 ਵਾਸਤੇ ਲੋਕਾਂ ਦੀ ਚੰਗੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਵਾਸਤੇ ਗੁਰੂ ਚਰਨਾਂ ਵਿਚ ਅਰਦਾਸ ਕੀਤੀ ਗਈ। ਸਾਰੇ ਡਾਕਟਰਾਂ ਦੁਆਰਾ ਲੋਕਾਂ ਪ੍ਰਤੀ ਚੰਗੀ ਸਿਹਤ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜਰ ਹੋਏ ਡਾਕਟਰ ਵਿਜੇ ਸਿੰਗਲਾ MLA, ਅਤੇ ਜਿਲ੍ਹੇ ਦੇ ਸਿਵਲ ਸਰਜਨ ਡਾਕਟਰ ਅਸ਼ਵਨੀ ਕੁਮਾਰ ਨੂੰ ਅਹੁਦੇਦਾਰਾਂ ਦੁਆਰਾ ਸਿਰਾਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ K P ਸਿੰਗਲਾ, ਡਾਕਟਰ ਰੁਪਿੰਦਰ ਸਿੰਗਲਾ, ਡਾਕਟਰ ਹਰਪਾਲ ਸਿੰਘ, ਡਾਕਟਰ ਵਿਵੇਕ ਜਿੰਦਲ, ਡਾਕਟਰ ਮਨੋਜ ਮਿੱਤਲ, ਡਾਕਟਰ ਹਰੀਸ਼ ਜਿੰਦਲ, ਡਾਕਟਰ ਅਸ਼ੋਕ ਕੰਸਲ, ਡਾਕਟਰ ਪਵਨ ਬੰਸਲ, ਡਾਕਟਰ ਸੁਰੇਸ਼, ਡਾਕਟਰ ਕੁਲਵੰਤ, ਡਾਕਟਰ ਰਾਜੀਵ, ਡਾਕਟਰ ਰਾਕੇਸ਼ ਗਰਗ, ਡਾਕਟਰ ਮਾਨਵ, ਡਾਕਟਰ ਮਨੋਜ ਗੋਇਲ ਵੀ ਹਾਜਰ ਸਨ।

LEAVE A REPLY

Please enter your comment!
Please enter your name here