
ਚੰਡੀਗੜ੍ਹ(ਸਾਰਾ ਯਹਾਂ): ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਚਹੇਤੇ ਆਈਪੀਐਸ ਅਧਿਕਾਰੀ ਵਿਕਰਮਜੀਤ ਦੁੱਗਲ ਨੂੰ ਪੰਜਾਬ ਤੋਂ ਤੇਲੰਗਾਨਾ ਵਾਪਸ ਭੇਜ ਦਿੱਤਾ ਗਿਆ ਹੈ। ਕੈਪਟਨ ਸਰਕਾਰ ਬਣਨ ਤੋਂ ਬਾਅਦ ਦੁੱਗਲ ਅੰਤਰ-ਕਾਡਰ ਡੈਪੂਟੇਸ਼ਨ ‘ਤੇ ਪੰਜਾਬ ਆਏ ਸੀ।
ਪਿਛਲੇ ਸਾਢੇ ਚਾਰ ਸਾਲਾਂ ਵਿੱਚ ਵਿਕਰਮਜੀਤ ਦੁੱਗਲ ਨੂੰ ਅੰਮ੍ਰਿਤਸਰ ਦਿਹਾਤੀ ਅਤੇ ਪਟਿਆਲਾ ਦੇ ਐਸਐਸਪੀ ਬਣਨ ਤੋਂ ਬਾਅਦ ਅੰਮ੍ਰਿਤਸਰ ਦਾ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ। ਡੀਆਈਜੀ ਦੁੱਗਲ ਨੂੰ ਕੈਪਟਨ ਦੇ ਅਸਤੀਫੇ ਦੇ ਤੁਰੰਤ ਬਾਅਦ ਚੰਨੀ ਸਰਕਾਰ ਨੇ ਇਸ ਅਹੁਦੇ ਤੋਂ ਹਟਾ ਦਿੱਤਾ ਸੀ, ਹੁਣ ਉਨ੍ਹਾਂ ਨੂੰ ਉਨ੍ਹਾਂ ਦੇ ਹੋਮ ਕਾਡਰ ਵਿੱਚ ਵਾਪਸ ਤੇਲੰਗਾਨਾ ਭੇਜ ਦਿੱਤਾ ਹੈ।
ਹਾਲਹੀ ਵਿੱਚ ਚੰਨੀ ਸਰਕਾਰ ਨੇ IPS ਵਿਕਰਮਜੀਤ ਦੁੱਗਲ ਨੂੰ ਲੁਧਿਆਣਾ ਦੇ ਕਮਿਸ਼ਨਰ ਅਹੁਦੇ ਤੋਂ ਹਟਾ ਦਿੱਤਾ ਸੀ ਅਤੇ ਉਨ੍ਹਾਂ ਦੀ ਥਾਂ IPS ਗੁਰਪ੍ਰੀਤ ਭੁੱਲਰ ਨੂੰ ਲੁਧਿਆਣਾ ਦਾ ਕਮਿਸ਼ਨਰ ਲਾਇਆ ਸੀ।
