*DGP Sumedh Singh Sain ਦੀਆਂ ਮੁਸ਼ਕਲਾਂ ਵਧੀਆਂ, ਟ੍ਰਾਈਸਿਟੀ ਦੇ 4 ਤੇ ਪੰਜਾਬ ਦੇ 2 ਲੋਕਾਂ ਸਣੇ 7 ਖ਼ਿਲਾਫ਼ ਕੇਸ ਦਰਜ*

0
38

ਚੰਡੀਗੜ੍ਹ 04,ਅਗਸਤ (ਸਾਰਾ ਯਹਾਂ/ਬਿਊਰੋ ਰਿਪੋਰਟ): ਕਈ ਮਾਮਲਿਆਂ ‘ਚ ਜ਼ਮਾਨਤ ਮਿਲਣ ਮਗਰੋਂ ਵੀ ਪੰਜਾਬ ਦੇ ਸਾਬਕਾ ਪੁਲਿਸ ਡਾਇਰੈਕਟਰ (DGP Sumedh Singh Saini) ਸੁਮੇਧ ਸਿੰਘ ਸੈਣੀ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਬੇਨਾਮੀ ਜਾਇਦਾਦ ਦੇ ਮਾਮਲੇ (Anonymous Property) ‘ਚ ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਦੇ ਐਸਐਸਪੀ ਵਰਿੰਦਰ ਸਿੰਘ ਬਰਾੜ (SSP Virender Singh Brar) ਦੀ ਸ਼ਿਕਾਇਤ ਤੋਂ ਬਾਅਦ ਸੈਣੀ ਸਮੇਤ ਟ੍ਰਾਈਸਿਟੀ ਦੇ 4 ਮੁਲਾਜ਼ਮ ਤੇ ਪੰਜਾਬ ਦੇ 2 ਮੁਲਜ਼ਮਾਂ ਸਮੇਤ ਕੁੱਲ 7 ਲੋਕਾਂ ਵਿਰੁੱਧ ਆਈਪੀਸੀ ਦੀ ਧਾਰਾ 13 (1) (ਬੀ) 13 (2) ਤੇ ਆਈਪੀਸੀ ਦੀ ਧਾਰਾ 109, 120 ਬੀ ਤਹਿਤ ਕੁਲ ਚਾਰ ਧਾਰਾਵਾਂ ਨਾਲ ਮਾਮਲਾ ਦਰਜ ਕੀਤਾ ਗਿਆ ਹੈ।

ਮੁਲਜ਼ਮਾਂ ਦੀ ਪਛਾਣ ਸੈਕਟਰ-20 ਚੰਡੀਗੜ੍ਹ ਦੇ ਵਾਸੀ ਸੁਮੇਧ ਸਿੰਘ ਸੈਣੀ, ਸੈਕਟਰ-35 ਦੇ ਨਿਮਰਤ ਸਿੰਘ, ਸੈਕਟਰ-27 ਦੇ ਅਮਿਤ ਸਿੰਗਲਾ, ਫ਼ੇਜ਼-3ਬੀ1 ਮੋਹਾਲੀ ਦੇ ਰਹਿਣ ਵਾਲੇ ਸੁਰਿੰਦਰਜੀਤ ਸਿੰਘ, ਪੰਜਾਬ ਦੇ ਮੁਕੇਰੀਆਂ ਕਸਬੇ ਦੇ ਵਾਸੀ ਅਜੇ ਕੌਸ਼ਲ, ਪ੍ਰਦੂਮਨ ਸਿੰਘ ਤੇ ਪਰਮਜੀਤ ਸਿੰਘ ਵਜੋਂ ਹੋਈ ਹੈ। ਹਾਲਾਂਕਿ ਐਫਆਈਆਰ ‘ਚ 7 ਮੁਲਜ਼ਮਾਂ ‘ਚ ਪਰਮਜੀਤ ਸਿੰਘ ਦੇ ਪਤੇ ਦਾ ਕੋਈ ਜ਼ਿਕਰ ਨਹੀਂ। ਵਿਜੀਲੈਂਸ ਉਨ੍ਹਾਂ ਸਾਰਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ, ਪਰ ਹੁਣ ਤਕ ਵਿਜੀਲੈਂਸ ਟੀਮ ਕਿਸੇ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ‘ਚ ਅਸਫਲ ਰਹੀ ਹੈ।

ਦੱਸ ਦੇਈਏ ਕਿ ਬੇਨਾਮੀ ਸੰਪਤੀ ਦੇ ਮਾਮਲੇ ‘ਚ ਵਿਜੀਲੈਂਸ ਦੇ ਐਸਐਸਪੀ ਦੀ ਸ਼ਿਕਾਇਤ ਤੋਂ ਬਾਅਦ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਸਮੇਤ 7 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਵਿਜੀਲੈਂਸ ਸੂਤਰਾਂ ਦੀ ਮੰਨੀਏ ਤਾਂ ਸੈਕਟਰ-20 ਸਥਿਤ ਸੈਣੀ ਦੇ ਘਰ 6 ਘੰਟੇ 45 ਮਿੰਟ ਦੀ ਤਲਾਸ਼ੀ ਮੁਹਿੰਮ ਚਲਾਉਣ ਤੋਂ ਬਾਅਦ ਕੁਝ ਜਾਂਚ ਅਧਿਕਾਰੀ ਮੰਗਲਵਾਰ ਨੂੰ ਵੀ ਸੈਣੀ ਦੇ ਘਰ ਆਏ।

ਹਾਲਾਂਕਿ ਕੋਈ ਵੀ ਅਧਿਕਾਰੀ ਇਸ ਮਾਮਲੇ ‘ਚ ਕੁਝ ਵੀ ਕਹਿਣ ਨੂੰ ਤਿਆਰ ਨਹੀਂ। ਬੇਨਾਮੀ ਜਾਇਦਾਦ ਦਾ ਮਾਮਲਾ ਦਰਜ ਕਰਨ ਤੋਂ ਬਾਅਦ ਵੀ ਪੰਜਾਬ ਵਿਜੀਲੈਂਸ ਬਿਊਰੋ ਦੇ ਏਆਈਜੀ ਗਗਨ ਅਜੀਤ ਸਿੰਘ, ਐਸਐਸਪੀ ਵਰਿੰਦਰ ਬਰਾੜ ਸਮੇਤ 2 ਦਰਜਨ ਪੁਲਿਸ ਮੁਲਾਜ਼ਮਾਂ ਨੇ ਸੈਣੀ ਦੇ ਘਰ ਕਰੀਬ 6 ਘੰਟੇ 45 ਮਿੰਟ ਤਕ ਤਲਾਸ਼ੀ ਮੁਹਿੰਮ ਚਲਾਈ। ਇਸ ਤੋਂ ਬਾਅਦ ਪੂਰੀ ਟੀਮ ਨੂੰ ਬੰਗਲੁਰੂ ਪਰਤਣਾ ਪਿਆ ਸੀ।

LEAVE A REPLY

Please enter your comment!
Please enter your name here