*Covishield ਦੀਆਂ ਕੀਮਤਾਂ ਤੈਅ, ਜਾਣੋ ਕੇਂਦਰੀ, ਸੂਬੇ ਤੇ ਪ੍ਰਾਈਵੇਟ ਹਸਪਤਾਲਾਂ ਲਈ ਕੋਵੀਸ਼ੀਲਡ ਦੇ ਰੇਟ*

0
105

ਨਵੀਂ ਦਿਲੀ 21ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ):: ਸੀਰਮ ਇੰਸਟੀਚਿਊਟ ਆਫ਼ ਇੰਡੀਆ (SII) ਨੇ 21 ਅਪ੍ਰੈਲ ਨੂੰ ਕੋਰੋਨਾਵਾਇਰਸ ਟੀਕੇ Covishield ਦੀ ਕੀਮਤ ਤੈਅ ਕੀਤੀ ਹੈ। ਕੰਪਨੀ ਹੁਣ ਇਨ੍ਹਾਂ ਦਵਾਈਆਂ ਨੂੰ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿੱਚ ਵੇਚ ਸਕੇਗੀ। ਸੂਬਾ ਸਰਕਾਰਾਂ ਇਨ੍ਹਾਂ ਦਵਾਈਆਂ ਨੂੰ 400 ਰੁਪਏ ਪ੍ਰਤੀ ਖੁਰਾਕ ਦੀ ਦਰ ਨਾਲ ਖਰੀਦ ਸਕਣਗੀਆਂ। ਜਦੋਂਕਿ ਨਿੱਜੀ ਹਸਪਤਾਲਾਂ ਵਿੱਚ ਇੱਕ ਖੁਰਾਕ ਲਈ 600 ਰੁਪਏ ਦੇਣੇ ਪੈਣਗੇ। ਇਸ ਤੋਂ ਇਲਾਵਾ ਕੇਂਦਰ ਸਰਕਾਰ ਨੂੰ ਇਹ 150 ਰੁਪਏ ਪ੍ਰਤੀ ਖੁਰਾਕ ਮਿਲਦੀ ਰਹੇਗੀ। ਕੰਪਨੀ ਨੇ ਇਨ੍ਹਾਂ ਕੀਮਤਾਂ ਦਾ ਐਲਾਨ ਕੀਤਾ ਹੈ।

ਖਾਸ ਗੱਲ ਇਹ ਹੈ ਕਿ ਕੇਂਦਰ ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ 1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕ ਕੋਵਿਡ-19 ਦੀ ਰੋਕਥਾਮ ਲਈ ਟੀਕਾ ਲਵਾ ਸਕਣਗੇ। ਸਰਕਾਰ ਨੇ ਟੀਕਾਕਰਨ ਮੁਹਿੰਮ ਵਿੱਚ ਢਿੱਲ ਦਿੱਤੀ ਹੈ ਤੇ ਸੂਬਿਆਂ, ਨਿੱਜੀ ਹਸਪਤਾਲਾਂ ਤੇ ਸਨਅਤੀ ਅਦਾਰਿਆਂ ਨੂੰ ਟੀਕੇ ਨਿਰਮਾਤਾਵਾਂ ਤੋਂ ਸਿੱਧੀ ਖੁਰਾਕ ਖਰੀਦਣ ਦੀ ਇਜਾਜ਼ਤ ਵੀ ਦੇ ਦਿੱਤੀ ਹੈ। ਇਸ ਤੋਂ ਬਾਅਦ ਹੁਣ ਇਸ ਦੀਆਂ ਕੀਮਤਾਂ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ।

ਸੀਰਮ ਇੰਸਟੀਚਿਊਟ ਦੇ ਸੀਈਓ ਆਦਰ ਪੂਨਾਵਾਲਾ ਨੇ ਕਿਹਾ, “ਅਗਲੇ ਦੋ ਮਹੀਨਿਆਂ ਲਈ ਅਸੀਂ ਟੀਕਿਆਂ ਦੀ ਉਤਪਾਦਨ ਸਮਰੱਥਾ ਵਧਾਵਾਂਗੇ। ਸਾਡੀ ਸਮਰੱਥਾ ਦਾ 50 ਪ੍ਰਤੀਸ਼ਤ ਭਾਰਤ ਸਰਕਾਰ ਦੀ ਟੀਕਾਕਰਨ ਮੁਹਿੰਮ ਨੂੰ ਦਿੱਤਾ ਜਾਵੇਗਾ ਅਤੇ ਬਾਕੀ 50 ਪ੍ਰਤੀਸ਼ਤ ਸੂਬਾ ਸਰਕਾਰਾਂ ਅਤੇ ਪ੍ਰਾਈਵੇਟ ਹਸਪਤਾਲ ਲਈ ਹੋਵੇਗਾ।”

ਦੱਸ ਦੇਈਏ ਕਿ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਲਈ ਸਰਕਾਰ (ਸੀਰਮ ਇੰਸਟੀਚਿਊਟ ਆਫ ਇੰਡੀਆ) ਨੇ ਐਸਆਈਆਈ ਅਤੇ ਭਾਰਤ ਬਾਇਓਟੈਕ ਨੂੰ ਭਵਿੱਖ ਦੀ ਸਪਲਾਈ ਲਈ ਅਗੇਤੀ 4,500 ਕਰੋੜ ਰੁਪਏ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ। ਐਸਆਈਆਈ ਪਹਿਲਾਂ ਤੋਂ ਨਿਰਧਾਰਤ 150 ਰੁਪਏ ਪ੍ਰਤੀ ਖੁਰਾਕ ਦੀ ਕੀਮਤ ‘ਤੇ 20 ਕਰੋੜ ਦੀ ਖੁਰਾਕ ਸਰਕਾਰ ਨੂੰ ਦੇਵੇਗੀ, ਉਧਰ ਇੰਡੀਆ ਬਾਇਓਟੈਕ 9 ਕਰੋੜ ਖੁਰਾਕਾਂ ਦੀ ਸਪਲਾਈ ਕਰੇਗੀ।

LEAVE A REPLY

Please enter your comment!
Please enter your name here