
ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਸੰਕਰਮਿਤਾਂ ਦੀ ਗਿਣਤੀ ਲਗਾਤਾਰ ਵੱਧ ਹੋ ਰਹੀ ਹੈ। ਸਿਹਤ ਮੰਤਰਾਲੇ ਵੱਲੋਂ ਸ਼ਾਮ 5:30 ਵਜੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 1813 ਨਵੇਂ ਕੇਸ ਸਾਹਮਣੇ ਆਏ ਹਨ ਅਤੇ 71 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੁਲ ਸੰਕਰਮਿਤ ਦੀ ਗੱਲ ਕਰੀਏ ਤਾਂ ਇਸ ਦੀ ਗਿਣਤੀ 31787 ਹੈ। ਇਨ੍ਹਾਂ ਚੋਂ 1008 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 7797 ਮਰੀਜ਼ ਠੀਕ ਹੋਏ ਹਨ।
ਕਿਹੜੇ ਸੂਬੇ ‘ਚ ਕਿੰਨੇ ਕੇਸ?
ਆਂਧਰਾ ਪ੍ਰਦੇਸ਼ ‘ਚ 1332, ਅੰਡੇਮਾਨ ਅਤੇ ਨਿਕੋਬਾਰ ‘ਚ 33, ਅਰੁਣਾਚਲ ਪ੍ਰਦੇਸ਼ ‘ਚ ਇੱਕ, ਆਸਾਮ ‘ਚ 38, ਬਿਹਾਰ ‘ਚ 383, ਚੰਡੀਗੜ੍ਹ ‘ਚ 67, ਦਿੱਲੀ ‘ਚ 3314, ਗੋਆ ‘ਚ ਸੱਤ, ਗੁਜਰਾਤ ‘ਚ 3774, ਹਰਿਆਣਾ ‘ਚ 310, ਹਿਮਾਚਲ ਪ੍ਰਦੇਸ਼ ‘ਚ 40, ਜੰਮੂ-ਕਸ਼ਮੀਰ ‘ਚ 565 ਕੋਰੋਨਾ ਪੌਜ਼ੇਟਿਵ ਕੇਸ ਹਨ।


