ਚੰਗੀ ਖ਼ਬਰ! ਕੋਰੋਨਾ ਤੋਂ ਸਿਤਹਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ‘ਚ ਭਾਰਤ ਨੰਬਰ 1..!!

0
63

ਨਵੀਂ ਦਿੱਲੀ 20 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਕੋਰੋਨਾ ਵਾਇਰਸ ਤੋਂ ਠੀਕ ਹੋਏ ਮਰੀਜ਼ਾਂ ਦੀ ਗਿਣਤੀ ਵਿੱਚ ਭਾਰਤ ਹੁਣ ਦੁਨੀਆ ਵਿੱਚ ਪਹਿਲੇ ਨੰਬਰ ‘ਤੇ ਆ ਗਿਆ ਹੈ। ਭਾਰਤ ਨੇ ਇਸ ‘ਚ ਅਮਰੀਕਾ ਨੂੰ ਵੀ ਹਰਾਇਆ ਹੈ। ਦੇਸ਼ ਵਿੱਚ 43 ਲੱਖ ਤੋਂ ਵੱਧ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ, ਦੇਸ਼ ਵਿੱਚ ਹੁਣ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ਵਧ ਕੇ 54 ਲੱਖ ਹੋ ਗਈ ਹੈ। ਇਨ੍ਹਾਂ ਵਿੱਚੋਂ 86,752 ਲੋਕਾਂ ਦੀ ਮੌਤ ਹੋ ਚੁੱਕੀ ਹੈ। ਐਕਟਿਵ ਮਾਮਲਿਆਂ ਦੀ ਗਿਣਤੀ 10 ਲੱਖ 10 ਹਜ਼ਾਰ ਹੈ ਤੇ 43 ਲੱਖ ਲੋਕ ਠੀਕ ਹੋਏ ਹਨ।

ਪਿਛਲੇ 24 ਘੰਟਿਆਂ ਵਿੱਚ, 92,605 ਨਵੇਂ ਕੋਰੋਨਾ ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਪਹਿਲਾਂ, 16 ਸਤੰਬਰ ਨੂੰ ਇੱਥੇ ਰਿਕਾਰਡ 97,894 ਕੇਸ ਦਰਜ ਹੋਏ ਸੀ। ਉਸੇ ਸਮੇਂ, 24 ਘੰਟਿਆਂ ਵਿੱਚ 1133 ਵਿਅਕਤੀਆਂ ਦੀਆਂ ਜਾਨਾਂ ਗਈਆਂ। ਦੋ ਸਤੰਬਰ ਤੋਂ ਲੈ ਕੇ ਹੁਣ ਤੱਕ ਦੇਸ਼ ਵਿੱਚ ਇੱਕ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੰਗੀ ਖ਼ਬਰ ਇਹ ਹੈ ਕਿ 24 ਘੰਟਿਆਂ ਵਿੱਚ 94,612 ਮਰੀਜ਼  ਠੀਕ ਹੋ ਗਏ ਹਨ।

6 ਕਰੋੜ 36 ਲੱਖ ਤੋਂ ਵੱਧ ਨਮੂਨਿਆਂ ਦੇ ਟੈਸਟ
ICMR ਅਨੁਸਾਰ 19 ਸਤੰਬਰ ਤੱਕ ਕੋਰੋਨਾ ਵਾਇਰਸ ਦੇ ਕੁੱਲ 6 ਕਰੋੜ 36 ਲੱਖ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ ਕੱਲ੍ਹ 12 ਲੱਖ ਨਮੂਨਿਆਂ ਦੀ ਜਾਂਚ ਕੀਤੀ ਗਈ। ਪੌਜ਼ੇਟਿਵ ਰੇਟੇ 7 ਪ੍ਰਤੀਸ਼ਤ ਤੋਂ ਘੱਟ ਹੈ। ਕੋਰੋਨਾ ਵਾਇਰਸ ਦੇ 54% ਕੇਸ 18 ਸਾਲ ਤੋਂ 44 ਸਾਲ ਦੀ ਉਮਰ ਸਮੂਹ ਵਿੱਚ ਹਨ, ਪਰ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ 51% ਮੌਤਾਂ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਦੀਆਂ ਹਨ।

ਮੌਤ ਦਰ ਵਿੱਚ ਗਿਰਾਵਟ
ਇਹ ਰਾਹਤ ਦੀ ਗੱਲ ਹੈ ਕਿ ਮੌਤ ਦਰ ਤੇ ਐਕਟਿਵ ਕੇਸ ਦਰ ਵਿੱਚ ਨਿਰੰਤਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਮੌਤ ਦੀ ਦਰ 1.60% ‘ਤੇ ਆ ਗਈ। ਇਸ ਤੋਂ ਇਲਾਵਾ ਇਲਾਜ ਅਧੀਨ ਚੱਲ ਰਹੇ ਐਕਟਿਵ ਮਾਮਲਿਆਂ ਦੀ ਦਰ ਵੀ 19% ਤੱਕ ਆ ਗਈ ਹੈ। ਇਸ ਦੇ ਨਾਲ, ਰਿਕਵਰੀ ਦੀ ਦਰ 79% ਹੋ ਗਈ ਹੈ। ਭਾਰਤ ਵਿੱਚ ਰਿਕਵਰੀ ਦੀ ਦਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।

LEAVE A REPLY

Please enter your comment!
Please enter your name here