Coronavirus ਨਾਲ ਮੌਤ ਹੋਣ ‘ਤੇ ‘ਸਰਕਾਰੀ ਹੁਕਮਾਂ’ ਮੁਤਾਬਕ ਕਰਨੀਆਂ ਪੈਣਗੀਆਂ ਅੰਤਿਮ ਰਸਮਾਂ

0
96

ਕੇਂਦਰੀ ਸਿਹਤ ਮੰਤਰਾਲੇ ਨੇ Covid19 ਨਾਲ ਮ੍ਰਿਤਕ ਲੋਕਾਂ ਦੇ ਅੰਤਿਮ ਸੰਸਕਾਰ ਲਈ ਹਿਦਾਇਤਾਂ ਜਾਰੀ ਕੀਤੀਆਂ ਹਨ। ਕੇਂਦਰੀ ਸਿਹਤ ਮੰਤਰਾਲੇ ਦੀਆਂ ਨਵੀਆਂ ਹਿਦਾਇਤਾਂ ਦੇ ਮੁਤਾਬਕ ਮੈਡੀਕਲ ਸਟਾਫ ਹੁਣ ਕੋਰੋਨਾ ਨਾਲ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਪਰਿਵਾਰਕ ਲੋਕ ਦੇਖ ਸਕਣਗੇ। ਲਾਸ਼ਾਂ ਨੂੰ ਉਨ੍ਹਾਂ ਦੇ ਪਰਿਵਾਰਕ ਪਾਸ ਤੋਂ ਸਿਰਫ ਦੇਖ ਸਕਦੇ ਹਨ। ਲਾਸ਼ ਨੂੰ ਹੱਥ ਲਾਉਣਾ, ਗਲੇ ਲਾਉਣਾ ਜਾਂ ਛੂਹਣਾ ਮਨ੍ਹਾ ਹੋਵੇਗਾ। 

ਜੋ ਮੈਡੀਕਲ ਸਟਾਫ ਡੈਡ ਬੌਡੀ ਹਾਸਲ ਕਰਨਗੇ ਉਨ੍ਹਾਂ ਲਈ ਹਿਦਾਇਤਾਂ:

  • ਜੋ ਮੈਡੀਕਲ ਸਟਾਫ ਉਸ ਡੈਡ ਬੌਡੀ ਨੂੰ ਹੈਂਡਲ ਕਰੇਗਾ ਉਹ ਪੂਰੀ ਸਾਵਧਾਨੀ ਰੱਖੇਗਾ।
  • PPE ਯਾਨੀ ਪਰਸਨਲ ਪ੍ਰੋਟੈਕਸ਼ਨ ਇਕਿਊਪਮੈਂਟ, ਗਲੱਵਜ਼, ਗਲਾਸ ਪਹਿਣਨਗੇ। ਉੱਥੇ ਹੀ ਤਹਾਨੂੰ ਸੈਨੇਟਾਇਜ਼ ਕਰਨਗੇ। ਖਾਸ ਤਰ੍ਹਾਂ ਦੇ ਡਿਸਇਨਫੈਕਟ ਬੈਡ ‘ਚ ਲਾਸ਼ ਨੂੰ ਰੱਖਿਆ ਜਾਵੇਗਾ।
  • ਇਸ ਤੋਂ ਬਾਅਦ ਆਸਪਾਸ ਦੀ ਥਾਂ ਡਿਸਇਨਫੈਕਟ ਕਰਨੀ ਹੋਵੇਗੀ।

ਮ੍ਰਿਤਕ ਦੇ ਵਾਰਸਾਂ ਲਈ ਹਿਦਾਇਤਾਂ:

  • ਨਿਯਮਾਂ ਤਹਿਤ ਤੁਸੀਂ ਸਿਰਫ ਇਕ ਵਾਰ ਮ੍ਰਿਤਕ ਦਾ ਚਿਹਰਾ ਦੇਖ ਸਕਦੇ ਹੋ। ਏਨਾ ਹੀ ਨਹੀਂ ਮੰਤਰਾਲੇ ਨੇ ਅੰਤਿਮ ਰਸਮਾਂ ਸਮੇਂ ਵੀ ਘੱਟ ਤੋਂ ਘੱਟ ਲੋਕਾਂ ਨੂੰ ਆਉਣ ਦੀ ਸਲਾਹ ਦਿੱਤੀ ਹੈ।
  • ਲਾਸ਼ ਸਿਰਫ ਇਕ ਵਾਰ ਪਰਿਵਾਰ ਨੂੰ ਦੇਖਣ ਦੀ ਇਜਾਜ਼ਤ ਹੋਵੇਗੀ।
  • ਜੇਕਰ ਕੋਈ ਧਾਰਮਿਕ ਰੀਤੀ ਰਿਵਾਜ਼ ਹੈ ਤਾਂ ਉਹ ਕੀਤਾ ਜਾ ਸਕਦਾ ਹੈ। ਪਰ ਉਸ ਲਈ ਲਾਸ਼ ਨੂੰ ਜਿਸ ਬੈਗ ‘ਚ ਰੱਖਿਆ ਗਿਆ ਉਹ ਖੋਲਿਆ ਨਹੀਂ ਜਾਵੇਗਾ।
  • ਲਾਸ਼ ਨੂੰ ਨਵਾਉਣਾ, ਗਲੇ ਲਾਉਣਾ ਆਦਿ ਦੀ ਮਨਾਹੀ ਹੋਵੇਗੀ।
  • ਅੰਤਿਮ ਯਾਤਰਾ ‘ਚ ਸ਼ਾਮਲ ਸਾਰੇ ਲੋਕ ਅੰਤਿਮ ਰਸਮਾਂ ਤੋਂ ਬਾਅਦ ਪੂਰੀ ਤਰ੍ਹਾਂ ਹੱਥ-ਮੂੰਹ ਸਾਫ ਕਰਨਗੇ ਤੇ ਸੈਨੇਟਾਇਜ਼ਰ ਦੀ ਵਰਤੋਂ ਕਰਨਗੇ।
  • ਸੰਸਕਾਰ ਕਰਨ ਮਗਰੋਂ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੈ।
  • ਘੱਟੋ-ਘੱਟ ਲੋਕ ਅੰਤਿਮ ਯਾਤਰਾ ਚ ਸ਼ਾਮਲ ਹੋਣ।
  • ਜੋ ਕੋਈ ਵੀ ਮ੍ਰਿਤਕ ਦੇਹ ਲੈਕੇ ਜਾਵੇ ਸਰਜੀਕਲ ਮਾਸਕ, ਗਲਵਸ ਤੇ ਜ਼ਰੂਰੀ ਕੱਪੜੇ ਪਹਿਣਨ ਬਿਨਾਂ ਨਾ ਜਾਵੇ।
  • ਅੰਤਿਮ ਯਾਤਰਾ ‘ਚ ਸ਼ਾਮਲ ਗੱਡੀ ਨੂੰ ਵੀ ਬਾਅਦ ‘ਚ ਸੈਨੇਟਾਇਜ਼ ਕੀਤਾ ਜਾਵੇ।

ਲਾਸ਼ ਦੇ ਅੰਤਿਮ ਸਸਕਾਰ ਤੋਂ ਪਹਿਲਾਂ ਹਸਪਤਾਲ ‘ਚ ਜੇਕਰ ਪੋਸਟਮਾਰਟਮ ਹੁੰਦਾ ਹੈ ਤਾਂ ਉਸ ਲਈ ਵੀ ਖਾਸ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ:

  • ਜੋ ਟੀਮ ਪੋਸਟਮਾਰਟਮ ਕਰ ਰਹੀ ਹੈ ਉਸ ਨੂੰ ਲਾਗ ਰੋਗ ਦੀ ਜਾਣਕਾਰੀ ਹੋਣਾ ਜ਼ਰੂਰੀ ਹੈ।
  • ਜਿਸ ਕਮਰੇ ‘ਚ ਪੋਸਟਮਾਰਟਮ ਹੋ ਰਿਹਾ ਹੋਵੇ ਉੱਥੇ ਡਾਕਟਰਾਂ ਦੀ ਸੰਖਿਆਂ ਸੀਮਿਤ ਹੋਵੇ।
  • ਸਹੀ ਤਰੀਕੇ ਨਾਲ ਹਾਈਜੀਨ ਦਾ ਖਿਆਲ ਰੱਖਿਆ ਜਾਵੇ।
  • ਜਿਸ ਕਮਰੇ ‘ਚ ਪੋਸਟਮਾਰਟਮ ਹੋਵੇ ਉੱਥੇ ਤਾਪਮਾਨ ਦਾ ਖਿਆਲ ਰੱਖਣਾ ਬੇਹੱਦ ਜ਼ਰੂਰੀ ਹੈ।
  • ਇਕ ਵਾਰ ਸਿਰਫ ਇਕ ਲਾਸ਼ ਦਾ ਪੋਸਟਮਾਰਟਮ ਹੋਵੇ।
  • ਡਾਕਟਰ ਤੇ ਨਰਸ ਪੋਸਟਮਾਰਟਮ ਸਮੇਂ ਪੂਰੇ ਕੱਪੜੇ ਪਹਿਨ ਕੇ ਆਉਣ। ਸਰੀਰ ਦਾ ਕੋਈ ਵੀ ਹਿੱਸਾ ਖੁੱਲ੍ਹਾ ਨਹੀਂ ਹੋਣਾ ਚਾਹੀਦਾ।

LEAVE A REPLY

Please enter your comment!
Please enter your name here