CORONA BREAKING : ਲੁਧਿਆਣਾ ‘ਚ ਕੋਰੋਨਾ ਪੌਜ਼ੇਟਿਵ ਕਾਨੂੰਗੋ ਦੀ ਮੌਤ

0
93

ਚੰਡੀਗੜ੍ਹ: ਜ਼ਿਲ੍ਹਾ ਲੁਧਿਆਣਾ ਦੇ 58 ਸਾਲਾ ਕਾਨੂੰਗੋ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਲੁਧਿਆਣਾ ਜ਼ਿਲ੍ਹਾ ਅਧੀਨ ਪੈਂਦੇ ਕਸਬਾ ਪਾਇਲ ਦਾ ਵਾਸੀ ਸੀ। ਇਸ ਤੋਂ ਇਲਾਵਾ ਅੱਜ ਸਵੇਰੇ ਲੁਧਿਆਣਾ ਦੇ ਏਸੀਪੀ ਦੇ ਸੰਪਰਕ ਵਿੱਚ ਆਏ ਤਿੰਨ ਲੋਕ ਪੌਜ਼ੇਟਿਵ ਆਏ ਸਨ। ਲੁਧਿਆਣਾ ਜ਼ਿਲ੍ਹੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 15 ਹੋ ਗਈ ਹੈ।

ਮ੍ਰਿਤਕ 58 ਸਾਲਾ ਗੁਰਮੇਲ ਸਿੰਘ ਮਾਲ ਵਿਭਾਗ ‘ਚ ਕਾਨੂੰਗੋ ਸੀ ਜੋ ਪਿਛਲੇ ਕਈ ਦਿਨਾਂ ਤੋਂ ਲੁਧਿਆਣਾ ਦੇ ਹਸਪਤਾਲ ‘ਚ ਦਾਖ਼ਲ ਸੀ। ਗੁਰਮੇਲ ਸਿੰਘ ਦੀ ਕੋਰੋਨਾਵਾਇਰਸ ਨਾਲ ਮੌਤ ਮਗਰੋਂ ਇਲਾਕੇ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

ਇਸ ਮਗਰੋਂ ਪਾਇਲ ਦੇ ਐਸਡੀਐਮ ਦੀਆਂ ਹਦਾਇਤਾਂ ਮੁਤਾਬਕ ਸਾਵਧਾਨੀ ਵਜੋਂ ਜਿਸ ਇਲਾਕੇ ‘ਚ ਗੁਰਮੇਲ ਸਿੰਘ ਦਾ ਪਰਿਵਾਰ ਰਹਿੰਦਾ ਹੈ ਉਸ ਨੂੰ ਸੀਲ ਕਰ ਦਿੱਤਾ ਗਿਆ ਹੈ।

ਪਾਇਲ ‘ਚ ਕੋਰੋਨਾ ਵਾਇਰਸ ਦਾ ਇਹ ਦੂਜਾ ਕੇਸ ਹੈ। ਇਸ ਤੋਂ ਪਹਿਲਾਂ ਪਾਇਲ ਹਲਕੇ ਦੇ ਪਿੰਡ ਰਾਜਗੜ੍ਹ ਤੋਂ ਆਇਆ ਇੱਕ ਜਮਾਤੀ ਕੋਰੋਨਾ ਪੌਜ਼ੇਟਿਵ ਪਾਇਆ ਗਿਆ ਸੀ।

LEAVE A REPLY

Please enter your comment!
Please enter your name here