85.9 F
MANSA
Tuesday, November 26, 2024
Tel: 9815624390
Email: sarayaha24390@gmail.com

*ਦੁਖਦਾਈ ! ਕੈਨੇਡਾ ‘ਚ ਫ਼ਰੀਦਕੋਟ ਦੇ 18 ਸਾਲਾਂ ਨੌਜਵਾਨ ਦਾ ਕਤਲ, ਕੈਨੇਡਾ ਸਰਕਾਰ ਤੋਂ...

(ਸਾਰਾ ਯਹਾਂ/ਬਿਊਰੋ ਨਿਊਜ਼ ) :  ਫਰੀਦਕੋਟ ਦੇ ਨਿਊ ਕੈਂਟ ਰੋਡ 'ਤੇ ਰਹਿੰਦੇ ਸੇਠੀ ਪਰਿਵਾਰ 'ਤੇ ਉਸ ਸਮੇਂ ਕਹਿਰ ਵਾਪਰਿਆ,ਜਦੋ ਕਨੈਡਾ ਵਿੱਚ ਰਹਿੰਦੇ...

*ਸੁਨਾਰੀਆ ਜੇਲ੍ਹ ਵਾਪਸੀ ਤੋਂ ਪਹਿਲਾਂ ਰਾਮ ਰਹੀਮ ਦਾ ‘ਚੈਟ ਪੇ ਚੈਟ’ ‘ਤੇ ਤੀਜਾ ਗਾਣਾ...

(ਸਾਰਾ ਯਹਾਂ/ਬਿਊਰੋ ਨਿਊਜ਼ ) : ਰਾਮ ਰਹੀਮ ਦੀ ਸੁਨਾਰੀਆ ਜੇਲ੍ਹ ਵਾਪਸੀ ਤੋਂ ਪਹਿਲਾਂ ਆਪਣਾ ਤੀਜਾ ਗੀਤ ਲਾਂਚ ਕੀਤਾ। ਵੀਰਵਾਰ ਰਾਤ ਕਰੀਬ 12 ਵਜੇ...

*ਗਰੀਨ ਊਰਜਾ ਨੂੰ ਉਤਸ਼ਾਹਿਤ ਕਰੇਗਾ ਪੰਜਾਬ, ਸਾਰੀਆਂ ਸਰਕਾਰੀ ਇਮਾਰਤਾਂ ‘ਤੇ ਲਗਾਏ ਜਾਣਗੇ ਸੌਰ ਊਰਜਾ...

ਚੰਡੀਗੜ੍ਹ, 25 ਨਵੰਬਰ  (ਸਾਰਾ ਯਹਾਂ/ ਮੁੱਖ ਸੰਪਾਦਕ ): ਸੂਬੇ ਵਿੱਚ ਸਾਫ਼-ਸੁਥਰੀ ਤੇ ਕੁਦਰਤੀ ਊਰਜਾ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਮੁੱਖ ਮੰਤਰੀ...

*ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾਂ ਕਰਨ ਵਾਲੀਆਂ 05 ਬੱਸਾਂ ਦੇ ਚਲਾਣ ਕੀਤੇ*

ਮਾਨਸਾ, 25 ਨਵੰਬਰ  (ਸਾਰਾ ਯਹਾਂ/ ਮੁੱਖ ਸੰਪਾਦਕ ) : ਡਿਪਟੀ ਕਮਸ਼ਿਨਰ ਸ੍ਰੀਮਤੀ ਬਲਦੀਪ ਕੌਰ ਦੀਆਂ ਹਦਾਇਤਾਂ ’ਤੇ ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ...

*ਹਥਿਆਰ ਕਲਚਰ ਨੂੰ ਪ੍ਰਮੋਟ ਕਰਨ ਵਾਲਿਆਂ ਦੀ ਸ਼ਾਮਤ, ਪੰਜਾਬੀ ਗਾਇਕ, ਪ੍ਰੋਡਿਊਸਰ ਤੇ ਮਿਊਜ਼ਿਕ ਕੰਪਨੀ...

(ਸਾਰਾ ਯਹਾਂ/ਬਿਊਰੋ ਨਿਊਜ਼ )  : ਹਥਿਆਰ ਕਲਚਰ ਨੂੰ ਪ੍ਰਮੋਟ ਕਰਨ ਵਾਲਿਆਂ ਦੀ ਸ਼ਾਮਤ ਆ ਗਈ ਹੈ। ਭਗਵੰਤ ਮਾਨ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮਗਰੋਂ ਪੁਲਿਸ...

*ਕਾਂਗਰਸ ਛੱਡ ਕੇ ਬੀਜੇਪੀ ‘ਚ ਗਏ ਪੰਜਾਬ ਦੇ ਲੀਡਰਾਂ ਦੀ ਜਾਨ ਨੂੰ ਖਤਰਾ ?...

(ਸਾਰਾ ਯਹਾਂ/ਬਿਊਰੋ ਨਿਊਜ਼ ) : ਕਾਂਗਰਸ ਛੱਡ ਕੇ ਬੀਜੇਪੀ ਵਿੱਚ ਪੰਜਾਬ ਦੇ ਲੀਡਰਾਂ ਨੂੰ ਕੇਂਦਰ ਸਰਕਾਰ ਪੂਰਾ ਮਾਣ-ਸਨਮਾਣ ਦੇ ਰਹੀ ਹੈ। ਪੰਜਾਬ ਵਿਚਲੀ ਭਗਵੰਤ...

*ਪੰਜਾਬ ਪੁਲਿਸ ਨੇ ਗੈਂਗਸਟਰ ਰਾਜ ਹੁੱਡਾ ਦਾ ਕੀਤਾ ਐਨਕਾਉਂਟਰ, ਹਰਿਆਣਾ ਦਾ ਰਹਿਣ ਵਾਲਾ*

Punjab News (ਸਾਰਾ ਯਹਾਂ/ਬਿਊਰੋ ਨਿਊਜ਼ )  : ਪੰਜਾਬ ਦੇ ਫਰੀਦਕੋਟ 'ਚ ਡੇਰਾ ਪ੍ਰੇਮੀ ਪ੍ਰਦੀਪ ਦੇ ਕਤਲ ਦੇ ਮਾਮਲੇ 'ਚ ਪੁਲਿਸ ਨੇ ਐਨਕਾਊਂਟਰ...

*ਕੁਮਾਰ ਵਿਸ਼ਵਾਸ ਨੂੰ ਜਾਨੋਂ ਮਾਰਨ ਦੀ ਧਮਕੀ, ਕਿਹਾ ਊਧਮ ਸਿੰਘ ਦੀ ਸਹੁੰ ਖਾਂਦਾ ਹਾਂ,...

(ਸਾਰਾ ਯਹਾਂ/ਬਿਊਰੋ ਨਿਊਜ਼ )  : ਗੁਜਰਾਤ ਵਿਧਾਨ ਸਭਾ ਅਤੇ ਦਿੱਲੀ MCD ਚੋਣਾਂ ਦਰਮਿਆਨ ਕਵੀ ਕੁਮਾਰ ਵਿਸ਼ਵਾਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ...

*ਭਾਜਪਾ ਦੇ 4 ਨੇਤਾਵਾਂ ਦੀ ਜਾਨ ਨੂੰ ਖ਼ਤਰਾ ! ਗ੍ਰਹਿ ਮੰਤਰਾਲੇ ਨੇ ਦਿੱਤੀ X...

(ਸਾਰਾ ਯਹਾਂ/ਬਿਊਰੋ ਨਿਊਜ਼ ) ਪੰਜਾਬ ਵਿੱਚ ਹਾਲ ਹੀ ਵਿੱਚ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋਏ ਚਾਰ ਆਗੂਆਂ ਦੀ ਸੁਰੱਖਿਆ...

*ਕਿਸਾਨਾਂ ਵਿਰੁੱਧ ਮੁੱਖ ਮੰਤਰੀ ਦਾ ਦਿੱਤਾ ਬਿਆਨ ਮੰਦਭਾਗਾ – ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ)...

ਮਾਨਸਾ 19 ਨਵੰਬਰ (ਸਾਰਾ ਯਹਾਂ/ ਜੋਨੀ ਜਿੰਦਲ ) : ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਚੱਲ ਰਹੇ ਅਣਮਿਥੇ ਸਮੇਂ ਦਾ ਧਰਨਾਂ ਚੌਥੇ ਦਿਨ ਵਿੱਚ ਸ਼ਾਮਿਲ ਹੋ ਗਿਆ । ਮੋਰਚੇ ਦੇ ਸੀਨੀਅਰ ਆਗੂ ਜਗਜੀਤ ਸਿੰਘ ਡੱਲੇਵਾਲ ਮੰਗਾਂ ਮਨਵਾਉਣ ਲਈ ਮਰਨ ਵਰਤ ਉੱਤੇ ਬੈਠ ਗਏ ਹਨ ਪਰ ਮੁੱਖ ਮੰਤਰੀ ਧਰਨਿਆਂ ਨੂੰ ਰਿਵਾਜ਼ ਦੱਸ ਰਿਹਾ ਹੈ ਅਤੇ ਫੰਡ ਇਕੱਠਾ ਕਰਨ ਦਾ ਸਾਧਨ ਕਹਿ ਕੇ ਮਖੌਲ ਉੱਡਾ ਰਿਹਾ ਹੈ ।ਇਸਦੇ ਵਿਰੋਧ ਵਿੱਚ ਪ੍ਰਤੀਕਿਰਿਆ ਦਿੰਦਿਆਂ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜੋ ਬਿਆਨ ਦਿੱਤਾ ਗਿਆ ਉਸ ਉੱਤੇ ਤੰਜ਼ ਕਸਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਭਗਵੰਤ ਸਿੰਘ ਮਾਨ ਅੰਨਾ ਹਜ਼ਾਰੇ ਦੇ ਦਿੱਲੀ ਅੰਦੋਲਨ ਸਮੇਂ ਬੱਸਾਂ ਭਰਕੇ ਲੋਕਾਂ ਨੂੰ ਲੈ ਕੇ ਜਾਂਦਾ ਰਿਹਾ ਤਾਂ ਫਿਰ ਕੀ ਇਹ ਫੰਡ ਇਕੱਠਾ ਕਰਨ ਦਾ ਜ਼ਰੀਆ ਸੀ । ਇੱਕ ਸੰਵਿਧਾਨਿਕ ਆਹੁੱਦੇ ਉੱਤੇ ਬੈਠਿਆਂ ਹੋਇਆਂ ਮੁੱਖ ਮੰਤਰੀ ਨੂੰ ਅਜਿਹੇ ਬਿਆਨ ਸ਼ੋਭਾ ਨਹੀ ਦਿੰਦੇ ਅਤੇ ਉਨ੍ਹਾਂ ਦੀ ਅਕਲ ਦਾ ਜਨਾਜ਼ਾ ਕੱਢਦੇ ਹਨ । ਉਨ੍ਹਾਂ ਨੂੰ ਅਜਿਹੇ ਬਿਆਨ ਦੀ ਰੀਤ ਚਲਾਏ ਬਗੈਰ ਧਰਨਾਕਾਰੀਆਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਨੀਆਂ ਚਾਹੀਦੀਆਂ ਹਨ। ਗੌਰਤਲਬ ਹੈ ਕਿ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਜਿਵੇਂ ਕਿ ਗੁਲਾਬੀ ਸੁੰਡੀ ਨਾਲ ਨੁਕਸਾਨੇ ਨਰਮੇ ਦਾ ਮੁਆਵਜਾ, ਬਰਸਾਤ ਨਾਲ ਨੁਕਸਾਨੇ ਝੋਨੇ ਦਾਮੁਆਵਜ਼ਾ ਅਤੇ ਚਾਈਨਾ ਵਾਇਰਸ ਨਾਲ ਨੁਕਸਾਨੇ ਦਾ ਮੁਆਵਜਾ , ਕਿਸਾਨਾਂ ਉੱਪਰ ਪਰਾਲੀ ਦੇ ਕੀਤੇ ਪਰਚੇ ਤੇ ਫਰਦ ਵਿੱਚ ਰੈਡ ਐਟਰੀਆਂ ਰੱਦ ਕਰਵਾਉਣਾ, ਜੁਮਲਾ ਮਾਲਕਾਨ ਜਮੀਨ ਦੇ ਮਾਲਕ ਕਿਸਾਨਾਂ ਨੂੰ ਉਨ੍ਹਾਂ ਦਾ ਮਾਲਕੀ ਹੱਕ ਦਬਾਉਣਾ, ਗੁਰੂ ਕਾਸ਼ੀ ਯੂਨੀਵਰਸਿਟੀ ਦੇ ਹਜ਼ਾਰਾਂ ਵਿਦਿਆਰਥੀਆਂ ਦੇ ਭਵਿੱਖ ਨਾਲਖਿਲਵਾੜ ਕਰਨ ਵਾਲੇ ਦੋਸ਼ੀ ਵੀ.ਸੀ ਉੱਪਰ ਕਾਰਵਾਈ ਕਰਵਾਉਣਾ , 5 ਨਵੰਬਰ ਨੂੰ ਖੰਡ ਮਿੱਲਾ ਚਾਲੂ ਕਰਨ ਦਾ ਵਾਅਦਾ ਕਰਕੇ ਮੁਕਰਨ ਦੇ ਰੋਸ ਅਤੇ ਖੰਡ ਮਿੱਲਾਂਨੂੰ ਤੁਰੰਤ ਚਾਲੂ ਕਰਨ ਦੀ ਮੰਗ ਨੂੰ ਲੈ ਕੇ ਸੜਕਾਂ ਉੱਤੇ ਉਤਰੇ ਹੋਏ ਕਿਸਾਨ ਲਗਾਤਾਰ ਮਜਬੂਤੀ ਨਾਲ ਤਿੰਨ ਕੋਨੀਆਂ ਪੁਲ ਮਾਨਸਾ, ਧਰੇੜੀ ਜੱਟਾਂ ਟੋਲ ਪਲਾਜ਼ਾਰਾਜਪੁਰਾ ਪਟਿਆਲਾ ਰੋਡ, ਟਹਿਣਾ ਟੀ ਪੁਆਇੰਟ ਫਰੀਦਕੋਟ, ਅੰਮ੍ਰਿਤਸਰ ਸਾਹਿਬ, ਮੁਕੇਰੀਆਂ ਅਤੇ ਬੀਬੀਆਂ ਭੈਣਾਂ ਤਲਵੰਡੀ ਸਾਬੋ ਵਿਖੇ ਉਸ ਤਰ੍ਹਾਂ ਹੀ ਮਜਬੂਤੀਨਾਲ ਡਟੀਆਂ ਹੋਈਆਂ ਹਨ। ਕੰਮ ਦਾ ਜ਼ੋਰ ਹੋਣ ਦੇ ਬਾਵਜੂਦ ਵੀ ਧਰਨਾਕਾਰੀ ਸ਼ਿੱਦਤ ਨਾਲ ਸੰਘਰਸ਼ ਲੜ੍ਹ ਰਹੇ ਹਨ । ਇਸ ਮੌਕੇ ਗੁਰਚਰਨ ਸਿੰਘ ਭੀਖੀ ਸੂਬਾਪ੍ਰਧਾਨ ਭਾਕਿਯੂ ਮਾਨਸਾ, ਲਖਵੀਰ ਸਿੰਘ ਅਕਲੀਆ ਜਿਲਾ ਪ੍ਰਧਾਨ ਮਾਨਸਾ , ਬਲੌਰ ਸਿੰਘ ਭਦੌੜ ਜਿਲਾ ਪ੍ਰਧਾਨ ਬਰਨਾਲਾ, ਸੁਰਜੀਤ ਸਿੰਘ ਜਿਲਾ ਪ੍ਰਧਾਨਸੰਗਰੂਰ, ਮੱਖਣ ਸਿੰਘ, ਜਗਦੇਵ ਸਿੰਘ ਭੈਣੀ ਬਾਘਾ, ਯੋਧਾ ਸਿੰਘ ਨੰਗਲਾ ਆਦਿ ਨੇ ਸੰਬੋਧਨ ਕੀਤਾ ।
- Advertisement -