*ਹੁਣ ਸੜਕ ਹਾਦਸਿਆਂ ‘ਚ ਨਹੀਂ ਜਾਣਗੀਆਂ ਕੀਮਤੀ ਜਾਨਾਂ ! ਪੁਲਿਸ ‘ਚ ਬਣਾਈ ਜਾਵੇਗੀ ‘ਸੜਕ...
(ਸਾਰਾ ਯਹਾਂ/ਬਿਊਰੋ ਨਿਊਜ਼ ) : ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਜਾਂਦੀਆਂ ਕੀਮਤੀ ਜਾਨਾਂ ਉਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ...
*ਪੰਜਾਬ ‘ਚ ਹੁਣ ਵਹੂਗੀ ਉਲਟੀ ਗੰਗਾ, ਪੰਜਾਬੀਆਂ ਨੂੰ ਮਿਲੇਗੀ ₹1.50 ਪ੍ਰਤੀ ਯੂਨਿਟ ਸਸਤੀ ਬਿਜਲੀ...
(ਸਾਰਾ ਯਹਾਂ/ਬਿਊਰੋ ਨਿਊਜ਼ ) : ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਆਉਣ ਵਾਲੇ ਦਿਨਾਂ ਵਿੱਚ 1.50...
*ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਗੈਂਗਸਟਰ ਦੇ ਸਾਥੀ ਦੀ ਨਿਸ਼ਾਨਦੇਹੀ ‘ਤੇ ਅਸਲ੍ਹਾ ਬਰਾਮਦ*
(ਸਾਰਾ ਯਹਾਂ/ ਮੁੱਖ ਸੰਪਾਦਕ) : ਰੂਪਨਗਰ ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਦੇ ਸਾਥੀ ਦਵਿੰਦਰ...
*ਚੰਨੀ ਦੇ ਥੀਸਿਸ ‘ਤੇ ਕਾਂਗਰਸ ਪ੍ਰਧਾਨ ਖੜਗੇ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ: ਜੈਵੀਰ ਸ਼ੇਰਗਿੱਲ*
ਚੰਡੀਗੜ੍ਹ, 9 ਜੂਨ (ਸਾਰਾ ਯਹਾਂ/ ਮੁੱਖ ਸੰਪਾਦਕ) : ਭਾਜਪਾ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੀਐੱਚਡੀ ਥੀਸਿਸ 'ਤੇ ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਦੇ ਪ੍ਰਧਾਨ ਮਲਿਕਾਅਰਜੁਨ ਖੜਗੇ ਤੋਂ ਸਪੱਸ਼ਟੀਕਰਨ ਮੰਗਿਆ ਹੈ, ਜਿਸ ਵਿੱਚ ਚੰਨੀ ਨੇ ਕਾਂਗਰਸ ਪਾਰਟੀ ਦੀ ਮਾੜੀ ਹਾਲਤ ਲਈ ਚਮਚਾਗਿਰੀ ਨੂੰ ਮੁੱਖ ਕਾਰਨ ਦੱਸਿਆ ਹੈ।
ਇੱਥੇ ਜਾਰੀ ਇੱਕ ਬਿਆਨ ਵਿੱਚ ਸ਼ੇਰਗਿੱਲ ਨੇ ਇਲੈਕਟ੍ਰਾਨਿਕ ਮੀਡੀਆ ਵਿੱਚ ਆਈਆਂ ਖਬਰਾਂ ਦਾ ਹਵਾਲਾ ਦਿੱਤਾ ਕਿ ਚੰਨੀ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਪੀਐਚਡੀ ਕੀਤੀ ਹੈ ਅਤੇ ਉਨ੍ਹਾਂ ਦੀ ਖੋਜ ਦਾ ਵਿਸ਼ਾ ਇੰਡੀਅਨ ਨੈਸ਼ਨਲ ਕਾਂਗਰਸ: 2004 ਤੋਂ ਲੋਕ ਸਭਾ ਚੋਣਾਂ ਵਿੱਚ ਕੇਂਦਰੀ ਸੰਗਠਨ ਅਤੇ ਚੋਣ ਰਣਨੀਤੀਆਂ ਦਾ ਅਧਿਐਨ, ਸੀ।
ਸ਼ੇਰਗਿੱਲ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਅਨੁਸਾਰ ਚੰਨੀ ਦੇ ਥੀਸਿਸ ਦੀ ਰਿਸਰਚ ਦੀ ਮੁੱਖ ਖੋਜ਼ ਇਹ ਹੈ ਕਿ ਕਾਂਗਰਸ ਦੀ ਵਿਨਾਸ਼ਕਾਰੀ ਸਥਿਤੀ ਦਾ ਮੁੱਖ ਕਾਰਨ ਚਮਚਾਗਿਰੀ ਹੈ। ਚਾਪਲੂਸਾਂ ਦਾ ਪਾਰਟੀ ਵਿਚ ਵਿਸ਼ੇਸ਼ ਸਥਾਨ ਹੈ ਅਤੇ ਕਾਂਗਰਸ ਲੀਡਰਸ਼ਿਪ ਉਨ੍ਹਾਂ 'ਤੇ ਨਿਰਭਰ ਹੈ। ਕਾਂਗਰਸ ਵਿੱਚ ਅਜਿਹੇ ਲੋਕਾਂ ਦਾ ਟੋਲਾ ਤੇਜ਼ੀ ਨਾਲ ਵਧ ਰਿਹਾ ਹੈ। ਜਿਸ 'ਤੇ ਕਾਂਗਰਸ ਲੀਡਰਸ਼ਿਪ 'ਚ ਖੁਦ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।
ਸ਼ੇਰਗਿੱਲ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਅਨੁਸਾਰ ਚੰਨੀ ਦੇ ਥੀਸਿਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਕਾਂਗਰਸ ਦੀਆਂ ਸੂਬਾਈ ਇਕਾਈਆਂ ਵਿਚ ਆਪਸੀ ਖਿੱਚੋਤਾਣ ਸਿਖਰ 'ਤੇ ਹੈ ਅਤੇ ਸਥਾਨਕ ਨੇਤਾਵਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਇਸ ਲਈ ਪੰਜਾਬ ਦੀ ਸੂਬਾਈ ਲੀਡਰਸ਼ਿਪ ਨੂੰ ਵੀ ਚੰਨੀ ਦੇ ਥੀਸਿਸ 'ਤੇ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਉਹ ਰਾਹੁਲ ਗਾਂਧੀ ਦੇ ਤਰੀਕਿਆਂ ਕਾਰਨ ਸੰਗਠਨ ਨੂੰ ਕਮਜ਼ੋਰ ਮਹਿਸੂਸ ਕਰਦੇ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਚੰਨੀ ਜੋ ਕਹਿ ਰਿਹਾ ਹੈ, ਉਹ ਇਕ ਕੌੜਾ ਸੱਚ ਹੈ। ਅਸੀਂ ਚੰਨੀ ਨੂੰ ਹਿੰਮਤ ਦਿਖਾਉਣ ਅਤੇ ਸੱਚ ਬੋਲਣ ਲਈ ਵਧਾਈ ਦਿੰਦੇ ਹਾਂ।
ਸ਼ੇਰਗਿੱਲ ਨੇ ਇਹ ਵੀ ਦੱਸਿਆ ਕਿ ਜਦੋਂ ਉਨ੍ਹਾਂ ਨੇ ਕਾਂਗਰਸ ਤੋਂ ਅਸਤੀਫਾ ਦਿੱਤਾ ਸੀ, ਤਾਂ ਉਨ੍ਹਾਂ ਨੇ ਕਾਂਗਰਸ ਦੇ ਤਤਕਾਲੀ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਿਆ ਸੀ ਕਿ ਚਮਚਾਗਿਰੀ ਕਾਂਗਰਸ ਨੂੰ ਦੀਮਕ ਵਾਂਗ ਖਾ ਰਹੀ ਹੈ। ਭਾਜਪਾ ਦੇ ਬੁਲਾਰੇ ਨੇ ਮੰਗ ਕੀਤੀ ਕਿ ਹੁਣ ਸਾਬਕਾ ਮੁੱਖ ਮੰਤਰੀ ਚੰਨੀ, ਜਿਨ੍ਹਾਂ ਨੂੰ ਖੁਦ ਰਾਹੁਲ ਗਾਂਧੀ ਨੇ ਚੁਣਿਆ ਸੀ, ਨੇ ਆਪਣੇ ਥੀਸਿਸ ਵਿੱਚ ਇਨ੍ਹਾਂ ਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ ਹੈ, ਜਿਸ ਤੇ ਖੜਗੇ ਨੂੰ ਤੁਰੰਤ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।
*ਆਬਕਾਰੀ ਵਿਭਾਗ ਵੱਲੋਂ ਵਿਆਪਕ ਤਲਾਸ਼ੀ ਮੁਹਿੰਮ ਦੌਰਾਨ 17000 ਕਿਲੋ ਲਾਹਣ, 320 ਲੀਟਰ ਨਾਜਾਇਜ਼ ਸ਼ਰਾਬ...
ਚੰਡੀਗੜ੍ਹ, 09 ਜੂਨ (ਸਾਰਾ ਯਹਾਂ/ ਮੁੱਖ ਸੰਪਾਦਕ) : ਪੰਜਾਬ ਦੇ ਆਬਕਾਰੀ ਵਿਭਾਗ ਵੱਲੋਂ ਪਿਛਲੇ ਦੋ ਦਿਨਾਂ ਦੌਰਾਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਇਲਾਕੇ 'ਚ...
*ਮਾਨਸਾ ਸ਼ਹਿਰ ਦੀਆਂ ਗੰਭੀਰ ਸਮੱਸਿਆਵਾਂ ਦਾ ਹੱਲ ਕੈਬਨਿਟ ਕਮੇਟੀ ਦੀ ਮੀਟਿੰਗ ਵਿੱਚ ਫੌਰੀ ਕਰਨ...
ਮਾਨਸਾ 9 ਜੂਨ (ਸਾਰਾ ਯਹਾਂ/ ਮੁੱਖ ਸੰਪਾਦਕ) : ਸ਼ਹਿਰ ਦੀਆਂ ਅਤਿ ਗੰਭੀਰ ਸਮੱਸਿਆਵਾਂ ਸਬੰਧੀ ਮਾਨਸਾ ਸੰਘਰਸ਼ ਕਮੇਟੀ ਦੇ ਆਗੂਆਂ ਬਾਬਾ ਅਮ੍ਰਿਤ ਮੁਨੀ , ਕਾਮਰੇਡ...
*ਅਦਾਲਤ ਵਿੱਚ ਪੇਸ਼ ਰਿਕਾਰਡ ਵਿੱਚ ਮਾਨਸਾ ਪੁਲਿਸ ਨੇ ਖੁਦ ਮੰਨਿਆ ਕੇ ਜਿਸ ਬਿਆਨਾ ਦੇ...
(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ ) : ਮਾਨਸਾ ਵਿੱਚ ਨਸ਼ੇ ਦੇ ਸੋਦਾਗਰ ਖਿਲਾਫ ਅਤੇ ਉਹਨਾਂ ਨਾਲ ਮਿਲੇ ਪਰਸ਼ਾਸ਼ਨੀਕ ਅਧਿਕਾਰੀਆ ਖਿਲਾਫ ਮੁਹਿੰਮ ਵਿੱਡਣ ਵਾਲੇ ਨੋਜਵਾਨ...
*ਮੰਤਰੀ ਦਾ ਮਾਨਸਾ ਪਹੁੰਚਣ ਤੇ ਕਰਾਂਗੇ ਭਰਵਾਂ ਸਵਾਗਤ : ਮਦਨ ਦੂਲੋਵਾਲ*
ਮਾਨਸਾ 8 ਜੂਨ - (ਸਾਰਾ ਯਹਾਂ/ ਮੁੱਖ ਸੰਪਾਦਕ)--- ਪੰਜਾਬ ਕੈਬਨਿਟ ਦੀ 10 ਜੂਨ ਨੂੰ ਮਾਨਸਾ ਵਿਖੇ ਹੋਣ ਜਾ ਰਹੀ ਮੀਟਿੰਗ ਦੇ ਸੰਬੰਧ ਵਿੱਚ ਪੰਚਾਇਤ...
*ਪੰਜਾਬ ਦੇ ਹਾਲਾਤ ਮਾੜੇ, ਸਰਕਾਰ ਫੋਕੀ ਵਾਅ-ਵਾਅ ਖੱਟਣ ਵਿੱਚ ਲੱਗੀ : ਅਮ੍ਰਿਤ ਗਿੱਲ*
ਮਾਨਸਾ 8 ਜੂਨ (ਸਾਰਾ ਯਹਾਂ/ਬਿਊਰੋ ਨਿਊਜ਼ ) ---- ਕਾਂਗਰਸ ਪਾਰਟੀ ਦੀ ਸਪੋਕਸਮੈਨ ਅਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਟਿਕਟ ਦੀ ਦਾਅਵੇਦਾਰ ਅਮ੍ਰਿਤ ਗਿੱਲ...
*’ਨਸ਼ੇ ਨਹੀਂ, ਰੁਜ਼ਗਾਰ ਦਿਓ’ ਮੁਹਿੰਮ ਕਮੇਟੀ ਮਾਨਸਾ ਵਲੋਂ ਮੁੱਖ ਮੰਤਰੀ ਨੂੰ ਮਿਲਣ ਦਾ ਐਲਾਨ*
ਮਾਨਸਾ, 8 ਜੂਨ 2023 (ਸਾਰਾ ਯਹਾਂ/ ਮੁੱਖ ਸੰਪਾਦਕ) : ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਦੇ ਸਬੰਧ ਵਿਚ ਮੁੱਖ ਮੰਤਰੀ ਪੰਜਾਬ ਵਲੋਂ 10 ਜੂਨ...