*ਰਾਣੀ ਲਕਸ਼ਮੀ ਬਾਈ ਆਤਮ ਸੁਰੱਖਿਆ ਸਕੀਮ ਤਹਿਤ ਜਿਲ੍ਹਾ ਪੱਧਰੀ ਕਰਾਟੇ ਮੁਕਾਬਲੇ ਕਰਵਾਏ*
ਜੋਗਾ, 10 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ) ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਮਾਨਸਾ ਭੁਪਿੰਦਰ ਕੌਰ, ਉਪ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਡਾ. ਪਰਮਜੀਤ ਸਿੰਘ ਭੋਗਲ ਅਤੇ ਜਿਲ੍ਹਾ ਸਪੋਰਟਸ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਆਲਾ (ਕੁੜੀਆਂ) ਵਿਖੇ ਰਾਣੀ ਲਕਸ਼ਮੀ ਬਾਈ ਆਤਮ ਸੁਰੱਖਿਆ ਸਕੀਮ ਤਹਿਤ ਜਿਲ੍ਹਾ ਪੱਧਰੀ ਕਰਾਟੇ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਅ। ਕਰਾਟੇ ਮੁਕਾਬਲਿਆਂ ਦਾ ਉਦਘਾਟਨ ਸਕੂਲ ਮੁਖੀ ਨਰਿੰਦਰ ਸਿੰਘ ਮਾਨਸ਼ਾਹੀਆਂ ਨੇ ਕੀਤਾ। ਜੇਤੂ ਖਿਡਾਰਨਾਂ ਨੂੰ ਇਨਾਮਾਂ ਦੀ ਵੰਡ ਉੱਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਡਾ. ਪਰਮਜੀਤ ਸਿੰਘ ਭੋਗਲ ਅਤੇ ਜਿਲ੍ਹਾ ਸਪੋਰਟਸ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ ਨੇ ਕੀਤੀ। ਪੀ.ਟੀ.ਆਈ. ਵਿਨੌਦ ਕੁਮਾਰ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਜਿਲ੍ਹੇ ਦੀਆਂ ਛੇਵੀਂ ਤੋਂ ਬਾਰ੍ਹਵੀ਼ ਤੱਕ ਦੀਆਂ 40 ਖਿਡਾਰਣਾਂ ਨੇ ਵੱਖ–ਵੱਖ ਭਾਰ ਵਰਗਾਂ ਵਿੱਚ ਭਾਗ ਲਿਆ।
6ਵੀਂ ਤੋਂ 8ਵੀਂ ਤੱਕ ਦੇ ਮੁਕਾਬਲੇ ਦੇ -35 ਕਿਲੋ ਭਾਰ ਵਿੱਚ ਸਮਰੀਤ ਕੌਰ ਸਸਸ ਕਾਨ੍ਹਗੜ ਨੇ ਪਹਿਲਾ ਤੇ ਨਰਿੰਦਰ ਕੌਰ ਸਮਸ ਸਰਦੂਲੇਵਾਲਾ ਨੇ ਦੂਸਰਾ, -40 ਕਿਲੋ ਭਾਰ ਵਿੱਚ ਰੀਤੂ ਕੌਰ ਸਹਸ ਦਿਆਲਾਪੁਰਾ ਨੇ ਪਹਿਲਾ ਤੇ ਸੁਮਨਪ੍ਰੀਤ ਕੌਰ ਸਮਸ ਕੋਰਵਾਲਾ ਨੇ ਦੂਸਰਾ, -45 ਕਿਲੋ ਭਾਰ ਵਿੱਚ ਪੇਸਵਾਦੀਪ ਕੌਰ ਸਹਸ ਭੁਪਾਲ ਨੇ ਪਹਿਲਾ ਤੇ ਸੀਰਤ ਕੌਰ ਸਮਸ ਹੀਰੇਵਾਲਾ ਨੇ ਦੂਸਰਾ, -45ਕਿਲੋ ਭਾਰ ਵਿੱਚ ਰੀਤੂ ਰਾਣੀ ਸਹਸ ਭੁਪਾਲ ਨੇ ਪਹਿਲਾ ਤੇ ਹੁਸਨਵੀਰ ਕੌਰ ਸਸਸ ਧਰਮਪੁਰਾ ਨੇ ਦੂਸਰਾ ਸਥਾਨ ਹਾਸਲ ਕੀਤਾ। ਜਦਕਿ 9ਵੀਂ ਤੋਂ ਬਾਰ੍ਹਵੀਂ ਜਮਾਤ ਦੇ ਮੁਕਾਬਲਿਆਂ ਵਿੱਚੋਂ -40 ਕਿਲੋ ਭਾਰ ਵਰਗ ਵਿੱਚ ਰਾਜਵੀਰ ਕੌਰ ਸਸਸਸ ਅਤਲਾ ਕਲਾਂ ਨੇ ਪਹਿਲਾ ਤੇ ਲਵਜੋਤ ਕੌਰ ਸਹਸ ਦਿਆਲਪੁਰਾ ਨੇ ਦੂਸਰਾ, -45 ਕਿਲੋ ਭਾਰ ਵਿੱਚ ਖੁਸਪ੍ਰੀਤ ਕੌਰ ਸਸਸਸ ਕੋਟੜਾ ਕਲਾਂ ਨੇ ਪਹਿਲਾ ਤੇ ਜਸਵੀਰ ਕੌਰ ਸਸਸ ਧਰਮਪੁਰਾ ਨੇ ਦੂਸਰਾ, -50 ਕਿਲੋ ਭਾਰ ਵਿੱਚ ਗਗਨਦੀਪ ਕੌਰ ਸਸਸਸ ਰੰਘੜਿਆਲ ਨੇ ਪਹਿਲਾ ਤੇ ਸੰਦੀਪ ਕੌਰ ਸਸਸਸ (ਕੁ) ਬੁਢਲਾਡਾ ਨੇ ਦੂਸਰਾ, +50 ਕਿਲੋ ਭਾਰ ਵਿੱਚ ਸੁਖਮਪ੍ਰੀਤ ਕੌਰ ਸਸਸ (ਕੁ) ਫਫੜੇ ਭਾਈਕੇ ਨੇ ਪਹਿਲਾ ਤੇ ਸ਼ਗਨਪ੍ਰੀਤ ਕੌਰ ਸਸਸਸ ਅਤਲਾ ਕਲਾਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਨਿਰਮਲ ਸਿੰਘ, ਦਿਪਾਕਰ ਡੈਵੀ, ਕਿਰਨਜੀਤ ਕੋਰ (ਕਨਵੀਨਰ), ਵਿਨੋਦ ਕੁਮਾਰ, ਪਾਲਾ ਸਿੰਘ, ਦਰਸ਼ਨ ਸਿੰਘ, ਬੂਟਾ ਸਿੰਘ, ਰਾਜਦੀਪ ਸਿੰਘ, ਹਰਦੀਪ ਸਿੰਘ, ਸੰਦੀਪ ਸਿੰਘ, ਗੁਰਨਾਮ ਸਿੰਘ, ਅਸ਼ੋਕ ਕੁਮਾਰ, ਨਛੱਤਰ ਸਿੰਘ, ਕਰਮਜੀਤ ਕੌਰ, ਵੀਰਪਾਲ ਕੌਰ, ਸਰਬਜੀਤ ਕੌਰ, ਮਨਦੀਪ ਕੌਰ, ਕ੍ਰਿਸ਼ਨ ਕੁਮਾਰ ਸਮੇਤ ਵੱਖ–ਵੱਖ ਸਕੂਲਾਂ ਦੇ ਅਧਿਆਪਕ ਮੌਜੂਦ ਸਨ।
*ਬਗਾਨੇ ਵਿਆਹਾਂ ‘ਚ ਭੰਗੜੇ ਪਾ ਕੇ ਖੁਸ਼ ਹੋਣਾ ਕਾਂਗਰਸ ਪਾਰਟੀ ਦੀ ਬਣੀ ਮਜਬੂਰੀ: ਮਾਨ*
ਫਗਵਾੜਾ 10 ਫਰਵਰੀ (ਸਾਰਾ ਯਹਾਂ/ਸ਼ਿਵ ਕੌੜਾ) ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਦਾ ਜਸ਼ਨ ਮਨਾ ਰਹੇ ਕਾਂਗਰਸ ਪਾਰਟੀ...
*ਗਰਭਵਤੀ ਔਰਤਾਂ ਦੇ ਜਾਂਚ ਕੈਂਪ ਆਜੋਯਿਤ*
ਮਾਨਸਾ 10 ਫਰਬਰੀ (ਸਾਰਾ ਯਹਾਂ/ਚਾਨਣ ਦੀਪ ਸਿੰਘ ਔਲਖ) ਡਿਊਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਮਾਨਸਾ ਡਾਕਟਰ...
*ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 76 ਦਿਨ, ਮੈਡੀਕਲ ਸਹਾਇਤਾ ਲੈਣੀ ਕੀਤੀ ਬੰਦ; ਡਾਕਟਰਾਂ...
09 ਫਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ (9 ਫਰਵਰੀ) ਆਪਣੇ 76ਵੇਂ ਦਿਨ ਵਿੱਚ ਦਾਖਲ ਹੋ...
*ਪੰਜਾਬ ਸਰਕਾਰ ਦੇ ਯਤਨਾਂ ਨਾਲ ਰੇਸਮ ਉਦਯੋਗ ਹੋਣ ਲੱਗਾ ਪ੍ਰਫੁੱਲਤ: ਮੋਹਿੰਦਰ ਭਗਤ*
ਚੰਡੀਗੜ, 9 ਫਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਰੇਸਮ...
*ਡਾ. ਬਲਜੀਤ ਕੌਰ ਵੱਲੋਂ ਕੇਂਦਰ ਨੂੰ ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਲਈ ਭਲਾਈ ਸਕੀਮਾਂ ਨੂੰ...
ਚੰਡੀਗੜ, 9 ਫਰਵਰੀ: (ਸਾਰਾ ਯਹਾਂ/ਬਿਊਰੋ ਨਿਊਜ਼)
ਪੰਜਾਬ ਦੇ ਸਮਾਜਿਕ ਨਿਆਂ, ਸ਼ਸਕਤੀਕਰਨ ਅਤੇ ਘੱਟ ਗਿਣਤੀਆਂ ਬਾਰੇ ਮੰਤਰੀ ਡਾ. ਬਲਜੀਤ ਕੌਰ...
*ਸੰਯੁਕਤ ਕਿਸਾਨ ਮੋਰਚੇ ਵੱਲੋਂ ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਸੌਂਪਿਆ ਮੰਗ...
ਮਾਨਸਾ 9 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਨੈਸ਼ਨਲ ਪਾਲਿਸੀ ਫਰੇਮਵਰਕ ਆਨ ਐਗਰੀਕਲਚਰ...
*ਬ੍ਰਹਮਾ ਕੁਮਾਰੀਜ ਨੇ ਟ੍ਰੇਫਿਕ ਨਿਯਮਾਂ ਸੰਬੰਧੀ ਵਿਦਿਆਰਥੀਆਂ ਨੂੰ ਕੀਤਾ ਜਾਗਰੁਕਤ*
ਬੁਢਲਾਡਾ 9 ਫਰਵਰੀ (ਸਾਰਾ ਯਹਾਂ/ਮਹਿਤਾ ਅਮਨ) ਬ੍ਰਹਮਾ ਕੁਮਾਰੀਜ ਇਸ਼ਵਰੀਯ ਵਿਸ਼ਵ ਵਿਦਿਆਲਿਆ ਵੱਲੋਂ ਸਿਰਸਾ ਤੋਂ ਬਠਿੰਡਾ ਤੋਂ ਸ਼ੁਰੂ ਕੀਤੀ ਗਈ ਮੇਰਾ ਭਾਰਤ ਸੁਰੱਖਿਅਤ...
*ਲਾਇਨ ਕੰਗ ਦੀ ਅਗਵਾਈ ਹੇਠ ਕਰਵਾਇਆ 83ਵਾਂ ਰਾਸ਼ਨ ਵੰਡ ਸਮਾਗਮ*
ਫਗਵਾੜਾ 9 ਫਰਵਰੀ (ਸਾਰਾ ਯਹਾਂ/ਸ਼ਿਵ ਕੌੜਾ) ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਅਤੇ ਹਿਊਮਨ ਰਾਈਟਸ ਕੌਂਸਲ (ਇੰਡੀਆ) ਦੇ ਸ਼ਾਖਾ ਪ੍ਰਧਾਨ ਲਾਇਨ...
*ਦਿੱਲੀ ਫ਼ਤਿਹ ਕਰਨ ਨਾਲ ਜਨਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਦਾ ਕੀਤਾ...
ਚੰਡੀਗੜ੍ਹ,9 ਫ਼ਰਵਰੀ: (ਸਾਰਾ ਯਹਾਂ/ਬਿਊਰੋ ਨਿਊਜ਼) ਆਮ ਆਦਮੀ ਪਾਰਟੀ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਆਪਣੀ ਸੀਟ ਅਤੇ ਹੋਰਨਾਂ ਆਗੂਆਂ ਦੇ ਹਾਰਨ ਦੇ ਨਾਲ...