*BSNL ਦਾ ਸਸਤਾ 365 ਦਿਨਾਂ ਦਾ ਪਲਾਨ ! ਹੁਣ ਸਿਰਫ਼ 5 ਰੁਪਏ ‘ਚ ਰੋਜ਼ਾਨਾ ਮਿਲੇਗਾ 2GB ਡਾਟਾ, ਜਾਣੋ ਪੂਰੀ ਜਾਣਕਾਰੀ*

0
144

09 ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼) ਸਰਕਾਰੀ ਟੈਲੀਕਾਮ ਕੰਪਨੀ BSNL ਨੇ ਹਾਲ ਹੀ ਵਿੱਚ ਆਪਣਾ ਸਾਲ ਭਰ ਚੱਲਣ ਵਾਲਾ ਸਸਤਾ ਰੀਚਾਰਜ ਪਲਾਨ ਲਾਂਚ ਕੀਤਾ ਹੈ।

ਸਰਕਾਰੀ ਟੈਲੀਕਾਮ ਕੰਪਨੀ BSNL ਨੇ ਹਾਲ ਹੀ ਵਿੱਚ ਆਪਣਾ ਸਾਲ ਭਰ ਚੱਲਣ ਵਾਲਾ ਸਸਤਾ ਰੀਚਾਰਜ ਪਲਾਨ ਲਾਂਚ ਕੀਤਾ ਹੈ। ਇਸ ਪਲਾਨ ‘ਚ ਯੂਜ਼ਰਸ ਨੂੰ ਰੋਜ਼ਾਨਾ 2 ਜੀਬੀ ਡਾਟਾ ਦੇ ਨਾਲ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲੇਗੀ।

ਦਰਅਸਲ, BSNL ਦੇਸ਼ ਵਿੱਚ ਹੌਲੀ-ਹੌਲੀ ਆਪਣੇ ਨੈੱਟਵਰਕ ਦਾ ਵਿਸਤਾਰ ਕਰ ਰਿਹਾ ਹੈ। ਅਜਿਹੇ ‘ਚ ਪ੍ਰਾਈਵੇਟ ਕੰਪਨੀਆਂ ਦੇ ਮਹਿੰਗੇ ਰੀਚਾਰਜ ਪਲਾਨ ਦੀ ਤੁਲਨਾ ‘ਚ BSNL ਲੋਕਾਂ ਨੂੰ ਬਹੁਤ ਹੀ ਸਸਤੇ ਰਿਚਾਰਜ ਪਲਾਨ ਦੇ ਰਿਹਾ ਹੈ।

5 ਰੁਪਏ ‘ਚ ਰੋਜ਼ਾਨਾ 2GB ਡਾਟਾ

ਤੁਹਾਨੂੰ ਦੱਸ ਦੇਈਏ ਕਿ ਜੇ ਤੁਸੀਂ ਘੱਟ ਕੀਮਤ ‘ਤੇ ਲੰਬੀ ਵੈਲੀਡਿਟੀ ਵਾਲੇ ਪਲਾਨ ਦੀ ਤਲਾਸ਼ ਕਰ ਰਹੇ ਹੋ, ਤਾਂ BSNL ਨੇ ਆਪਣੀ ਲਿਸਟ ‘ਚ ਇੱਕ ਸਸਤੇ ਰੀਚਾਰਜ ਪਲਾਨ ਨੂੰ ਸ਼ਾਮਲ ਕੀਤਾ ਹੈ, ਜਿਸ ‘ਚ ਲੋਕਾਂ ਨੂੰ ਰੋਜ਼ਾਨਾ 2 GB ਡਾਟਾ, ਅਨਲਿਮਟਿਡ ਕਾਲਿੰਗ ਅਤੇ ਫ੍ਰੀ ਐੱਸ.ਐੱਮ.ਐੱਸ. ਵੀ ਮਿਲਦੇ ਹਨ। ਕੰਪਨੀ ਦੇ ਇਸ ਪਲਾਨ ਦੀ ਕੀਮਤ 2399 ਰੁਪਏ ਰੱਖੀ ਗਈ ਹੈ। ਇਸ ਪਲਾਨ ਦੇ ਨਾਲ ਤੁਸੀਂ ਸਿਰਫ 5 ਰੁਪਏ ਦੇ ਰੋਜ਼ਾਨਾ ਖਰਚੇ ‘ਤੇ ਕਈ ਸਹੂਲਤਾਂ ਪ੍ਰਾਪਤ ਕਰ ਸਕਦੇ ਹੋ।

BSNL ਦਾ 799 ਰੁਪਏ ਵਾਲਾ ਪਲਾਨ ਵੀ ਬਹੁਤ ਮਸ਼ਹੂਰ ਪਲਾਨ ਮੰਨਿਆ ਜਾਂਦਾ ਹੈ। ਇਹ ਇੱਕ ਸਾਲਾਨਾ ਪਲਾਨ ਹੈ ਜਿਸਦੀ ਵੈਧਤਾ 365 ਦਿਨਾਂ ਦੀ ਹੈ। ਇਸ ਪਲਾਨ ਦੀ ਰੋਜ਼ਾਨਾ ਕੀਮਤ ਸਿਰਫ 5 ਰੁਪਏ ਹੈ। ਮਤਲਬ, ਰੋਜ਼ਾਨਾ 5 ਰੁਪਏ ਖਰਚ ਕੇ ਤੁਸੀਂ ਦਿਨ ਭਰ ਕਿਸੇ ਵੀ ਨੈੱਟਵਰਕ ‘ਤੇ ਅਸੀਮਤ ਗੱਲ ਕਰ ਸਕਦੇ ਹੋ। ਇਸ ‘ਚ ਤੁਹਾਨੂੰ ਰੋਜ਼ਾਨਾ 2GB ਡਾਟਾ ਮਿਲੇਗਾ।

ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਵੀ ਇਸ ਪਲਾਨ ਨੂੰ ਖ਼ਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਸ ‘ਚ ਉਪਲੱਬਧ ਸਹੂਲਤ ਸਿਰਫ ਪਹਿਲੇ 60 ਦਿਨਾਂ ਲਈ ਦਿੱਤੀ ਜਾਂਦੀ ਹੈ। ਤੁਹਾਨੂੰ ਕਾਲਿੰਗ ਤੇ ਡਾਟਾ ਦੀ ਸਹੂਲਤ ਸਿਰਫ 60 ਦਿਨਾਂ ਲਈ ਦਿੱਤੀ ਜਾਂਦੀ ਹੈ।

ਇਸ ਤੋਂ ਬਾਅਦ ਇਹ ਸੁਵਿਧਾ ਬੰਦ ਹੋ ਜਾਂਦੀ ਹੈ ਪਰ ਤੁਹਾਡਾ ਸਿਮ ਪੂਰੇ 365 ਦਿਨਾਂ ਤੱਕ ਐਕਟਿਵ ਰਹੇਗਾ, ਜਿਸ ਕਾਰਨ ਇਨਕਮਿੰਗ ਕਾਲਾਂ ਦੀ ਸੁਵਿਧਾ ਤੁਹਾਡੇ ਸਿਮ ‘ਤੇ ਐਕਟਿਵ ਰਹੇਗੀ। ਆਊਟਗੋਇੰਗ ਸਹੂਲਤ ਲਈ, ਤੁਹਾਨੂੰ ਵੱਖਰੇ ਤੌਰ ‘ਤੇ ਟਾਪ ਅੱਪ ਪਲਾਨ ਲੈਣਾ ਹੋਵੇਗਾ। ਇਹ ਪਲਾਨ ਅਜਿਹੇ ਲੋਕਾਂ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਜੋ ਘੱਟ ਕੀਮਤ ‘ਤੇ ਆਪਣਾ ਸਿਮ ਐਕਟਿਵ ਰੱਖਣਾ ਚਾਹੁੰਦੇ ਹਨ।

LEAVE A REPLY

Please enter your comment!
Please enter your name here