
ਤਰਨ ਤਾਰਨ 22 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਭਾਰਤ-ਪਾਕਿਸਤਾਨ ਸਰਹੱਦ ਤੇ BSF ਵੱਲੋਂ ਮਾਰੇ ਗਏ ਪੰਜ ਪਾਕਿਸਤਾਨੀ ਘੁਸਪੈਠੀਆਂ ਤੋਂ ਹਥਿਆਰ ਤੇ ਨਸ਼ੇ ਦੀ ਖੇਪ ਬਰਾਮਦ ਹੋਈ ਹੈ। ਇਨ੍ਹਾਂ ਤੋਂ ਛੇ ਮੈਗਜ਼ੀਨ ਸਣੇ ਚਾਰ ਪਿਸਟਲ, ਇਕ AK-47 ਰਾਇਫਲ, ਦੋ ਮੈਗਜ਼ੀਨ ਅਤੇ 9 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਲਾਕੇ ‘ਚ ਸਰਚ ਆਪ੍ਰੇਸ਼ਨ ਅਜੇ ਵੀ ਜਾਰੀ ਹੈ।
ਦਰਅਸਲ BSF ਦੀ 103 ਬਟਾਲੀਅਨ BOP ਡੱਲ ਦੇ ਨਜ਼ਦੀਕ ਇਹ ਸ਼ੱਕੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਜਿਸ ਦੌਰਾਨ BSF ਵੱਲੋਂ ਇਨ੍ਹਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ।
