BREAKING – ਲੌਕਡਾਊਨ ਦੀ ਮਿਆਦ 30 ਜੂਨ ਤੱਕ ਵਧੀ

0
382

ਨਵੀਂ ਦਿੱਲੀ (ਸਾਰਾ ਯਹਾ)  : ਲੌਕਡਾਊਨ 30 ਜੂਨ ਤੱਕ ਵਧਿਆ। ਦੇਸ਼ ਵਿਆਪੀ ਲੌਕਡਾਊਨ ਦੀ ਮਿਆਦ ਕੱਲ੍ਹ ਖਤਮ ਹੋਣ ਵਾਲੀ ਹੈ। ਇਸ ਦੌਰਾਨ ਕੇਂਦਰ ਸਰਕਾਰ ਨੇ ਲੌਕਡਾਊਨ 5.0 ਦਾ ਐਲਾਨ ਕੀਤਾ ਹੈ। ਪਰ ਇਸ ਵੇਲੇ ਵੱਡੀ ਰਾਹਤ ਦੀ ਗੱਲ ਇਹ ਹੈ ਕਿ ਅਨ-ਲੌਕ 1 ਦਾ ਵੀ ਐਲਾਨ ਕੀਤਾ ਗਿਆ ਹੈ। ਜਿਸ ਅਧੀਨ ਕਈ ਚੀਜਾਂ ‘ਚ ਰਾਹਤ ਦਿੱਤੀ ਜਾਵੇਗੀ।

ਪਹਿਲਾਂ ਜੋ ਕਰਫਿਊ ਰਾਤ 7 ਵਜੋਂ ਤੋਂ ਸਵੇਰ 7 ਵਜੇ ਤੱਕ ਸੀ ਨੂੰ ਕੇਂਦਰ ਸਰਕਾਰ ਨੇ ਢਿੱਲ ਦੇ ਕਿ ਇਸ ਨੂੰ ਰਾਤ 9 ਵਜੇ ਤੋਂ ਸਵੇਰ 5 ਵਜੇ ਕਰ ਦਿੱਤਾ ਹੈ।ਵੱਡੀ ਰਾਹਤ ਇੱਥੇ ਇਹ ਦਿੱਤੀ ਗਈ ਹੈ ਕਿ ਸ਼ਰਤਾਂ ਨਾਲ ਧਾਰਮਿਕ ਸਥਾਨ ਖੁਲ੍ਹਣਗੇ । ਪਹਿਲੇ ਪੜਾਅ ਮੁਤਾਬਿਕ ਧਾਰਮਿਕ ਸਥਾਨ,ਹੋਟਲ, ਰੈਸਟੋਰੈਂਟ ਅਤੇ ਹੋਰ ਪ੍ਰਾਹੁਣਚਾਰੀ ਸੇਵਾਵਾਂ ਅਤੇ ਸ਼ਾਪਿੰਗ ਮਾਲ 8 ਜੂਨ, 2020 ਤੋਂ ਖੋਲ੍ਹਣ ਦੀ ਆਗਿਆ ਦਿੱਤੀ ਜਾਏਗੀ ਪਰ ਦਿਸ਼ਾ ਨਿਰਦੇਸ਼ਾਂ ਦੇ ਨਾਲ ਅਤੇ ਸ਼ਰਤਾਂ ਮੁਤਾਬਕ ਹੀ।

NO COMMENTS