Breaking : ਪ੍ਰਾਈਵੇਟ ਸਕੂਲਾਂ ਵੱਲੋਂ ਫੀਸ ਵਸੂਲੀ ਮਾਮਲੇ ‘ਚ ਮਾਪਿਆਂ ਨੂੰ ਥੋੜ੍ਹੀ ਰਾਹਤ

0
167

ਚੰਡੀਗੜ੍ਹ  20 ਜੁਲਾਈ  (ਸਾਰਾ ਯਹਾ, ਬਲਜੀਤ ਸ਼ਰਮਾ) : ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਤੇ ਵਿਦਿਆਰਥੀਆਂ ਚਲ ਰਹੇ ਫੀਸਾਂ ਦੇ ਮਸਲੇ ‘ਤੇ ਕੋਰਟ ਨੇ ਸੁਣਵਾਈ ਪੂਰੀ ਕਰ ਲਈ ਹੈ ਜਿਸ ਤੋਂ ਬਾਅਦ ਬੈਂਚ ਨੇ ਕਿਹਾ ਕਿ ਹੁਣ ਸਕੂਲ ਕਿਸੇ ਵੀ ਬੱਚੇ ਦਾ ਨਾਂ ਨਹੀਂ ਕੱਟ ਸਕਣਗੇ।

ਸੁਣਵਾਈ ਦੌਰਾਨ ਕਿਹਾ ਗਿਆ ਕਿ ਮਾਪਿਆਂ ਨੂੰ ਫੀਸ ਨਾ ਦੇਣ ਦਾ ਵਾਜ਼ਬ ਕਾਰਨ ਦੱਸਣਾ ਹੋਵੇਗਾ ਕਿ ਕੀ ਸੱਚ ਵਿੱਚ ਲੌਕਡਾਊਨ ਦੌਰਾਨ ਮਾਪਿਆਂ ਨੂੰ ਤਨਖਾਹ ਨਹੀਂ ਮਿਲੀ। ਇਸ ਦੇ ਨਾਲ ਹੀ ਸਕੂਲ ਐਸੋਸੀਏਸ਼ਨ ਨੂੰ ਵੀ ਆਪਣੇ ਆਮਦਨ ਦੀ ਜਾਣਕਾਰੀ ਅਥਾਰਟੀ ਨੂੰ ਦੇਣੀ ਪਵੇਗੀ।

ਇਸ ਦੇ ਨਾਲ ਹੀ ਜਿਹੜੇ ਪੀੜਤ ਮਾਪੇ ਸਕੂਲ ਨੂੰ ਫੀਸ ਨਹੀਂ ਦੇ ਸਕਣਗੇ, ਉਹ ਸਕੂਲ ‘ਚ ਦਰਖ਼ਾਸਤ ਦੇਣਗੇ ਤੇ ਅਰਜ਼ੀ ਦੇਣ ਵਾਲੇ ਬੱਚਿਆਂ ਦੇ ਨਾਂ ਵੀ ਸਕੂਲ ਨਹੀਂ ਕੱਟ ਸਕਦੇ। ਇਸ ਦਾ ਆਖਰੀ ਫੈਸਲਾ ਰੈਗੂਲੇਟਰੀ ਅਥਾਰਟੀ ਹੀ ਕਰਗੀ ਕਿ ਕਿਹੜੇ ਮਾਪੇ ਫੀਸ ਮਾਫ਼ੀ ਦੀ ਸ਼੍ਰੇਣੀ ‘ਚ ਆਉਗੇ ਜਾਂ ਨਹੀਂ।

LEAVE A REPLY

Please enter your comment!
Please enter your name here