ਮੁੰਬਈ: ਅਦਾਕਾਰਾ ਕੰਗਨਾ ਰਣੌਤ ਨੇ ਅੱਜ ਪਿਛਲੇ ਦਿਨ ਹੋਏ ਵਿਵਾਦਾਂ ਦੇ ਵਿਚਕਾਰ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨਾਲ ਮੁਲਾਕਾਤ ਕੀਤੀ। ਕੰਗਨਾ ਨੇ ਮੀਟਿੰਗ ਤੋਂ ਬਾਅਦ ਆਪਣੇ ਦਫ਼ਤਰ ਵਿੱਚ ਬੀਐਮਸੀ ਵਲੋਂ ਕੀਤੀ ਤੋੜ ਭੰਨ ਬਾਰੇ ਰਾਜਪਾਲ ਦੇ ਸਾਹਮਣੇ ਆਪਣਾ ਪੱਖ ਪੇਸ਼ ਕੀਤਾ ਹੈ।
ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਕੰਗਨਾ ਨੇ ਕਿਹਾ, “ਮੇਰੇ ਨਾਲ ਜੋ ਵੀ ਅਨਿਆਂ ਹੋਇਆ ਉਸ ਬਾਰੇ ਗੱਲ ਕੀਤੀ।ਇੱਥੇ ਸਾਡੇ ਉਹ ਹੀ ਮਾਪੇ ਹਨ, ਮੈਂਨੂੰ ਉਮੀਦ ਹੈ ਕਿ ਇਥੇ ਨਿਆਂ ਹੋਵੇਗਾ। ਮੈਂ ਰਾਜਨੇਤਾ ਨਹੀਂ ਹਾਂ ਮੈਨੂੰ ਹਮੇਸ਼ਾਂ ਇਸ ਸ਼ਹਿਰ ਵਲੋਂ ਬਹੁਤ ਕੁਝ ਦਿੱਤਾ ਜਾਂਦਾ ਰਿਹਾ ਹੈ, ਪਰ ਅਚਾਨਕ ਇਹ ਹੋਇਆ। ਰਾਜਪਾਲ ਨੇ ਮੈਨੂੰ ਇੱਕ ਧੀ ਦੇ ਰੂਪ ਵਿੱਚ ਸੁਣਿਆ ਹੈ। ਮੈਨੂੰ ਉਮੀਦ ਹੈ ਕਿ ਨਿਆਂ ਮਿਲੇਗਾ। ਸਾਡੇ ਦੇਸ਼ ਦੇ ਲੋਕਾਂ ਨੂੰ, ਖ਼ਾਸਕਰ ਲੜਕੀਆਂ ਨੂੰ ਆਪਣੀ ਸਿਸਟਮ ਤੇ ਭਰੋਸਾ ਰੱਖਣਾ ਚਾਹੀਦਾ ਹੈ।
ਵੀਰਵਾਰ ਨੂੰ ਰਾਜਪਾਲ ਭਗਤ ਸਿੰਘ ਕੋਸਿਆਰੀ ਨੇ ਕੰਗਨਾ ਦੇ ਮਾਮਲੇ ਬਾਰੇ ਮੁੱਖ ਮੰਤਰੀ ਦੇ ਮੁੱਖ ਸਲਾਹਕਾਰ ਅਜੀਆ ਮਹਿਤਾ ਨਾਲ ਗੱਲਬਾਤ ਕੀਤੀ ਸੀ।ਉਨ੍ਹਾਂ ਕੰਗਨਾ ਖਿਲਾਫ ਕਾਰਵਾਈ ‘ਤੇ ਨਾਰਾਜ਼ਗੀ ਜਤਾਈ ਸੀ। ਮਹਿਤਾ ਨੂੰ ਇਸ ਬਾਰੇ ਮੁੱਖ ਮੰਤਰੀ ਨੂੰ ਸੂਚਿਤ ਕਰਨ ਲਈ ਵੀ ਕਿਹਾ ਗਿਆ ਸੀ। ਰਾਜਪਾਲ ਇਸ ਵਿਸ਼ੇ ‘ਤੇ ਕੇਂਦਰ ਨੂੰ ਇਕ ਰਿਪੋਰਟ ਦੇਣ ਜਾ ਰਹੇ ਹਨ।