*BC ਦੀ ਐਂਟੀ ਗੈਂਗ ਏਜੰਸੀ ਨੇ 11 ਗੈਂਗਸਟਰਸ ਦੇ ਨਾਮ ਜਾਰੀ ਕੀਤੇ 11 ਗੈਂਗਸਟਰਸ ਦੀ ਸੂਚੀ ‘ਚ 7 ਪੰਜਾਬੀ ਵੀ ਸ਼ਾਮਲ*

0
82

ਵੈਨਕੂਵਰ 18,ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਕੈਨੇਡਾ ਵਿੱਚ ਪੰਜਾਬੀਆਂ ਦੀ ਗੈਂਗਵਾਰ ਮਗਰੋਂ ਪੁਲਿਸ ਚੌਕਸ ਹੋ ਗਈ ਹੈ। ਵੈਨਕੂਵਰ ਪੁਲਿਸ ਨੇ ਚਾਰ ਪੰਜਾਬੀਆਂ ਸਮੇਤ 6 ਵਿਅਕਤੀਆਂ ਨੂੰ ਗੈਂਗਸਟਰ ਕਰਾਰ ਦਿੰਦਿਆਂ ਉਨ੍ਹਾਂ ਦੇ ਨਾਂ ਤੇ ਫੋਟੋਆਂ ਜਾਰੀ ਕੀਤੀਆਂ ਹਨ। ਪੁਲਿਸ ਨੇ ਲੋਕਾਂ ਨੂੰ ਚੌਕਸ ਕੀਤਾ ਹੈ ਕਿ ਇਨ੍ਹਾਂ ਤੋਂ ਬਚ ਕੇ ਰਿਹਾ ਜਾਵੇ ਤੇ ਪਤਾ ਲੱਗਣ ’ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।

ਪੁਲਿਸ ਮੁਖੀ ਐਡਮ ਪਾਲਮਰ ਅਨੁਸਾਰ ਇਨ੍ਹਾਂ ਗੈਂਗਸਟਰਾਂ ਦਾ ਆਮ ਲੋਕਾਂ ਵਿੱਚ ਵਿਚਰਨਾ ਹੋਰਾਂ ਲਈ ਖ਼ਤਰੇ ਤੋਂ ਖਾਲੀ ਨਹੀਂ। ਉਨ੍ਹਾਂ ਦੱਸਿਆ ਕਿ ਲੰਘੇ ਸਾਢੇ ਚਾਰ ਮਹੀਨਿਆਂ ਦੌਰਾਨ ਖੇਤਰ ਵਿੱਚ ਗੈਂਗਸਟਰਾਂ ਦੀ ਬਦਲਾਖੋਰੀ ਵਿੱਚ 20 ਜਣੇ ਮਾਰੇ ਗਏ ਤੇ 20 ਹੋਰ ਜ਼ਖ਼ਮੀ ਹੋਏ।

ਪੁਲਿਸ ਵੱਲੋਂ ਜਾਰੀ 6 ਨਾਵਾਂ ਵਿੱਚ ਹਰਜੀਤ ਦਿਓ (35) ਤੇ ਗੁਰਿੰਦਰ ਦਿਓ (38) ਸਕੇ ਭਰਾ, ਬਰਿੰਦਰ ਧਾਲੀਵਾਲ (38) ਤੇ ਮਨਿੰਦਰ ਧਾਲੀਵਾਲ (28) ਸਕੇ ਭਰਾ ਤੇ 21 ਤੇ 41 ਸਾਲਾ ਦੋ ਲੋਕ ਹੋਰ ਭਾਈਚਾਰਿਆਂ ’ਚੋਂ ਹਨ। ਦਿਓ ਭਰਾਵਾਂ ਦਾ ਵੱਡਾ ਭਰਾ ਪੰਜ ਸਾਲ ਪਹਿਲਾਂ ਟਰਾਂਟੋ ਵਿੱਚ ਮਾਰਿਆ ਗਿਆ ਸੀ।

ਇਹ ਵੀ ਪੜ੍ਹੋ: 25 ਪੈਸੇ ਦਾ ਸਿੱਕਾ ਬਦਲ ਸਕਦਾ ਤੁਹਾਡੀ ਕਿਸਮਤ, ਘਰ ਬੈਠੇ ਬਣਾ ਦੇਵੇਗਾ ਲੱਖਪਤੀ

ਕੈਨੇਡਾ 'ਚ ਪੰਜਾਬੀ ਗੈਂਗਸਟਰਾਂ ਦੀ ਦਹਿਸ਼ਤ, ਵੈਨਕੂਵਰ ਪੁਲਿਸ ਨੇ ਤਸਵੀਰਾਂ ਜਾਰੀ ਕਰਕੇ ਕੀਤਾ ਚੌਕਸ

ਕੁਝ ਦਿਨਾਂ ਤੋਂ ਗੈਂਗਸਟਰ ਘਟਨਾਵਾਂ ਵਿੱਚ ਤੇਜ਼ੀ ਆਉਨ ਕਾਰਨ ਸਰਕਾਰ ਦੀ ਫਿਕਰਮੰਦੀ ਵਧੀ ਹੋਈ ਹੈ। ਇਸੇ ਸਬੰਧ ਵਿੱਚ ਦੋ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ। ਦੋ ਹਫ਼ਤੇ ਪਹਿਲਾਂ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਹੋਈ ਗੋਲੀਬਾਰੀ ਨੇ ਉੱਥੋਂ ਦੀ ਸੁਰੱਖਿਆ ਵਿਵਸਥਾ ਦੀ ਪੋਲ ਖੋਲ੍ਹ ਦਿੱਤੀ ਸੀ।

ਬੇਸ਼ਕ ਇਸ ਨੂੰ ਅੰਦਰੂਨੀ ਮਾਮਲਾ ਕਹਿਕੇ ਟਾਲਾ ਵੱਟਣ ਦਾ ਯਤਨ ਕੀਤਾ ਜਾ ਰਿਹਾ ਹੈ, ਪਰ ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਸਖ਼ਤੀ ਕਰਕੇ ਅਪਰਾਧਾਂ ਨੂੰ ਬ੍ਰੇਕ ਲਾਉਣ ਦੀਆਂ ਹਦਾਇਤਾਂ ਆ ਚੁੱਕੀਆਂ ਹਨ।

LEAVE A REPLY

Please enter your comment!
Please enter your name here