ਪੰਜਾਬ ‘ਚ ਮੁੜ ਦੌੜੀ ਮਾਲ ਗੱਡੀ, ਕਿਸਾਨ ਅੰਦੋਲਨ ਕਾਰਨ 24 ਸਤੰਬਰ ਤੋਂ ਸੀ ਬੰਦ

0
34

ਚੰਡੀਗੜ੍ਹ 25 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਕੇਂਦਰ ਦੇ ਖੇਤੀ ਕਾਨੂੰਨਾ ਖਿਲਾਫ ਚੱਲ ਰਹੇ ਰੋਸ ਵਿਚਕਾਰ ਤਕਰੀਬਨ ਇੱਕ ਮਹੀਨੇ ਬਾਅਦ ਰੇਲਵੇ ਟ੍ਰੈਕਾਂ ਤੇ ਮੁੜ ਰੇਲ ਗੱਡੀਆਂ ਦੌੜੀਆਂ।ਕਿਸਾਨੀ ਲਹਿਰ ਤੋਂ ਬਾਅਦ ਮਾਲ ਗੱਡੀਆਂ ਨੇ ਇਕ ਵਾਰ ਫਿਰ ਤੋਂ ਰਫ਼ਤਾਰ ਫੜੀ। 22 ਅਤੇ 23 ਅਕਤੂਬਰ ਨੂੰ ਰਾਜ ਵਿੱਚ ਕੁੱਲ 52 ਮਾਲ ਗੱਡੀਆਂ ਪਹੁੰਚੀਆਂ। 17 ਗੱਡੀਆਂ ਮਾਲ ਲੈਣ ਲਈ ਫਿਰੋਜ਼ਪੁਰ ਡਿਵੀਜ਼ਨ ਤੋਂ ਦੂਜੇ ਰਾਜਾਂ ਨੂੰ ਭੇਜੀਆਂ ਗਈਆਂ। ਇਨ੍ਹਾਂ ਵਿੱਚ 1 ਅਨਾਜ, 10 ਕੰਟੇਨਰ ਰੈਕ, ਇੱਕ ਜਿਪਸਮ, 1 ਫੁਟਕਲ, ਕੋਲੇ ਅਤੇ ਲੋਹੇ ਲਈ 4 ਐਂਟੀ ਰੈੱਕ ਸ਼ਾਮਲ ਹਨ।ਇਸ ਦੇ ਨਾਲ ਹੀ ਹੋਰਨਾਂ ਰਾਜਾਂ ਤੋਂ 35 ਮਾਲ ਰੇਲ ਗੱਡੀਆਂ ਸਮਾਨ ਲੋਡਿੰਗ ਲਈ ਪੰਜਾਬ ਪਹੁੰਚੀਆਂ।

ਇਸ ਵਿੱਚ ਪੀਓਐਲ ਦੀਆਂ 3, ਕੋਲੇ ਦੀਆਂ 4, ਕੰਟੇਨਰ ਦੀਆਂ 4, ਲੋਹੇ ਦੀਆਂ 5, ਖਾਦ ਦੀਆਂ 2, ਸੀਮੈਂਟ ਦੀਆਂ 3 ਅਤੇ 14 ਖਾਲੀ ਜੰਬੋਰੇਟ ਖਾਦ ਦੀ ਲੋਡਿੰਗ ਲਈ ਫਿਰੋਜ਼ਪੁਰ ਡਵੀਜ਼ਨ ਦੇ ਵੱਖ ਵੱਖ ਰੇਲਵੇ ਸਟੇਸ਼ਨਾਂ ’ਤੇ ਆਈਆਂ ਹਨ। ਦੱਸ ਦੇਈਏ ਕਿ ਅੰਦੋਲਨ ਕਾਰਨ ਸਾਰੀਆਂ ਮਾਲ ਗੱਡੀਆਂ, ਪਾਰਸਲ ਟ੍ਰੇਨਾਂ ਅਤੇ ਯਾਤਰੀ ਰੇਲ ਗੱਡੀਆਂ 24 ਸਤੰਬਰ ਤੋਂ ਬੰਦ ਸੀ। ਇਸ ਦੌਰਾਨ ਅੰਮ੍ਰਿਤਸਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਜਾਰੀ ਰਹੇ।

 ਪੁਰਾਣੀ ਤਸਵੀਰ

ਉਪਲਬਧ ਵੇਰਵਿਆਂ ਅਨੁਸਾਰ ਕਿਸਾਨ ਜੱਥੇਬੰਦੀਆਂ ਨੇ ਮਾਲ ਗੱਡੀਆਂ ਦੀ ਆਵਾਜਾਈ ਨੂੰ ਚਲਾਉਣ ਲਈ 26 ਬਿੰਦੂਆਂ ਤੇ ਆਪਣਾ ਵਿਰੋਧ ਵਾਪਸ ਲੈ ਲਿਆ ਹੈ।ਹਾਲਾਂਕਿ ਫਿਰੋਜ਼ਪੁਰ ਰੇਲਵੇ ਡਵੀਜ਼ਨ ‘ਚ ਦੋਵੇਂ ਯਾਤਰੀ ਅਤੇ ਐਕਸਪ੍ਰੈਸ ਰੇਲ ਗੱਡੀਆਂ ਅਜੇ ਵੀ ਬੰਦ ਹਨ।ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਪੜਟੀਆਂ ਤੇ ਡੱਟੇ ਹੋਏ ਸੀ ਅਤੇ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਸੀ।ਕਿਸਾਨਾਂ ਦੀ ਮੁਖ ਮੰਗ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਲਵੇ।

ਕੁਝ ਦਿਨ ਪਹਿਲਾਂ, ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗੇਨਾਈਜ਼ੇਸ਼ਨਜ਼ (FIEO) ਨੇ ਕਿਹਾ ਸੀ ਕਿ ਖੇਤੀ ਐਕਟ ਵਿਰੁੱਧ ਰਾਜ ਭਰ ‘ਚ ਹੋਰ ਰਹੇ ਕਿਸਾਨ ਅੰਦੋਲਨ ਨੇ ਸੂਬੇ ਦੇ ਕਾਰੋਬਾਰਾਂ ਨੂੰ ਬਹੁਤ ਪ੍ਰਭਾਵਤ ਕੀਤਾ ਹੈ।FIEO ਮੁਤਾਬਿਕ ਦੇਸ਼ ਦੇ ਵੱਖ-ਵੱਖ ਥਾਵਾਂ ਤੋਂ ਰੇਲ ਗੱਡੀਆਂ ਅਤੇ ਸੜਕਾਂ ਰਾਹੀਂ ਆਉਣ ਵਾਲੇ ਦੋਵਾਂ ਕੰਨਟੇਨਰਾਂ ਦੀ ਆਵਾਜਾਈ ਰੁਕ ਗਈ ਸੀ, ਜਿਸ ਨਾਲ ਨਾ ਸਿਰਫ ਘਰੇਲੂ ਉਦਯੋਗ ਨੂੰ ਬਲਕਿ ਸਮੁੱਚੇ ਨਿਰਯਾਤ ਕਰਨ ਵਾਲੇ ਭਾਈਚਾਰੇ ਨੂੰ ਵੀ ਇੱਕ ਵੱਡਾ ਝਟਕਾ ਲੱਗਿਆ ਹੈ।

 

ਕਿਸਾਨ ਅੰਦੋਲਨ ਦੌਰਾਨ ਨਾਅਰੇਬਾਜ਼ੀ ਕਰਦੇ ਕਿਸਾਨ

ਅੰਮ੍ਰਿਤਸਰ ‘ਚ 6 ਹਜ਼ਾਰ ਤੋਂ ਵੱਧ ਕਿਸਾਨਾਂ ਨੇ ਰਣਜੀਤ ਐਵੀਨਿਊ ਗਰਾਉਂਡ ਵਿੱਚ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਬੈਨਰ ਹੇਠ ਕੇਂਦਰ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦਾ ਮਖੌਟੇ ਆਪਣੇ ਹੱਥਾਂ ਵਿੱਚ ਪਾ ਕੇ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਕਿਹਾ ਕਿ ਉਹ ਫਸਲਾਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਨਹੀਂ ਦੇਣਗੇ। ਉਹ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਸਾਹ ਲੈਣਗੇ।

LEAVE A REPLY

Please enter your comment!
Please enter your name here