
ਨਵੀਂ ਦਿੱਲੀ 8 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ) Apple ਕੰਪਨੀ ਆਪਣੀ ਸਭ ਤੋਂ ਜ਼ਿਆਦਾ ਉਡੀਕੀ ਜਾ ਰਹੀ ਸੀਰੀਜ਼ iPhone 12 ਇਸੇ ਮਹੀਨੇ 13 ਤਰੀਕ ਨੂੰ ਲਾਂਚ ਕਰ ਸਕਦੀ ਹੈ। ਕੰਪਨੀ ਨੇ 13 ਅਕਤੂਬਰ ਨੂੰ ਵਿਸ਼ੇਸ਼ ਇਵੈਂਟ ਕਰਵਾਉਣ ਦਾ ਐਲਾਨ ਕੀਤਾ ਹੈ। ਇਸ ਲਈ ਇਨਵੀਟੇਸ਼ਨ ਵੀ ਭੇਜਿਆ ਹੈ ਜਿਸ ‘ਤੇ Hi, Speed ਲਿਖਿਆ ਹੈ।
ਰਿਪੋਰਟ ਮੁਤਾਬਕ ਸਭ ਤੋਂ ਛੋਟਾ ਆਈਫੋਨ 5.4 ਇੰਚ ਡਿਸਪਲੇਅ ਵਾਲਾ ਹੋਏਗਾ ਤੇ ਐਪਲ ਨੇ ਇਸ ਨੂੰ ਆਈਫੋਨ 12 ਮਿੰਨੀ ਦਾ ਨਾਂ ਦਿੱਤਾ ਹੈ। ਆਈਫੋਨ 12 ਦੀ ਤਸਵੀਰ ਮੁਤਾਬਕ ਆਈਫੋਨ ਦੇ ਸਭ ਤੋਂ ਛੋਟੇ ਆਕਾਰ ਨੂੰ ‘ਇਸੋ ਮਿਨੀ’ ਨਾਂ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ 6.7 ਇੰਚ ਵਾਲੇ ਮਾਡਲ ਨੂੰ ਆਈਫੋਨ 12 ਪ੍ਰੋ ਮੈਕਸ ਤੇ ਦੋ 6.1 ਇੰਚ ਦੇ ਮਾਡਲਸ ਦੇ ਆਈਫੋਨ ਨੂੰ 12 ਤੇ ਆਈਫੋਨ 12 ਪ੍ਰੋ ਦਾ ਨਾਂ ਦਿੱਤਾ ਗਿਆ ਹੈ।
