ਬਟਾਲਾ 12,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਪੁਲਿਸ ਜ਼ਿਲ੍ਹਾ ਬਟਾਲਾ ਦੇ ਥਾਣਾ ਫਤਿਹਗੜ੍ਹ ਚੂੜੀਆਂ ‘ਚ AK-47 ਰਾਇਫਲ ਡਿੱਗਣ ਨਾਲ ਗੋਲੀ ਚੱਲ ਗਈ ਅਤੇ ਹੋਮਗਾਰਡ ਜਵਾਨ ਦੇ ਸਿਰ ਵਿੱਚ ਲੱਗ ਗਈ।ਜਿਸ ਮਗਰੋਂ ਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਫਿਲਹਾਲ ਪੁਲਿਸ ਨੇ ਧਾਰਾ 147 ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸ਼ਾਮ ਕਰੀਬ ਅੱਠ ਵਜੇ ਡਿਊਟੀ ਅਫ਼ਸਰ ਏਐਸਆਈ ਹਰਵੰਤ ਸਿੰਘ ਕਾਂਸਟੇਬਲ ਜੁਗਰਾਜ ਸਿੰਘ ਅਤੇ ਹੋਮਗਾਰਡ ਜਵਾਨ ਸਤਨਾਮ ਸਿੰਘ ਦੇ ਨਾਲ ਗਸ਼ਤ ‘ਤੇ ਜਾਣ ਦੀ ਤਿਆਰੀ ਕਰ ਰਹੇ ਸਨ। ਇਸ ਦੌਰਾਨ ਸਿਪਾਹੀ ਜੁਗਰਾਜ ਸਿੰਘ ਨੇ ਆਪਣੀ ਰਾਈਫਲ AK-47 ਲੈ ਕੇ ਬਾਥਰੂਮ ਜਾਂਦੇ ਹੋਏ ਹੋਮਗਾਰਡ ਜਵਾਨ ਸਤਨਾਮ ਸਿੰਘ ਨੂੰ ਫੜਾ ਗਿਆ। ਜਿਸ ਨੂੰ ਸਤਨਾਮ ਸਿੰਘ ਨੇ ਆਪਣੇ ਮੋਢੇ ‘ਤੇ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਉਸਦੀ ਸਲਿੰਗ ਖੁੱਲ੍ਹ ਗਈ ਅਤੇ ਰਾਈਫ਼ਲ ਜ਼ਮੀਨ ‘ਤੇ ਡਿੱਗ ਪਈ ਅਤੇ ਗੋਲੀ ਚੱਲ ਗਈ। ਗੋਲੀ ਸਿੱਧੀ ਸਤਨਾਮ ਸਿੰਘ ਦੇ ਸਿਰ ਵਿੱਚ ਲੱਗੀ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਮਾਮਲੇ ‘ਚ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ