*AGTF ਦੀ ਪੰਜਾਬ ਤੇ ਜੰਮੂ ‘ਚ ਵੱਡੀ ਕਾਰਵਾਈ ! ਫ਼ਰਾਰ ਗੈਂਗਸਟਰ ਤੇ ਉਸ ਦੇ 10 ਗੁਰਗੇ ਹਥਿਆਰਾਂ ਸਮੇਤ ਗ੍ਰਿਫ਼ਤਾਰ*

0
7

26 ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼)ਗੈਂਗਸਟਰ ਰਾਜੂ ਸ਼ੂਟਰ ਮਾਝਾ ਖੇਤਰ ਵਿੱਚ ਮੁੱਖ ਤੌਰ ‘ਤੇ ਤਰਨਤਾਰਨ, ਅੰਮ੍ਰਿਤਸਰ ਅਤੇ ਅੰਮ੍ਰਿਤਸਰ ਦਿਹਾਤੀ ਸਮੇਤ ਜ਼ਿਲ੍ਹਿਆਂ ਵਿੱਚ ਸਰਗਰਮ ਇੱਕ ਸੰਗਠਿਤ ਅਪਰਾਧੀ ਗਿਰੋਹ ਦਾ ਸਰਗਨਾ ਹੈ। ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮ ਇਰਾਦਾ ਕਤਲ, ਡਕੈਤੀ, ਨਸ਼ਾ ਤਸਕਰੀ ਸਮੇਤ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਸਨ।

ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਕੇਂਦਰੀ ਏਜੰਸੀਆਂ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਦਿਆਂ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਵਿੱਚ 48 ਘੰਟਿਆਂ ਤੱਕ ਚੱਲੇ ਆਪ੍ਰੇਸ਼ਨ ਦੌਰਾਨ ਗੈਂਗਸਟਰ ਚਰਨਜੀਤ ਸਿੰਘ ਉਰਫ਼ ਰਾਜੂ ਸ਼ੂਟਰ- ਜੋ ਕਿ ਸਿਵਲ ਹਸਪਤਾਲ ਤਰਨਤਾਰਨ ਤੋਂ ਫਰਾਰ ਹੋ ਗਿਆ ਸੀ, ਅਤੇ ਉਸਦੇ 10 ਗੁਰਗਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੰਜਾਬ ਪੁਲਿਸ ਦੇ ਡੀਜੀਪੀ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਉਨ੍ਹਾਂ ਕੋਲੋਂ ਡਬਲ ਬੈਰਲ ਰਾਈਫਲ, ਜੋ 28 ਫਰਵਰੀ 2024 ਨੂੰ ਤਰਨਤਾਰਨ ਸਥਿਤ ਮੀਤ ਗੰਨ ਹਾਊਸ ਤੋਂ ਚੋਰੀ ਹੋ ਗਈ ਸੀ, ਅਤੇ ਤਿੰਨ ਪਿਸਤੌਲਾਂ ਸਮੇਤ 26 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਗ੍ਰਿਫ਼ਤਾਰ ਕੀਤੇ ਗਏ ਬਾਕੀ 10 ਵਿਅਕਤੀਆਂ ਦੀ ਪਛਾਣ ਹੁਸਨਪ੍ਰੀਤ ਸਿੰਘ ਉਰਫ਼ ਹੁਸਨ ਵਾਸੀ ਪਿੰਡ ਪਿਧੀ, ਤਰਨਤਾਰਨ; ਗੁਲਾਬ ਸਿੰਘ ਉਰਫ਼ ਗੁਲਾਬ ਵਾਸੀ ਪਿੰਡ ਬਛੜੇ, ਤਰਨਤਾਰਨ; ਅੰਮ੍ਰਿਤਪਾਲ ਸਿੰਘ ਉਰਫ਼ ਚਿੜੀ ਵਾਸੀ ਮੁਹੱਲਾ ਜਸਵੰਤ ਸਿੰਘ, ਤਰਨਤਾਰਨ; ਬਲਜਿੰਦਰ ਸਿੰਘ ਉਰਫ਼ ਲੋਕਾ ਵਾਸੀ ਪਿੰਡ ਲੋਕਾ; ਬੌਬੀ ਵਾਸੀ ਅਜਨਾਲਾ; ਲਵਪ੍ਰੀਤ ਸਿੰਘ ਉਰਫ਼ ਲਵ, ਅੰਮ੍ਰਿਤਪਾਲ ਸਿੰਘ ਉਰਫ਼ ਸੰਦੀਪ ਸਿੰਘ ਅਤੇ ਸੱਜਨ ਉਰਫ਼ ਕਾਲੂ ਦਿਨੋਂ ਵਾਸੀ ਪਿੰਡ ਠੱਠੀਆਂ ਮਹੰਤਾਂ, ਤਰਨਤਾਰਨ; ਸੁਖਚੈਨ ਸਿੰਘ ਉਰਫ਼ ਮੋਗਲੀ ਅਤੇ ਹਰਮੇਸ਼ ਸਿੰਘ ਉਰਫ਼ ਚੀਚੂ ਦੋਵੇਂ ਵਾਸੀ ਸ੍ਰੀ ਪਿੰਡ ਵਡੀਆ, ਮੁਕਤਸਰ ਸਾਹਿਬ ਵਜੋਂ ਹੋਈ ਹੈ।

ਜਾਣਕਾਰੀ ਮੁਤਾਬਿਕ ਗੈਂਗਸਟਰ ਰਾਜੂ ਸ਼ੂਟਰ ਮਾਝਾ ਖੇਤਰ ਵਿੱਚ ਮੁੱਖ ਤੌਰ ‘ਤੇ ਤਰਨਤਾਰਨ, ਅੰਮ੍ਰਿਤਸਰ ਅਤੇ ਅੰਮ੍ਰਿਤਸਰ ਦਿਹਾਤੀ ਸਮੇਤ ਜ਼ਿਲ੍ਹਿਆਂ ਵਿੱਚ ਸਰਗਰਮ ਇੱਕ ਸੰਗਠਿਤ ਅਪਰਾਧੀ ਗਿਰੋਹ ਦਾ ਸਰਗਨਾ ਹੈ। ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮ ਇਰਾਦਾ ਕਤਲ, ਡਕੈਤੀ, ਨਸ਼ਾ ਤਸਕਰੀ ਸਮੇਤ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਸਨ।

ਦੱਸਣਯੋਗ ਹੈ ਕਿ ਸਤੰਬਰ 2023 ਵਿੱਚ, ਇਸ ਗਿਰੋਹ ਵੱਲੋਂ ਪਿੰਡ ਢੋਟੀਆਂ, ਤਰਨਤਾਰਨ ਵਿਖੇ ਬੈਂਕ ਨੂੰ ਲੁੱਟਣ ਦੀ ਅਸਫਲ ਕੋਸ਼ਿਸ਼ ਕੀਤੀ ਗਈ ਸੀ, ਜਿਸ ਵਿੱਚ ਮੁਲਜ਼ਮਾਂ ਵੱਲੋਂ ਕੀਤੀ ਗੋਲੀਬਾਰੀ ਦੌਰਾਨ ਇੱਕ ਪੁਲਿਸ ਮੁਲਾਜ਼ਮ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ। 16 ਅਪ੍ਰੈਲ 2024 ਨੂੰ ਰਾਜੂ ਸ਼ੂਟਰ ਦੇ ਸਾਥੀ ਸਿਵਲ ਹਸਪਤਾਲ ਤਰਨਤਾਰਨ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਸੀ, ਤੋਂ ਉਸ ਨੂੰ ਫਰਾਰ ਕਰਕੇ ਲੈ ਗਏ ਸਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਭਰੋਸੇਮੰਦ ਸੂਹ ‘ਤੇ ਕਾਰਵਾਈ ਕਰਦਿਆਂ ਏਡੀਜੀਪੀ ਪ੍ਰਮੋਦ ਬਾਨ ਦੀ ਅਗਵਾਈ ਵਾਲੀ ਏਜੀਟੀਐਫ ਪੰਜਾਬ ਨੇ ਗੈਂਗਸਟਰ ਰਾਜੂ ਸ਼ੂਟਰ ਅਤੇ ਉਸਦੇ ਗੁਰਗਿਆਂ ਦਾ ਪਤਾ ਲਗਾਉਣ ਲਈ ਏਆਈਜੀ ਸੰਦੀਪ ਗੋਇਲ ਦੀ ਨਿਗਰਾਨੀ ਅਧੀਨ 12 ਪੁਲਿਸ ਟੀਮਾਂ ਗਠਿਤ ਕੀਤੀਆਂ। ਡੀਐਸਪੀ ਰਾਜਨ ਪਰਮਿੰਦਰ, ਡੀਐਸਪੀ ਬਿਕਰਮਜੀਤ ਸਿੰਘ ਬਰਾੜ, ਡੀਐਸਪੀ ਹਰਮਿੰਦਰ ਸਿੰਘ ਅਤੇ ਡੀਐਸਪੀ ਜਸਪਾਲ ਸਿੰਘ ਵੀ ਇਸ ਕਾਰਵਾਈ ਵਿੱਚ ਸ਼ਾਮਲ ਸਨ।

ਡੀਜੀਪੀ ਨੇ ਜੰਮੂ-ਕਸ਼ਮੀਰ ਪੁਲਿਸ ਅਤੇ ਕੇਂਦਰੀ ਏਜੰਸੀਆਂ ਵੱਲੋਂ ਇਸ ਆਪ੍ਰੇਸ਼ਨ ਨੂੰ ਨੇਪਰੇ ਚਾੜ੍ਹਨ ਵਿੱਚ ਭਰਪੂਰ ਸਹਿਯੋਗ ਦੇਣ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ 48 ਘੰਟੇ ਤੋਂ ਵੱਧ ਸਮਾਂ ਚੱਲੇ ਆਪ੍ਰੇਸ਼ਨ, ਜਿਸ ਵਿੱਚ ਸੂਝ-ਬੂਝ ਨਾਲ ਖੁਫੀਆ ਜਾਣਕਾਰੀ ਇਕੱਠੀ ਕਰਨ, ਤਕਨੀਕੀ ਵਿਸ਼ਲੇਸ਼ਣ ਅਤੇ ਤੁਰੰਤ ਕਾਰਵਾਈ ਸ਼ਾਮਲ ਸੀ, ਦੌਰਾਨ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਗੈਂਗਸਟਰ ਰਾਜੂ ਸ਼ੂਟਰ ਅਤੇ ਉਸਦੇ 10 ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਗਿਆ।

LEAVE A REPLY

Please enter your comment!
Please enter your name here