*ਪਿੰਡ ਡੇਲੂਆਣੇ ਦੀ ਗ੍ਰੈਜੂਏਸ਼ਨ ਸੈਰੇਮਨੀ ਨੇ ਲੋਕਾਂ ਦਾ ਦਿਲ ਜਿੱਤਿਆ*

0
148

ਮਾਨਸਾ, 30 ਮਾਰਚ- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) : ਸਿੱਖਿਆ ਵਿਭਾਗ ਦੇ ਆਦੇਸ਼ਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਡੇਲੂਆਣਾ ਵਿਖੇ ਵੀ ਹੈਡ ਟੀਚਰ ਗੁਰਨਾਮ ਸਿੰਘ ਦੀ ਅਗਵਾਈ ਵਿੱਚ ਗ੍ਰੈਜੂਏਸ਼ਨ ਸੈਰੇਮਨੀ ਪ੍ਰੋਗਰਾਮ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਸਰਦਾਰ ਚਰਨਜੀਤ ਸਿੰਘ ਅੱਕਾਂਵਾਲੀ ਚੇਅਰਮੈਨ ਯੋਜਨਾ ਬੋਰਡ ਮਾਨਸਾ ਮੁੱਖ ਮਹਿਮਾਨ ਦੇ ਤੌਰ ਸ਼ਾਮਲ ਹੋਏ ਜਿਨ੍ਹਾਂ ਦਾ ਸਰਪੰਚ ਜਸਵਿੰਦਰ ਸਿੰਘ ਤੇ ਸਮੂਹ ਨਗਰ ਪੰਚਾਇਤ, ਬੀਰਵੱਲ ਸਿੰਘ ਆਪ ਆਗੂ, ਮੈਡਮ ਸਰਬਜੀਤ ਕੌਰ, ਜਸਵਿੰਦਰ ਕੌਰ , ਦੀਪਿੰਦਰ ਕੌਰ, ਮੈਡਮ ਕਿਰਨਦੀਪ ਸ਼ਰਮਾ,ਮਾਸਟਰ ਬਹਾਦਰ ਸਿੰਘ, ਮਾਸਟਰ ਜਗਜੀਤ ਸਿੰਘ, ਮਾਸਟਰ ਪੁਨੀਤ ਕੁਮਾਰ ਤੇ ਤਰਲੋਚਨ ਸਿੰਘ ਜੀ ਨੇ ਚੇਅਰਮੈਨ ਸਾਬ ਦਾ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤੇ ਨਿੱਘਾ ਸਵਾਗਤ ਕੀਤਾ। ਸਟੇਜ ਦੀ ਕਾਰਵਾਈ ਮੈਡਮ ਸਰਬਜੀਤ ਕੌਰ ਨੇ ਸੰਭਾਲੀ ਜੋ ਕਿ ਇੱਕ ਯੋਜਨਾਬੱਧ ਤਰੀਕੇ ਨਾਲ ਬੱਚਿਆਂ ਤੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕਰਵਾਇਆ ਗਿਆ ਜਿਸ ਦਾ ਮੁੱਖ ਮਹਿਮਾਨ ਤੇ ਦੋ  ਸੌ ਦੇ ਕਰੀਬ ਬੱਚਿਆਂ ਦੇ ਮਾਤਾ ਪਿਤਾ ਤੇ ਨਗਰ ਨਿਵਾਸੀਆਂ ਨੇ ਬੱਚਿਆਂ ਦੀ ਕੀਤੀ ਗਈ ਕਾਰਗੁਜ਼ਾਰੀ ਦਾ ਆਨੰਦ ਮਾਣਿਆ। ਜਿਸ ਵਿੱਚ ਕੋਰੀਓਗਰਾਫੀ, ਨਾਟਕ, ਸਕਿੱਟਾਂ, ਨਸ਼ਿਆਂ ਤੇ ਭਾਸ਼ਣ ਗੀਤ ਅਤੇ ਭੰਗੜੇ ਦਾ ਪ੍ਰਦਰਸ਼ਨ ਕਾਬਲੇ ਤਾਰੀਫ ਸੀ। ਜਿਸ ਸਭ ਤੋਂ ਵੱਧ ਦਰਸ਼ਕਾਂ ਦਿਲ ਟੁੰਬਣ ਵਾਲਾ ਲੜਕੀਆਂ ਨੇ ਨਾਟਕ ਖੇਡਿਆ ” ਹੋਇਆ ਕੀ ਜੇ ਧੀ ਜੰਮ ਪਈ” ਤੇ ਸਰਦਾਰ ਭਗਤ ਸਿੰਘ ਤੇ ਭੈਣ ਤੇ ਕੋਰੀਓਗਰਾਫੀ ਅਤੇ ਬੇਬੇ ਗਾਗੋ ਵੱਲੋਂ ਗਲਾਸ ਤੇ ਘੜਾ ਰੱਖ ਕੇ ਕੀਤਾ ਨਾਚ “ਮਲਕੀ ” ਖਿੱਚ ਦਾ ਵਿਸ਼ਾ ਬਣੇ। ਗਾਣੇ 295 ਰਾਹੀਂ ਬੱਚਿਆਂ ਵੱਲੋਂ ਸਿੱਧੂ ਮੂਸੇ ਵਾਲੇ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਸਕੂਲਾਂ ਲਈ ਪਾਏ ਯੋਗਦਾਨ ਸਦਕਾ ਸਵਰਗਵਾਸੀ ਦੇਵਿੰਦਰ ਸਿੰਘ ਸਾਬਕਾ ਸਰਪੰਚ ਨੂੰ ਵੀ ਯਾਦ ਕੀਤਾ ਗਿਆ ।ਇੰਨਾ ਸਾਰਿਆਂ ਵਿਸ਼ਿਆਂ ਤੇ ਸਿੱਖਿਆਰਥੀ ਅਧਿਆਪਕ ਅਮਨਦੀਪ ਸਿੰਘ ਤੇ ਹਰਜਿੰਦਰ  ਸਿੰਘ ਨੇ ਸਕੂਲ ਸਟਾਫ ਦਾ ਪੂਰਾ ਸਹਿਯੋਗ ਦਿੱਤਾ। ਸੂਬੇਦਾਰ ਮੇਜਰ ਗੁਰਜੀਤ ਸਿੰਘ ਨੇ ਵੀ ਆਪਣੇ ਭਾਸ਼ਣ ਰਾਹੀਂ ਚੇਅਰਮੈਨ ਸਾਬ ਨੂੰ ਜੀ ਆਇਆਂ ਆਖਿਆ ਤੇ ਸਕੂਲ ਵੱਲੋਂ ਪ੍ਰਾਪਤ ਕੀਤੀਆਂ ਉਪਲੱਬਧੀਆਂ ਬਾਰੇ ਜਾਣਕਾਰੀ ਦਿੰਦਿਆਂ ਦੋਵੇਂ ਸਕੂਲ਼ਾਂ ਦੇ ਸਟਾਫਾਂ ਦਾ ਧੰਨਵਾਦ ਕੀਤਾ ਅਤੇ ਚੇਅਰਮੈਨ ਸਾਬ ਨੂੰ ਆਪਣੇ ਵਿਚਾਰ ਪੇਸ਼ ਕਰਨ ਲਈ ਸਟੇਜ ਤੇ ਬੁਲਾਇਆ।     ਚੇਅਰਮੈਨ ਸਾਬ ਨੇ ਆਪਣੇ ਵਿਚਾਰਾਂ ਵਿੱਚ ਬੱਚਿਆਂ ਦੀ ਕਾਰਗੁਜ਼ਾਰੀ ਦੇਖ ਕੇ ਬੱਚਿਆਂ ਅਤੇ ਸਕੂਲ ਸਟਾਫ ਦੀ ਸ਼ਲਾਘਾ ਕੀਤੀ ਅਤੇ ਸਕੂਲ ਦੇ ਵਿਕਾਸ ਲਈ ਇੱਕ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਬਾਅਦ ਵਿੱਚ ਸਰਪੰਚ ਜਸਵਿੰਦਰ ਸਿੰਘ ਤੇ ਸਮੂਹ ਸਕੂਲ ਸਟਾਫ ਵੱਲੋਂ ਪਹਿਲੀ ਤੋਂ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਇਨਾਮ ਤੇ ਸਰਟੀਫਿਕੇਟ ਵੰਡੇ।ਇਸ ਪ੍ਰੋਗਰਾਮ ਵਿੱਚ ਪੰਚਾਇਤ ਮੈਂਬਰ ਜਗਜੀਤ ਸਿੰਘ, ਬਲਕੌਰ ਸਿੰਘ, ਇਕਬਾਲ ਸਿੰਘ, ਗੁਰਪਿਆਰ ਸਿੰਘ, ਜਸਵੰਤ ਸਿੰਘ, ਕੁਲਵੰਤ ਸਿੰਘ ਸਾਬਕਾ ਸਰਪੰਚ ਚਮਕੌਰ ਸਿੰਘ, ਗੁਰਤੇਜ ਸਿੰਘ, ਬਲਵਿੰਦਰ ਸਿੰਘ ਨੰਬਰਦਾਰ ਰਿੰਕੂ ਸਿੰਘ ਫੌਜੀ, ਸਤਨਾਮ ਸਿੰਘ,ਰਾਜਾ ਕਾਲਾ ਸਿੰਘ ਬਿੱਕਰ ਸਿੰਘ, ਸਰਬਜੀਤ ਮਿਸਤਰੀ ਤੇ ਪਿੰਡ ਦੀਆਂ ਹੋਰ ਵੀ ਕਈ ਸਨਮਾਨਿਤ ਸ਼ਖ਼ਸ਼ੀਅਤਾਂ ਸ਼ਾਮਲ ਹੋਈਆਂ। ਆਖਿਰ ਵਿੱਚ ਮਾਸਟਰ ਬਹਾਦਰ ਸਿੰਘ ਨੇ ਨਗਰ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦਾ ਸਕੂਲ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ। ਸਪੈਸ਼ਲ ਤੌਰ ਤੇ ਸਟੇਜ ਦੀ ਤਿਆਰੀ ਕਰ ਰਹੇ ਸਮਾਜ ਸੇਵੀ ਪ੍ਰੀਤਮ ਸਿੰਘ ਉਰਫ ਮਨਪ੍ਰੀਤ ਖਾਲਸਾ ਦੀ ਟੀਮ ਦਿਲਪ੍ਰੀਤ ਸਿੰਘ, ਕੁਲਵੀਰ ਸਿੰਘ,ਰਾਮ ਸਿੰਘ ਤੇ ਮਨਜਿੰਦਰ ਬੰਟੀ ਧੰਨਵਾਦ ਕੀਤਾ। ਬਾਕੀ ਦਾਨੀ ਸੱਜਣਾਂ ਸੁਖਬੀਰ ਸਿੰਘ , ਸੁਖਜੀਤ ਕੌਰ ਤੇ ਜਗਵਿੰਦਰ ਸਿੰਘ ਪਿੰਡ ਬਰਨਾਲਾ ਜੋ ਕਿ ਇੱਥੇ ਸਿੱਖਿਆਰਥੀ ਅਧਿਆਪਕ ਸਨ ਹੁਣ ਟੀਚਰ ਲੱਗ ਚੁੱਕੇ ਹਨ ਉਨ੍ਹਾਂ ਵੱਲੋਂ ਸਕੂਲ ਨੂੰ ਐਲ ਈ ਡੀ ਭੇਂਟ ਕੀਤੀ ਗਈ, ਟੇਲਰ ਮਾਸਟਰ ਜਸਪਾਲ ਸਿੰਘ ਜੱਸੀ ਵੱਲੋਂ ਬੱਚਿਆਂ ਨੂੰ ਕਾਪੀਆਂ ਤੇ ਪੈੱਨ ਦਿੱਤੇ ਗਏ ਅਤੇ ਬੱਚਿਆਂ ਦੀ ਪਰਫੌਰਮੈਂਸ ਲਈ ਵੀ ਕਾਫ਼ੀ ਲੋਕਾਂ ਨੇ ਹੌਸਲਾ ਅਫ਼ਜ਼ਾਈ ਕੀਤੀ। ਇਸ ਪੂਰੇ ਪ੍ਰੋਗਰਾਮ ਨੂੰ ਅਜ਼ਾਦ ਸਟੂਡੀਓ ਹਰਵਿੰਦਰ ਸਿੰਘ ਅਜਾਦ ਵੱਲੋਂ ਕਵਰ ਕੀਤਾ ਗਿਆ। ਇਹਨਾਂ ਸਾਰਿਆਂ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here