*ਸ਼੍ਰੀ ਬਾਲਾ ਜੀ ਮੇਂਹਦੀਪੁਰ ਵਿਖੇ ਜਾਗਰਣ ਅਤੇ ਭੰਡਾਰੇ ਦਾ ਸੱਦਾ ਕਾਰਡ ਕੀਤਾ ਜਾਰੀ*

0
85

ਬੁਢਲਾਡਾ 2 ਸਤੰਬਰ (ਸਾਰਾ ਯਹਾਂ/ਮਹਿਤਾ ਅਮਨ) ਸ਼੍ਰੀ ਬਾਲਾ ਜੀ ਯਾਤਰਾ ਸੰਘ ਦੇ ਸਮੂਹ ਮੈਂਬਰਾਂ ਵੱਲੋਂ 8 ਸਤੰਬਰ ਦਿਨ ਐਤਵਾਰ ਨੂੰ ਸ਼੍ਰੀ ਮੇਂਹਦੀਪੁਰ ਬਾਲਾ ਜੀ (ਰਾਜਸਥਾਨ) ਵਿਖੇ ਵਿਸ਼ਾਲ ਜਾਗਰਣ ਅਤੇ ਭੰਡਾਰਾ ਕਰਵਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਦੇ ਸੰਬੰਧ ਵਿੱਚ ਅੱਜ ਬੁਢਲਾਡਾ ਸਮੇਤ 20 ਸ਼ਹਿਰਾਂ ਦੀਆਂ ਬ੍ਰਾਂਚਾ ਦੇ ਅਹੁੱਦੇਦਾਰ ਸ਼ਾਮਲ ਹੋਏ। ਇਸ ਮੌਕੇ ਸੰਘ ਵੱਲੋਂ ਸੱਦਾ ਕਾਰਡ ਵੀ ਜਾਰੀ ਕੀਤਾ ਗਿਆ। ਇਸ ਮੌਕੇ ਪ੍ਰਧਾਨ ਰਾਜੇਸ਼ ਬਾਂਸਲ ਅਤੇ ਸੰਜੈ ਬਾਂਸਲ ਨੇ ਦੱਸਿਆ ਕਿ ਸ਼੍ਰੀ ਮੇਂਹਦੀਪੁਰ ਬਾਲਾ ਜੀ ਦੀ ਕ੍ਰਿਪਾ ਅਤੇ ਗੁਰੂ ਮਹਾਰਾਜ ਸ਼੍ਰੀ ਮੋਹਨਪੁਰੀ ਗੋਸੁਆਮੀ ਜੀ ਦੇ ਆਸ਼ੀਰਵਾਦ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬ, ਹਰਿਆਣੇ ਅਤੇ ਦਿੱਲੀ ਦੀਆਂ ਸਾਰੀਆਂ ਬ੍ਰਾਂਚਾਂ ਦੇ ਸਹਿਯੋਗ ਨਾਲ ਸ਼੍ਰੀ ਬਾਲਾ ਜੀ ਦਾ ਜਾਗਰਣ ਅਤੇ ਭੰਡਾਰਾ ਕਰਵਾਇਆ ਜਾਵੇਗਾ। ਜਿਸ ਵਿੱਚ ਗੁਣਗਾਨ ਕਰਨ ਲਈ ਭਜਨ ਸਮਰਾਟ ਸ਼੍ਰੀ ਕਨੱਈਆਂ ਮਿੱਤਲ ਅਤੇ ਊਮਾ ਲਹਿਰੀ (ਜੈਪੁਰ) ਲੋਕਾਂ ਨੂੰ ਭਜਨਾਂ ਦੀ ਗੰਗਾਂ ਵਿੱਚ ਡੂਬਕੀ ਲਗਵਾਉਣਗੇ। ਜਿਸ ਵਿੱਚ ਲਗਭਗ ਹਜਾਰਾਂ ਸ਼ਰਧਾਲੂ ਸ਼੍ਰੀ ਮੇਂਹਦੀਪੁਰ ਬਾਲਾ ਜੀ ਵਿਖੇ ਜਾਗਰਣ ਵਿੱਚ ਸ਼ਾਮਲ ਹੋਣ ਲਈ ਪਹੁੰਚਦੇ ਹਨ। ਉਨ੍ਹਾਂ ਸ਼੍ਰੀ ਬਾਲਾ ਜੀ ਦੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਇਸ ਵਾਰ ਵੀ ਉਹ ਜਾਗਰਣ ਅਤੇ ਭੰਡਾਰੇ ਵਿੱਚ ਵੱਧ ਚੜ੍ਹ ਕੇ ਪਹੁੰਚਣ ਅਤੇ ਸਹਿਯੋਗ ਦੇਣ। ਜਿਸ ਵਿੱਚ ਅਯੋਧਿਆ, ਕਲਕੱਤਾ, ਦਿੱਲੀ, ਪੰਚਕੁੱਲਾ, ਫਰੀਦਾਬਾਦ, ਜਲੰਧਰ, ਡੱਬਾਵਾਲੀ, ਬੈਰੀ, ਰੋਹਤਕ, ਸੰਗਰੂਰ, ਮੂਨਕ, ਗਿੱਦੜਵਾਹਾ, ਲੁਧਿਆਣਾ, ਰਤੀਆ, ਕਾਲਿਆਵਾਲੀ, ਹਿਸਾਰ, ਲਹਿਰਾਗਾਗਾ, ਹੁਸ਼ਿਆਰਪੁਰ, ਮਾਨਸਾ, ਮੌੜ ਮੰਡੀ ਤੋਂ ਇਲਾਵਾ ਸੰਸਥਾ ਦੇ ਸੰਜੈ ਬਾਂਸਲ, ਰਤਨ ਗੋਇਲ, ਸ਼ੰਕਰ ਬਾਂਸਲ, ਗਿਆਨ ਬਾਂਸਲ, ਸਤੀਸ਼ ਗੋਇਲ ਕਾਕਾ, ਅਸ਼ੋਕ ਕੁਮਾਰ ਪਾਲਾ, ਨਿਸ਼ਾਂਤ ਗੋਇਲ ਆਦਿ ਮੈਂਬਰਾਨ ਹਾਜਰ ਸਨ। 

LEAVE A REPLY

Please enter your comment!
Please enter your name here