*ਗੁਰਦੁਆਰਾ ਅਕਾਲੀਆਂ ਵਿਖੇ ਹੋਈ ਪਬਲਿਕ ਸੇਵਾ ਡੈਮੋਕ੍ਰੇਟਿਕ ਫਰੰਟ ਦੀ ਮੀਟਿੰਗ*

0
17

ਫਗਵਾੜਾ 27 ਅਗਸਤ (ਸਾਰਾ ਯਹਾਂ/ਸ਼ਿਵ ਕੋੜਾ) ਪਬਲਿਕ ਸੇਵਾ ਡੈਮੋਕ੍ਰੇਟਿਕ ਫਰੰਟ ਦੀ ਜਨਰਲ ਮੀਟਿੰਗ ਜੱਥੇਬੰਦੀ ਦੇ ਚੇਅਰਮੈਨ ਜਥੇਦਾਰ ਸਰੂਪ ਸਿੰਘ ਖਲਵਾੜਾ ਅਤੇ ਪ੍ਰਧਾਨ ਜੱਥੇਦਾਰ ਬਹਾਦਰ ਸਿੰਘ ਸੰਗਤਪੁਰ ਦੀ ਸਾਂਝੀ ਅਗਵਾਈ ਹੇਠ ਗੁਰਦੁਆਰਾ ਅਕਾਲੀਆਂ ਬੰਗਾ ਰੋਡ ਫਗਵਾੜਾ ਵਿਖੇ ਹੋਈ। ਇਸ ਦੌਰਾਨ ਅਧਿਆਪਕ ਦਿਵਸ ਮੌਕੇ ਸੇਵਾ ਪ੍ਰਤੀ ਸਮਰਪਿਤ ਰਹੇ ਅਧਿਆਪਕਾਂ ਨੂੰ ਸਨਮਾਨਤ ਕਰਨ ਬਾਰੇ ਸਹਿਮਤੀ ਪ੍ਰਗਟਾਈ ਗਈ। ਮੀਟਿੰਗ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਚੇਅਰਮੈਨ ਸਰੂਪ ਸਿੰਘ ਖਲਵਾੜਾ ਅਤੇ ਪ੍ਰਧਾਨ ਬਹਾਦਰ ਸਿੰਘ ਸੰਗਤਪੁਰ ਨੇ ਦੱਸਿਆ ਕਿ ਮੀਟਿੰਗ ਦੌਰਾਨ ਜਿੱਥੇ ਅਧਿਆਪਕਾਂ ਦੇ ਸਨਮਾਨ ਸਮਾਗਮ ਸਬੰਧੀ ਮਤਾ ਪਾਇਆ ਗਿਆ, ਉੱਥੇ ਹੀ ਬੰਗਾਲ ‘ਚ ਆਰਜੀ ਲੇਡੀ ਡਾਕਟਰ ਦੇ ਰੇਪ ਤੋਂ ਬਾਅਦ ਕਤਲ ਅਤੇ ਮਹਾਰਾਸ਼ਟਰ ਵਿਖੇ ਬੱਚੀਆਂ ਪ੍ਰਤੀ ਅਪਰਾਧ ਦੀਆਂ ਸਾਹਮਣੇ ਆਈਆਂ ਘਟਨਾਵਾ ਦੀ ਸਖ਼ਤ ਸ਼ਬਦਾਂ ਵਿਚ ਨਖੇਦੀ ਕਰਦਿਆਂ ਅਜਿਹੇ ਘਿਨਾਉਣੇ ਅਪਰਾਧਾਂ ਨੂੰ ਰੋਕਣ ਲਈ ਸਖਤ ਕਾਨੂੰਨ ਬਨਾਉਣ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਵਹੀਕਲਾਂ ‘ਤੇ ਲਗਾਏ ਜਾ ਰਹੇ ਗਰੀਨ ਟੈਕਸ ਅਤੇ ਕੇਂਦਰ ਦੇ ਨਵੇਂ ਕਿਰਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ। ਮੀਟਿੰਗ ਦੌਰਾਨ ਹਾਜਰ ਰਹੇ ਸਮੂਹ ਮੈਂਬਰਾਂ ਨੇ ਸਿਆਸੀ ਰੰਜਿਸ਼ ਤਹਿਤ ਰੱਦ ਕੀਤੇ ਨੀਲੇ ਕਾਰਡ ਮੁੜ ਬਹਾਲ ਕਰਨ ਅਤੇ ਲੋੜਵੰਦਾਂ ਦੇ ਨਵੇਂ ਸਮਾਰਟ ਨੀਲੇ ਕਾਰਡ ਬਨਾਉਣ ਦੀ ਮੰਗ ਵੀ ਪੰਜਾਬ ਤੇ ਕੇਂਦਰ ਦੀਆਂ ਸਰਕਾਰਾਂ ਤੋਂ ਕੀਤੀ। ਅਹੁਦੇਦਾਰਾਂ ਨੇ ਦੱਸਿਆ ਕਿ ਇਹਨਾਂ ਮੰਗਾਂ ਸਬੰਧੀ ਜਲਦੀ ਹੀ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਵੀ ਐਸ.ਡੀ.ਐਮ. ਫਗਵਾੜਾ ਨੂੰ ਦਿੱਤੇ ਜਾਣਗੇ। ਇਸ ਮੌਕੇ ਪਰਮਿੰਦਰ ਸਿੰਘ ਜੰਡੂ, ਮਧੁਸੂਦਨ ਸਿੰਘ ਸੰਘਾ, ਡਾ. ਅਸ਼ੋਕ ਕੁਮਾਰ ਭਾਟੀਆ, ਮਾਸਟਰ ਹਰਬੰਸ ਬਾਲੂ, ਮਾਸਟਰ ਹੰਸਰਾਜ ਬੰਗੜ, ਮਾਸਟਰ ਰਾਮ ਲੁਭਾਇਆ, ਪ੍ਰਕਾਸ਼ ਸਿੰਘ ਰਾਣੀਪੁਰ, ਆਰ.ਐਲ. ਜੱਸੀ, ਗੁਲਜਾਰ ਸਿੰਘ ਸਾਬਕਾ ਸਰਪੰਚ ਅਕਾਲਗੜ੍ਹ, ਸੁਖਬੀਰ ਸਿੰਘ ਕਿੰਨੜਾ, ਹਰਨੇਕ ਸਿੰਘ ਹਰਦਾਸਪੁਰ, ਸੁੱਚਾ ਸਿੰਘ ਬਿਸ਼ਨਪੁਰ, ਪ੍ਰੇਮ ਸਿੰਘ ਤੀਰ, ਜਸਪਾਲ ਸਿੰਘ ਦਿਲ, ਸਤਨਾਮ ਸਿੰਘ ਜਗਤਪੁਰ ਜੱਟਾਂ, ਰਸ਼ਪਾਲ ਸਿੰਘ ਪੀਪਾਰੰਗੀ, ਮਾਸਟਰ ਕੇਵਲ ਸਿੰਘ ਅਤੇ ਕੁਲਦੀਪ ਸਿੰਘ ਸਮਰਾ ਆਦਿ ਅਹੁਦੇਦਾਰ ਤੇ ਮੈਂਬਰ ਹਾਜਰ ਸਨ।

LEAVE A REPLY

Please enter your comment!
Please enter your name here