*ਪੰਜਾਬੀ ਤਾਂ ਐਵੇਂ ਹੀ ਬਦਨਾਮ ਨੇ…., ਆਹ ਸੂਬੇ ਵਾਲੇ ਪੀਂਦੇ ਨੇ ਸਭ ਤੋਂ ਵੱਧ ਸ਼ਰਾਬ, ਪੜ੍ਹੋ ਦੇਸ਼ ਦੇ ਕਿਹੜੇ ਇਲਾਕੇ ‘ਚ ਰਹਿੰਦੇ ਨੇ ਸਭ ਤੋਂ ਵੱਡੇ ਸ਼ਰਾਬੀ !*

0
105

25 ਅਗਸਤ (ਸਾਰਾ ਯਹਾਂ/ਬਿਊਰੋ ਨਿਊਜ਼)ਆਂਧਰਾ ਪ੍ਰਦੇਸ਼, ਬਿਹਾਰ, ਗੋਆ, ਝਾਰਖੰਡ, ਕੇਰਲ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਪੰਜਾਬ, ਰਾਜਸਥਾਨ, ਤਾਮਿਲਨਾਡੂ ਅਤੇ ਤ੍ਰਿਪੁਰਾ ਦੇ ਪੇਂਡੂ ਖੇਤਰਾਂ ਵਿੱਚ ਸ਼ਰਾਬ ‘ਤੇ ਪ੍ਰਤੀ ਵਿਅਕਤੀ ਔਸਤ ਮਹੀਨਾਵਾਰ ਖਰਚ ਸ਼ਹਿਰੀ ਖੇਤਰਾਂ ਨਾਲੋਂ ਵੱਧ ਹੈ।
ਕਈ ਸ਼ਹਿਰਾਂ ਵਿੱਚ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਲੰਬੀਆਂ ਕਤਾਰਾਂ ਦੇਖਣ ਨੂੰ ਮਿਲਦੀਆਂ ਹਨ। ਕੇਰਲ ‘ਚ ਸ਼ਰਾਬ ਖਰੀਦਣ ਲਈ ਲਾਈਨ ‘ਚ ਖੜ੍ਹੇ ਲੋਕਾਂ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਪਰ ਸਵਾਲ ਇਹ ਹੈ ਕਿ ਲੋਕ ਸ਼ਰਾਬ ‘ਤੇ ਸਭ ਤੋਂ ਜ਼ਿਆਦਾ ਪੈਸਾ ਕਿੱਥੇ ਖਰਚ ਕਰਦੇ ਹਨ? ਅਤੇ ਕਿਹੜਾ ਰਾਜ ਹੈ ਜਿੱਥੇ ਲੋਕ ਸ਼ਰਾਬ ‘ਤੇ ਘੱਟ ਪੈਸੇ ਖਰਚ ਕਰਦੇ ਹਨ?

ਵਿੱਤ ਮੰਤਰਾਲੇ ਦੇ ਨੈਸ਼ਨਲ ਇੰਸਟੀਚਿਊਟ ਆਫ਼ ਪਬਲਿਕ ਫਾਇਨਾਂਸ ਐਂਡ ਪਾਲਿਸੀ (NIPFP) ਦੇ ਇੱਕ ਅਧਿਐਨ ਅਨੁਸਾਰ, ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਵਿੱਚ ਦੇਸ਼ ਭਰ ਵਿੱਚ ਸ਼ਰਾਬ ‘ਤੇ ਪ੍ਰਤੀ ਵਿਅਕਤੀ ਸਾਲਾਨਾ ਖਪਤ ਖਰਚੇ ਸਭ ਤੋਂ ਵੱਧ ਹਨ। NSSO ਦੇ 2011-12 ਦੇ ਸਰਵੇਖਣ ਅਨੁਸਾਰ, ਆਂਧਰਾ ਪ੍ਰਦੇਸ਼ ਦੇ ਲੋਕ ਸ਼ਰਾਬ ‘ਤੇ ਸਭ ਤੋਂ ਵੱਧ ਖਰਚ ਕਰਦੇ ਹਨ, ਜਿੱਥੇ ਸ਼ਰਾਬ ‘ਤੇ ਪ੍ਰਤੀ ਵਿਅਕਤੀ ਔਸਤ ਸਾਲਾਨਾ ਖਪਤ ਖਰਚਾ 620 ਰੁਪਏ ਹੈ, CMIE ਦੇ ਕੰਜ਼ਿਊਮਰ ਪਿਰਾਮਿਡਜ਼ ਘਰੇਲੂ ਸਰਵੇਖਣ ਦੇ ਅਨੁਸਾਰ, ਤੇਲੰਗਾਨਾ ਵਿੱਚ ਸਭ ਤੋਂ ਵੱਧ ਔਸਤ ਸਾਲਾਨਾ ਪ੍ਰਤੀ ਵਿਅਕਤੀ ਖਪਤ ਖਰਚਾ 1,623 ਰੁਪਏ (2022-23 ਲਈ ਮੌਜੂਦਾ ਕੀਮਤ) ਹੈ।

ਕਿਹੜੇ ਸੂਬੇ ਵਿੱਚ ਪੀਤੀ ਜਾਂਦੀ ਸਭ ਤੋਂ ਘੱਟ ਸ਼ਰਾਬ

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ NSSO ਤੇ CMIE ਦੇ ਅੰਕੜਿਆਂ ਦੇ ਅਨੁਸਾਰ, ਸ਼ਰਾਬ ‘ਤੇ ਸਭ ਤੋਂ ਘੱਟ ਖ਼ਰਚ ਕਰਨ ਵਾਲਾ ਰਾਜ ਉੱਤਰ ਪ੍ਰਦੇਸ਼ ਹੈ, ਇੱਥੇ ਲੋਕ ਕ੍ਰਮਵਾਰ 75 ਰੁਪਏ ਅਤੇ 49 ਰੁਪਏ ਖਰਚ ਕਰਦੇ ਹਨ। NSSO ਦੇ ਸਰਵੇਖਣ ‘ਚ ਸਾਹਮਣੇ ਆਇਆ ਹੈ ਕਿ ਸ਼ਰਾਬ ‘ਤੇ ਜ਼ਿਆਦਾ ਖਰਚ ਕਰਨ ਵਾਲੇ ਰਾਜਾਂ ਵਿੱਚ ਕੇਰਲ (486 ਰੁਪਏ), ਹਿਮਾਚਲ ਪ੍ਰਦੇਸ਼ (457 ਰੁਪਏ), ਪੰਜਾਬ (453 ਰੁਪਏ), ਤਾਮਿਲਨਾਡੂ (330 ਰੁਪਏ) ਅਤੇ ਰਾਜਸਥਾਨ (308 ਰੁਪਏ) ਸ਼ਾਮਲ ਹਨ।

CMIE ਦੇ ਅਨੁਸਾਰ, 2022-23 ਲਈ ਮੌਜੂਦਾ ਕੀਮਤਾਂ ‘ਤੇ ਵੱਧ ਔਸਤ ਸਾਲਾਨਾ ਪ੍ਰਤੀ ਵਿਅਕਤੀ ਖਰਚੇ ਵਾਲੇ ਰਾਜਾਂ ਵਿੱਚ ਆਂਧਰਾ ਪ੍ਰਦੇਸ਼ 1,306 ਰੁਪਏ, ਛੱਤੀਸਗੜ੍ਹ 1,227 ਰੁਪਏ, ਪੰਜਾਬ 1,245 ਰੁਪਏ ਅਤੇ ਓਡੀਸ਼ਾ 1,156 ਰੁਪਏ ਸ਼ਾਮਲ ਹਨ। ਅੰਕੜਿਆਂ ਅਨੁਸਾਰ ਸਭ ਤੋਂ ਘੱਟ ਟੈਕਸ ਵਸੂਲੀ ਵਾਲਾ ਰਾਜ ਝਾਰਖੰਡ ਸੀ, ਜਿੱਥੇ ਟੈਕਸ ਵਸੂਲੀ ਦੀ ਦਰ 67% ਸੀ। ਸਭ ਤੋਂ ਵੱਧ ਟੈਕਸ ਗੋਆ ਵਿੱਚ ਇਕੱਠਾ ਹੋਇਆ, ਜਿੱਥੇ ਟੈਕਸ ਵਸੂਲੀ ਦੀ ਦਰ 722% ਸੀ।

ਆਂਧਰਾ ਪ੍ਰਦੇਸ਼, ਬਿਹਾਰ, ਗੋਆ, ਝਾਰਖੰਡ, ਕੇਰਲ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਪੰਜਾਬ, ਰਾਜਸਥਾਨ, ਤਾਮਿਲਨਾਡੂ ਅਤੇ ਤ੍ਰਿਪੁਰਾ ਦੇ ਪੇਂਡੂ ਖੇਤਰਾਂ ਵਿੱਚ ਸ਼ਰਾਬ ‘ਤੇ ਪ੍ਰਤੀ ਵਿਅਕਤੀ ਔਸਤ ਮਹੀਨਾਵਾਰ ਖਰਚ ਸ਼ਹਿਰੀ ਖੇਤਰਾਂ ਨਾਲੋਂ ਵੱਧ ਹੈ। ਆਸਾਮ, ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼, ਹਰਿਆਣਾ, ਉੜੀਸਾ, ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੇ ਸ਼ਹਿਰਾਂ ਵਿੱਚ ਲੋਕ ਸ਼ਰਾਬ ‘ਤੇ ਜ਼ਿਆਦਾ ਖਰਚ ਕਰਦੇ ਹਨ।

LEAVE A REPLY

Please enter your comment!
Please enter your name here