*ਲੇਖਕਾਂ ਅਤੇ ਪੱਤਰਕਾਰਾਂ ਦਾ ਜੱਥਾ ਕਰਤਾਰਪੁਰ ਦੇ ਦਰਸ਼ਨ ਕਰਕੇ ਵਾਪਸ ਪਰਤਿਆ-ਪਾਲ ਜਲੰਧਰੀ*

0
88

ਫਗਵਾੜਾ 25 ਅਗਸਤ(ਸਾਰਾ ਯਹਾਂ/ਸ਼ਿਵ ਕੋੜਾ) ਲੇਖਕਾਂ ਅਤੇ ਪੱਤਰਕਾਰਾਂ ਦਾ ਜੱਥਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ  ਕਰਕੇ ਵਾਪਸ ਪੰਜਾਬ ਪਰਤਿਆ ਜਿਨਾਂ ਵਿੱਚ ਲੇਖਕਾਂ ਵਿਚ ਪਾਲ ਜਲੰਧਰੀ ਮਹਿੰਦਰ ਸੂਦ ਵਿਰਕ ਅਤੇ  ਪੱਤਰਕਾਰਾਂ ਵਿਚ ਅਸ਼ੋਕ ਗੋਬਿੰਦਪੁਰੀ ਅਸ਼ੋਕ ਸ਼ਰਮਾ ਨਰੇਸ ਕੁਮਾਰ  ਸੁਸੀਲ ਸ਼ਰਮਾ ਅਮਨ ਬਹੂਆ ਦਰਸ਼ਨਾਂ ਲਈ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਨਤਮਸਤਕ  ਹੋਏ ਜਿਥੇ ਲਹਿੰਦੇ ਪੰਜਾਬ ਦੇ ਲੇਖਕ ਜਾਵੇਦ ਕਵਰ ਮੂਸਾਪੁਰੀ ਅਪਣੇ ਸਾਥੀਆ ਸਮੇਤ ਕਰਤਾਰਪੁਰ ਪਹੁੰਚਣ ਲਈ ਨਿੱਘਾ ਸਵਾਗਤ ਕੀਤਾ ਗਿਆ ਉਨਾ ਗੱਲਬਾਤ ਕਰਦਿਆ ਦੱਸਿਆ ਕਿ ਧੰਨ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਦੀ ਧਰਤੀ ਤੇ ਖੇਤੀ ਕੀਤੀ ਅਤੇ ਸੰਗਤਾਂ ਨੂੰ ਕਿਰਤ ਕਰਨ ਅਤੇ ਵੰਡ ਛਕਣ ਅਤੇ ਏਕੇ ਦਾ ਸੰਦੇਸ਼ ਦਿੱਤਾ ਇਸ ਸਥਾਨ ਤੇ ਹੀ ਧੰਨ ਗੁਰੂ ਨਾਨਕ ਦੇਵ ਜੀ ਨੇ ਆਪਣਾ ਅਖਰੀਲਾ ਸਮਾਂ ਬਤੀਤ  ਕੀਤਾ ਇਸ ਸਥਾਨ ਉਪਰ ਧੰਨ ਗੁਰੂ ਨਾਨਕ ਜੀ ਦੀ ਯਾਦ ਵਿੱਚ ਬਹੁਤ ਹੀ ਮਨਮੋਹਕ ਗੁਰੂਘਰ ਅਤੇ ਮੁਸਲਮਾਨ ਵੀਰਾਂ ਦੁਆਰਾ ਗੁਰੂ ਨਾਨਕ ਜੀ ਦੀ ਮਜਾਰ ਬਣਾਈ ਗਈ ਹੈ ਸਭ ਲੋਕ ਆਪਸ ਵਿੱਚ  ਬਹੁਤ ਪਿਆਰ ਨਾਲ  ਰਹਿੰਦੇ ਹਨ ਉਨਾ ਕਿਹਾ ਕਿ ਬੇਸ਼ੱਕ ਸਮੇ ਦੀਆਂ ਸਰਕਾਰਾਂ ਦੁਆਰਾ ਤਾਰ ਬਗਲ ਕੇ ਇਕ ਬਾਰਡਰ ਦਾ ਰੂਪ ਦਿੱਤਾ ਗਿਆ ਪਰ ਇਹ ਕੰਡਿਆਲੀਆ ਤਾਰਾਂ ਆਮ ਲੋਕਾਂ ਦੇ ਦਿਲ ਵੱਖ ਨਹੀ ਕਰ ਸਕੀਆ ਅੱਜ ਵੀ ਚੜਦਾ ਪੰਜਾਬ  ਲਾਹੌਰ ਦੇ ਲੋਕਾਂ ਦੇ ਦਿਲ ਵਿੱਚ ਧੜਕਦਾ ਹੈ ਕਰਤਾਰਪੁਰ ਸਾਹਿਬ ਦੇ ਦਰਸ਼ਨ  ਕਰਕੇ ਅਸੀ ਆਪਣਾ ਜੀਵਨ  ਸਫਲ ਕਰ ਲਿਆ ਹੈ ਉਨਾ ਸਰਕਾਰ ਤੋ ਵੀ ਮੰਗ ਕੀਤੀ ਜੋ ਵੀ ਸੰਗਤਾ ਕਰਤਾਰਪੁਰ ਦੇ ਦਰਸ਼ਨਾਂ ਨੂੰ ਜਾਂਦੀਆ ਹਨ ਉਨਾਂ ਦੇ ਵੀਜ਼ੇ ਦੀ ਮਿਆਦ ਵਧਾਈ ਜਾਵੇ ਇਸ ਮੌਕੇ ਲਹਿੰਦੇ ਪੰਜਾਬ ਦੇ ਲੇਖਕ ਜਾਵੇਦ ਕਵਰ ਮੂਸਾਪੁਰੀ ਵੱਲੋ ਸਾਰੇ ਲੇਖਕਾਂ ਪੱਤਰਕਾਰਾਂ ਦਾ ਸ਼੍ਰੀ ਕਰਤਾਰਪੁਰ ਸਾਹਿਬ ਆਉਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ

LEAVE A REPLY

Please enter your comment!
Please enter your name here