ਬੁਢਲਾਡਾ 25 ਅਗਸਤ (ਸਾਰਾ ਯਹਾਂ/ਮਹਿਤਾ ਅਮਨ) ਇੱਕ ਔਰਤ ਵੱਲੋਂ ਐਂਬੂਲੈਂਸ ਦੇ ਡਰਾਈਵਰ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਤੇ ਡਰਾਈਵਰ ਨੇ ਜਹਿਰੀਲੀ ਚੀਜ ਖਾ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਦੀ ਪਤਨੀ ਸੁਰਜੀਤ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਉਸਦਾ ਪਤੀ ਰਾਮ ਸਿੰਘ ਸ਼ਿਵ ਸ਼ਕਤੀ ਸੇਵਾ ਮੰਡਲ ਦੀ ਐਬੂਲੈਂਸ ਦਾ ਡਰਾਈਵਰ ਸੀ ਅਤੇ ਉਸਦੇ ਰਾਣੀ ਕੌਰ ਨਾਂਅ ਦੀ ਔਰਤ ਨਾਲ ਨਾਜਾਇਜ ਸਬੰਧ ਸਨ। ਜੋ ਅਕਸਰ ਹੀ ਮੇਰੇ ਪਤੀ ਨੂੰ ਬਲੈਕਮੇਲ ਕਰਦੀ ਰਹਿੰਦੀ ਸੀ। ਜਿਸਨੇ ਆਪਣੇ ਪੁੱਤਰ ਨਾਲ ਸਾਡੇ ਘਰ ਆ ਕੇ ਮੇਰੇ ਪਤੀ ਨੂੰ ਧਮਕਾਉਂਦਿਆਂ ਪਰਿਵਾਰ ਨਾਲ ਲੜਾਈ ਝੱਗੜਾ ਕੀਤਾ ਅਤੇ ਬਾਅਦ ਵਿੱਚ ਮੇਰੇ ਪਤੀ ਨੂੰ ਆਪਣੇ ਘਰ ਬੁਲਾ ਲਿਆ। ਜਦੋਂ ਮੇਰਾ ਪਤੀ ਵਾਪਿਸ ਆਪਣੇ ਘਰ ਆਇਆ ਤਾਂ ਉਸ ਨੇ ਦੱਸਿਆ ਕਿ ਮੈਂ ਜਹਿਰੀਲੀ ਚੀਜ਼ ਪੀ ਕੇ ਆਇਆ ਹਾਂ ਜਿਸ ਦੀ ਜਿੰਮੇਵਾਰ ਰਾਣੀ ਕੌਰ ਹੈ ਉਸਨੇ ਮੈਨੂੰ ਮਰਨ ਲਈ ਮਜਬੂਰ ਕੀਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤਾ ਹੈ।