ਮਾਨਸਾ, 16 ਅਗਸਤ(ਸਾਰਾ ਯਹਾਂ/ਮੁੱਖ ਸੰਪਾਦਕ)ਹਰੇ ਰਾਮਾ ਹਰੇ ਕ੍ਰਿਸ਼ਨਾ ਸ਼ੋਸਾਇਟੀ ,ਰੋਟਰੈਕਟ ਕਲੱਬ ਗਰੇਟਰ ਮਾਨਸਾ, ਰੋਟਰੀ ਕਲੱਬ, ਇਨਵਾਇਰਮੈਂਟ ਸੁਸਾਇਟੀ, ਮਾਨਸਾ ਕਲੱਬ, ਸੰਤੋਸ਼ੀ ਮਾਤਾ ਮੰਦਰ ਕਮੇਟੀ, ਸਾਡਾ ਮਾਨਸਾ ਸੋਸਲ ਡਿਵੈਲਪਮੈਨਟ ,ਸੁਸਾਇਟੀ, ਮਾਨਸਾ ਸਾਇਕਲ ਗਰੁੱਪ, ਈਕੋ ਵੀਲ੍ਹਰ ਸਾਇਕਲ ਗਰੁੱਪ, ਖੋਖਰ ਗਊਸ਼ਾਲਾ ਕੈਟਲ ਪੌਡ ਵਿਚ ਕੰਮ ਕਰਦੇ ਹੋਏ ਖੂਨਦਾਨ ਅਤੇ ਸਮਾਜ ਸੇਵਾ ਵਿਚ ਯੋਗਦਾਨ ਪਾਉਂਦੇ ਹੋਏ ਸਮਾਜ ਸੇਵੀ ਬਲਜੀਤ ਕੜਵਲ ਨੂੰ 15 ਅਗਸਤ ਮੌਕੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ ਬਲਜੀਤ ਕੜਵਲ ਨੂੰ ਸਾਲ 2015 ਵਿਚ ਪ੍ਰਸ਼ਾਸ਼ਨ ਅਤੇ ਵੇਦਾਂਤਾ ਗਰੁੱਪ ਵਲੋਂ ਕਰਵਾਏ ਸਮਾਗਮ ਦੌਰਾਨ ਉਸ ਸਮੇਂ ਦੇ ਏ.ਡੀ.ਸੀ ਈਸ਼ਾ ਕਾਲੀਆ ਨੇ ਵੀ ਸਨਮਾਨਿਤ ਕੀਤਾ ਸੀ। ਬਲਜੀਤ ਕੜਵਲ ਈਕੋ ਵੀਲਰ ਸਾਇਕਲ ਗਰੁੱਪ ਮਾਨਸਾ ਵੱਲੋ 1000 ਕਿਲੋਮੀਟਰ ਸਾਇਕਲ ਚਲਾ ਕੇ ਵਾਤਾਵਰਣ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਦਾ ਸੰਦੇਸ਼ ਦੇ ਚੁੱਕੇ ਹਨ। ਉਨ੍ਹਾਂ ਵਾਤਾਵਰਣ ਦੀ ਸ਼ੁੱਧਤਾ ਲਈ ਪੌਦੇ ਲਗਾਉਣ, ਕਰੋਨਾ ਕਾਲ ਵਿਚ ਸੈਨੇਟਾਈਜਰ ਵੰਡਣ ਵਿਚ ਵੀ ਯੋਗਦਾਨ ਪਾਇਆ। ਉਸ ਸਮੇਂ ਉਨ੍ਹਾਂ ਨੂੰ ਐਸ.ਪੀ ਕੁਲਦੀਪ ਸਿੰਘ ਸੋਹੀ ਨੇ ਵੀ ਸਨਮਾਨਿਤ ਕੀਤਾ ਸੀ।ਇਸ ਮੌਕੇ ਵਿਧਾਇਕ ਡਾ ਵਿਜੈ ਸਿੰਗਲਾ, ਸਮਾਜ ਸੇਵੀ ਸੰਜੀਵ ਪਿੰਕਾ, ਮਾਰਕੀਟ ਕਮੇਟੀ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਡਾ ਜਨਕ ਰਾਜ ਸਿੰਗਲਾ, ਬਲਵੀਰ ਸਿੰਘ ਅਗਰੋਈਆ,ਨਰੇਸ਼ ਬਿਰਲਾ,ਟਰੱਕ ਯੂਨੀਅਨ ਦੇ ਪ੍ਰਧਾਨ ਰਿੰਪੀ ਮਾਨਸ਼ਾਹੀਆ, ਅਮਨ ਮਿੱਤਲ, ਵਕੀਲ ਆਸ਼ੂ ਆਹੂਜਾ,ਪ੍ਰਵੀਨ ਟੋਨੀ, ਸ਼ੁਰੇਸ਼ ਕਰੋੜੀ, ਕੇ ਵੀ ਜਿੰਦਲ,ਵਿਸ਼ਵਦੀਪ ਬਰਾੜ, ਦੀਪ ਜਿੰਦਲ , ਅਸ਼ੋਕ ਸਪੋਲੀਆ ,ਪ੍ਰਵੀਨ ਗੋਇਲ ਗਲੇਲਾ , ਅਨੀਸ ਗੋਇਲ ,ਮਨਮੋਹਿਤ ਗੋਇਲ ,ਪੁਨੀਤ ਸਰਮਾ ,ਨੇ ਵਧਾਈ ਦਿੰਦੀ ਤੇ ਸਮਾਜ ਸੇਵੀ ਕੰਮਾਂ ਦੀ ਪ੍ਰਸੰਸਾ ਕੀਤੀ।