*21ਅਗਸਤ ਨੂੰ ਭਾਰਤ ਬੰਦ ਨੂੰ ਮੁੱਖ ਰੱਖਦੇ ਹੋਏ ਮੈਡੀਕਲ ਪੈ੍ਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦਾ ਸੂਬਾ ਇਜ਼ਲਾਸ 21 ਦੀ ਬਜਾਏ 29 ਅਗਸਤ, 2024 ਨੂੰ ਹੋਵੇਗਾ—–ਸੂਬਾ ਪ੍ਧਾਨ ਧੰਨਾ ਮੱਲ ਗੋਇਲ*

0
67

13 ਅਗਸਤ(ਸਾਰਾ ਯਹਾਂ/ਮੁੱਖ ਸੰਪਾਦਕ)ਮੈਡੀਕਲ ਪ੍ਰੈਕਟੀਸ਼ਨਰਜ਼ ਅਸੋਸੀਏਸ਼ਨ ਪੰਜਾਬ ਰਜਿ: 295 ਦੀ ਕੋਰ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਦੀ ਪ੍ਰਧਾਨਗੀ ਹੇਠ ਮਹਿਲ ਕਲਾਂ ਵਿੱਚ ਹੋਈ। ਜਿਸ ਵਿੱਚ ਸੂਬਾ ਸਕੱਤਰ ਗੁਰਮੇਲ ਸਿੰਘ ਮਾਛੀਕੇ, ਸਰਪ੍ਰਸਤ ਸੁਰਜੀਤ ਸਿੰਘ ਲੁਧਿਆਣਾ ਅਤੇ ਸੂਬਾ ਕੈਸ਼ੀਅਰ ਐਚ ਐਸ ਰਾਣੂ ਆਦਿ ਨੇ ਭਾਗ ਲਿਆ। ਮੀਟਿੰਗ ਦੀ ਸੁਰੂਆਤ ਸਮੇਂ ਮਹਿਲ ਕਲਾਂ ਦੀ ਵਿਦਿਆਰਥਣ ਸ਼ਹੀਦ ਬੀਬੀ ਕਿਰਨਜੀਤ ਕੌਰ ਨੂੰ ਮੋਨ ਧਾਰਨ ਕਰਕੇ ਸਰਧਾਂਜਲੀ ਭੇਂਟ ਕੀਤੀ ਗਈ। ਮੀਟਿੰਗ ਦੌਰਾਨ ਸੂਬਾ ਇਜ਼ਲਾਸ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮਾਨਯੋਗ ਸੁਪਰੀਮ ਕੋਰਟ ਵੱਲੋਂ ਐਸ ਸੀ ਅਤੇ ਐਸ ਟੀ ਭਾਈਚਾਰੇ ਦੇ ਰਿਜ਼ਰਵੇਸ਼ਨ ਸਬੰਧੀ ਲਏ ਗਏ ਫੈਸਲੇ ਦੇ ਵਿਰੋਧ ‘ਚ ਵੱਖ ਵੱਖ ਦਲਿਤ ਜਥੇਬੰਦੀਆਂ ਵੱਲੋਂ 21 ਅਗਸਤ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸਨੂੰ ਮੁੱਖ ਰੱਖਦੇ ਹੋਏ ਫੈਸਲਾ ਕੀਤਾ ਗਿਆ ਕਿ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦਾ ਸੂਬਾ ਇਜਲਾਸ 21 ਦੀ ਬਜਾਏ 29 ਅਗਸਤ, 2024 ਨੂੰ ਸਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਮੈਮੋਰੀਅਲ ਹਾਲ ਮੋਗਾ ਵਿਖੇ ਕੀਤਾ ਜਾਵੇਗਾ। ਉਹਨਾਂ ਸਮੂਹ ਜ਼ਿਲ੍ਹਾ ਕਮੇਟੀਆਂ ਨੂੰ ਅਪੀਲ ਕੀਤੀ ਕਿ ਸੂਬਾ ਇਜਲਾਸ ਸਬੰਧੀ ਰਿਵਿਊ ਰਿਪੋਰਟ ਸਬੰਧੀ ਵਿਚਾਰ ਚਰਚਾ ਕਰਨ ਤਾਂ ਕਿ ਇਜ਼ਲਾਸ ਨੂੰ ਵਧੇਰੇ ਸਾਰਥਿਕ ਤੇ ਸਿੱਖਿਆਦਾਇਕ ਬਣਾਇਆ ਜਾ ਸਕੇ। ਇੱਕ ਵੱਖਰੇ ਮਤੇ ਰਾਹੀਂ ਬਰਨਾਲਾ ਜ਼ਿਲ੍ਹੇ ਦੇ ਪ੍ਰਧਾਨ ਜੱਗਾ ਸਿੰਘ ਮੌੜ ਦੇ ਜੀਜਾ ਜੀ ਦੀ ਹੋਈ ਬੇਵਕਤੀ ਮੌਤ ਉਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

LEAVE A REPLY

Please enter your comment!
Please enter your name here