*ਲੋਕ ਲਹਿਰਾਂ ਨੂੰ ਸਮਰਪਿਤ ਉੱਘੇ ਕਮਿਊਨਿਸਟ ਆਗੂ ਕਾਮਰੇਡ ਨਿਹਾਲ ਸਿੰਘ ਮਾਨਸਾ ਦਾ ਦਿਹਾਂਤ, ਇਨਕਲਾਬੀ ਨਾਹਰਿਆਂ ਦੀ ਗੂੰਜ ਨਾਲ ਦਿੱਤੀ ਅੰਤਿਮ ਵਿਦਾਇਗੀ*

0
69

ਮਾਨਸਾ 10 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ) ਲੋਕ ਲਹਿਰਾਂ ਨੂੰ ਸਮਰਪਿਤ,ਬੇਦਾਗ ਸ਼ਖ਼ਸੀਅਤ, ਨਿੱਧੜਕ ਆਗੂ ਤੇ ਉੱਘੇ ਕਮਿਊਨਿਸਟ ਕਾਮਰੇਡ ਨਿਹਾਲ ਸਿੰਘ ਮਾਨਸਾ ( 87)ਆਖਰਕਾਰ ਸੰਖੇਪ ਬਿਮਾਰੀ ਕਾਰਨ ਪਰਿਵਾਰ ਅਤੇ ਪਾਰਟੀ ਨੂੰ ਸਦਾ ਲਈ ਵਿਛੋੜਾ ਦੇ ਗਏ। ਉਹਨਾਂ ਦੇ ਅੰਤਿਮ ਵਿਦਾਇਗੀ ਸਮੇਂ ਪਾਰਟੀ ਲੀਡਰਸ਼ਿਪ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ, ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ,ਸਬ, ਡਵੀਜ਼ਨ ਸਕੱਤਰ ਮਾਨਸਾ ਰੂਪ ਸਿੰਘ ਢਿੱਲੋਂ, ਬੁਢਲਾਡਾ ਦੇ ਸਕੱਤਰ ਵੇਦ ਪ੍ਰਕਾਸ਼ ਬੁਢਲਾਡਾ, ਸ਼ਹਿਰੀ ਸਕੱਤਰ ਰਤਨ ਭੋਲਾ, ਏਟਕ ਆਗੂ ਕਰਨੈਲ ਭੀਖੀ,ਨਵਾਂ ਜ਼ਮਾਨਾ ਦੇ ਪੱਤਰਕਾਰ ਅਸ਼ੋਕ ਲਾਕੜਾ ਤੇ ਮੁਲਾਜ਼ਮ ਆਗੂ ਕਾਮਰੇਡ ਰਾਏਕੇ ਨੇ ਉਹਨਾਂ ਦੀ ਦੇਹ ਉਪਰ ਪਾਰਟੀ ਝੰਡਾ ਪਾ ਇਨਕਲਾਬੀ ਨਾਹਰਿਆਂ ਦੀ ਗੂੰਜ ਵਿੱਚ ਸਲਾਮੀ ਦਿੱਤੀ ਗਈ।ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰੂਲਦੁ ਸਿੰਘ ਮਾਨਸਾ, ਸਾਬਕਾ ਕੌਂਸਲਰ ਮਨਜੀਤ ਸਿੰਘ ਮੀਤਾ, ਕਰਨੈਲ ਸਿੰਘ ਮਾਨਸਾ, ਮੇਜ਼ਰ ਸਿੰਘ ਦੂਲੋਵਾਲ, ਕਪੂਰ ਸਿੰਘ ਕੋਟ ਲੱਲੂ, ਸੁਖਦੇਵ ਸਿੰਘ ਪੰਧੇਰ, ਗੁਰਦਿਆਲ ਸਿੰਘ ਦਲੇਲ ਸਿੰਘ ਵਾਲਾ, ਚਰਨਜੀਤ ਸਿੰਘ ਹੀਰਕੇ,ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰਾਂ ਸਮੇਤ ਵੱਖ ਵੱਖ ਧਾਰਮਿਕ ਸਮਾਜਿਕ ਜਨਤਕ ਜਥੇਬੰਦੀਆਂ ਦੇ ਆਗੂ ਸ਼ਾਮਲ ਸਨ।ਅੰਤ ਵਿੱਚ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਨੇ ਕਿਹਾ ਕਿ ਕਾਮਰੇਡ ਨਿਹਾਲ ਸਿੰਘ ਮਾਨਸਾ ਦਾ ਵਿਛੋੜਾ ਪਾਰਟੀ, ਪਰਿਵਾਰ ਤੇ ਖੱਬੀ ਲਹਿਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।

LEAVE A REPLY

Please enter your comment!
Please enter your name here