*ਬੁਢਲਾਡਾ ਕੈਂਸਰ ਜਾਂਚ ਕੈੰਪ ਵਿੱਚ 600 ਤੋਂ ਵੱਧ ਲੋਕਾਂ ਦੇ ਹੋਏ ਮੁਫ਼ਤ ਟੈਸਟ*

0
93

ਬੁਢਲਾਡਾ , 9 ਅਗਸਤ (ਸਾਰਾ ਯਹਾਂ/ਮਹਿਤਾ ਅਮਨ) ਇਲਾਕੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਵੱਲੋਂ ਵਰਲਡ ਕੈਂਸਰ ਕੇਅਰ ਅਤੇ ਐੱਸ ਬੀ ਆਈ ਕਾਰਡ ਦੇ ਸਹਿਯੋਗ ਨਾਲ ਸਥਾਨਕ ਇੰਦਰਾ ਗਾਂਧੀ ਕਾਲਜ਼, ਰਾਮ ਲੀਲਾ ਗਰਾਉਂਡ  ਵਿਖੇ ਮੁਫ਼ਤ ਕੈਂਸਰ ਜਾਂਚ ਅਤੇ ਜਾਗਰੂਕਤਾ ਕੈੰਪ ਲਗਾਇਆ ਗਿਆ, ਜਿੱਥੇ 600 ਤੋਂ ਵੱਧ ਮਰੀਜਾਂ ਦੇ ਵੱਖ ਵੱਖ ਕੈਂਸਰ ਚੈੱਕਅਪ ਸੰਬੰਧੀ ਅਤੇ ਹੋਰ ਬਿਮਾਰੀਆਂ ਸੰਬੰਧੀ ਟੈਸਟ ਕੀਤੇ ਗਏ। ਜਾਣਕਾਰੀ ਦਿੰਦਿਆਂ ਡਾ. ਧਰਮਿੰਦਰ ਢਿੱਲੋਂ ਅਤੇ ਕੈੰਪ ਕੋਆਰਡੀਨੇਟਰ ਪੂਜਾ ਮਾਹੀ ਨੇ ਦੱਸਿਆ ਕਿ ਇਸ ਕੈੰਪ ਵਿੱਚ ਸ਼ੂਗਰ, ਬੀਪੀ ਜਾਂਚ, ਔਰਤਾਂ ਦੀ ਛਾਤੀ ਲਈ ਮੈਮੋਗ੍ਰਾਫ਼ੀ ਟੈਸਟ, ਬੱਚੇਦਾਨੀ ਲਈ ਪੈਪ-ਸਮੇਅਰ ਟੈਸਟ, ਬੰਦਿਆਂ ਦੇ ਗਦੂਦਾਂ ਦੀ ਜਾਂਚ ਲਈ ਪੀ ਐਸ ਏ ਟੈਸਟ, ਬਲੱਡ ਕੈਂਸਰ ਜਾਂਚ ਦੇ ਟੈਸਟ, ਮੂੰਹ ਅਤੇ ਗਲੇ ਦੀ ਜਾਂਚ , ਹੱਡੀਆਂ ਦੀ ਜਾਂਚ ਲਈ ਟੈਸਟ ਆਦਿ ਤੋਂ ਇਲਾਵਾ ਮੁਫ਼ਤ ਦਵਾਈਆਂ ਅਤੇ ਡਾਕਟਰੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ ਡਾ ਢਿੱਲੋਂ ਦੁਆਰਾ ਲੋਕਾਂ ਨੂੰ ਕੈਂਸਰ ਪ੍ਰਤੀ ਜਾਗਰੂਕ ਕੀਤਾ ਗਿਆ। ਨੇਕੀ ਫਾਉਂਡੇਸ਼ਨ ਦੇ  ਸ਼ਰਦ ਗੋਇਲ ਨੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਸਤੁੰਸ਼ਟੀ ਜਤਾਉਂਦੇ ਕਿਹਾ ਕਿ ਨੇਕੀ ਟੀਮ ਦੀ ਮਿਹਨਤ ਸਦਕਾ, ਕੈੰਪ ਸਫ਼ਲਤਾ ਪੂਰਵਕ ਨੇਪਰੇ ਚੜ੍ਹਿਆ ਹੈ। ਕਿਸੇ ਵੀ ਮਰੀਜ ਨੂੰ ਕਿਸੇ ਪ੍ਰਕਾਰ ਦੀ ਕੋਈ ਸਮਸਿਆ ਨਹੀਂ ਆਉਣ ਦਿੱਤੀ ਗਈ। ਸਾਰੀ ਨੇਕੀ ਟੀਮ ਨੇ ਕੈੰਪ ਲਈ ਜਗ੍ਹਾ ਮੁਹਈਆ ਕਰਵਾਉਣ ਲਈ ਹਰਬੰਸ ਖੀਪਲ ਦਾ,  ਅਤੇ ਕੈੰਪ ਨੂੰ ਸਫ਼ਲ ਬਣਾਉਣ ਲਈ ਸਾਰੇ ਸਹਿਯੋਗੀਆ, ਇਲਾਕਾ ਵਾਸੀਆਂ ਦਾ ਧੰਨਵਾਦ ਕੀਤਾ। ਇਸੇ ਮੌਕੇ ਸੰਸਥਾ ਮੈਂਬਰ ਰਿਟ ਬੈਂਕ ਮੈਨੇਜਰ ਵਿਨੋਦ ਕਾਠ ਵੱਲੋਂ 11000 ਰੁਪਏ ਸੰਸਥਾ ਨੂੰ ਕੈੰਪ ਦੇ ਪ੍ਰਬੰਧਾਂ ਲਈ ਦਾਨ ਕੀਤੇ ਗਏ।


LEAVE A REPLY

Please enter your comment!
Please enter your name here