ਮਾਨਸਾ 09 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ) ਵੁਆਇਸ ਆਫ ਮਾਨਸਾ ਵਲੋਂ ਸ਼ਹਿਰ ਵਿਚਲੇ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਜਾਣ ਵਾਲੇ 44 ਕਰੋੜ ਰੁਪਏ ਲਈ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕਰਕੇ ਉਹਨਾ ਦਾ ਧੰਨਵਾਦ ਕੀਤਾ। ਸੰਸਥਾ ਦੇ ਪ੍ਰਧਾਨ ਡਾ ਜਨਕ ਰਾਜ ਅਤੇ ਮਾਨਸਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਵਿੰਂਦਰ ਸਿੰਘ ਕਾਕਾ ਨੇ ਸਰਕਾਰ ਵਲੋਂ ਲੋਕਾਂ ਦੀ ਮੰਗ ਨੂੰ ਸੰਜੀਦਗੀ ਨਾਲ ਲੈ ਕੇ ਰੁਪਏ ਜਾਰੀ ਕੀਤੇ ਜਾਣ ਨਾਲ ਸ਼ਹਿਰ ਦੀ ਸਮੱਸਿਆ ਦੇ ਹੱਲ ਹੋਣ ਦੀ ਸੰਭਵਨਾ ਬਾਰੇ ਉਹਨਾਂ ਨਾਲ ਵਿਚਾਰ ਚਰਚਾ ਵੀ ਕੀਤੀ ਅਤੇ ਬੇਨਤੀ ਕੀਤੀ ਕਿ ਇਹ 44 ਕਰੋੜ ਰੁਪਏ ਕੈਬਨਿਟ ਮੀਟਿੰਗ ਵਿੱਚ ਪਾਸ ਕਰਵਾ ਕੇ ਸਮੇ ਸਿਰ ਜਾਰੀ ਕਰਵਾਏ ਜਾਣ ।ਡਾ ਜਨਕ ਰਾਜ ਸਿੰਗਲਾ ਨੇ ਇਸ ਬਾਰੇ ਦਸਦਿਆ ਕਿਹਾ ਕਿ ਸੀਵਰੇਜ ਦੇ ਪਾਣੀ ਦੀ ਨਿਕਾਸੀ ਦੇ ਨਾਲ ਨਾਲ ਸ਼ਹਿਰ ਵਿਚੋਂ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਸਟਾਰਮ ਵਾਟਰ ਨਿਕਾਸ ਲਈ ਵੀ ਸਥਾਨਕ ਸਰਕਾਰਾਂ ਦੇ ਮੰਤਰੀ ਬਲਕਾਰ ਸਿੰਘ ਨਾਲ ਖੁੱਡੀਆਂ ਨੇ ਫੋਨ ਤੇ ਗੱਲਬਾਤ ਕੀਤੀ ||ਬਾਅਦ ਵਿੱਚ ਸੰਸਥਾ ਮੈਂਬਰ ਸਥਾਨਕ ਸਰਕਾਰਾ ਵਾਰੇ ਮੰਤਰੀ ਸਰਦਾਰ ਬਲਕਾਰ ਸਿੰਘ ਜੀ ਨੂੰ ਮਿਲੇ ਜਿਨਾ ਨੇ ਸਾਰੀ ਗੱਲ ਧਿਆਨ ਨਾਲ ਸੁਣ ਕੇ,ਮੰਗ ਪੱਤਰ ,ਮੁੱਖ ਸਕੱਤਰ ਸਥਾਨਕ ਸਰਕਾਰ ਨੂੰ ਭੇਜ ਕੇ ਮੰਗਾ ਸਬੰਧੀ ਜਲਦੀ ਹੱਲ ਦੇ ਨਿਰਦੇਸ਼ ਜਾਰੀ ਕੀਤੇ। ਉਹਨਾਂ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮਾਨਸਾ ਵਾਸੀਆਂ ਨੂੰ ਚੋਣਾਂ ਦੌਰਾਨ ਦਿੱਤੇ ਗਏ ਭਰੋਸੇ ਅਨੁਸਾਰ ਕੰਮ ਬਹੁਤ ਜਲਦ ਸ਼ੁਰੂ ਕਰਕੇ ਅਗਲੀਆਂ ਬਾਰਿਸ਼ਾਂ ਤੋਂ ਪਹਿਲਾਂ ਮਾਨਸਾ ਵਾਸੀਆ ਨੂੰ ਗੰਦੇ ਪਾਣੀ ਦੀ ਸਮੱਸਿਆ ਤੋਂ ਨਿਜਾਤ ਦਵਾਈ ਜਾਵੇਗੀ। ਇਸ ਮੌਕੇ ਵੁਆਇਸ ਆਫ ਮਾਨਸਾ ਦੇ ਪ੍ਰੋਜੈਕਟ ਚੇਅਰਮੈਨ ਡਾ ਲਖਵਿੰਦਰ ਮੂਸਾ ਅਤੇ ਬਲਜੀਤ ਸਿੰਘ ਸੂਬਾ ਨੇ ਖੇਤੀਬਾੜੀ ਮੰਤਰੀ ਤੋਂ ਮਾਨਸਾ ਵਿਚ ਖੇਤੀਬਾੜੀ ਅਧਾਰਿਤ ਸਨੱਅਤਾਂ ਲਗਾਉਣ ਲਈ ਸਿੱਖਿਆ ਪ੍ਰਦਾਨ ਕਰਨ ਵਾਲੇ ਕਿਸੇ ਸਿਖਲਾਈ ਸੰਸਥਾ ਨੂੰ ਮਾਨਸਾ ਵਿਚ ਸ਼ੁਰੂ ਕਰਵਾਉਣ ਲਈ ਵੀ ਮੰਗ ਪੱਤਰ ਦਿੱਤਾ ਗਿਆ। ਉਹਨਾਂ ਕਿਹਾ ਕਿ ਖੇਤੀਬਾੜੀ ਮੰਡੀਕਰਨ ਦੀਆਂ ਯੋਗਤਾਵਾਂ ਵਾਲੇ ਜੇ ਕੋਰਸ ਮਾਨਸਾ ਵਿਚ ਕਿਸੇ ਸੰਸਥਾ ਵਿਚ ਕਰਵਾਉਣੇ ਸ਼ੁਰੂ ਹੋ ਜਾਣ ਤਾਂ ਨੌਜਵਾਨਾਂ ਨੂੰ ਸਹੀ ਮਾਰਗ ਦਰਸ਼ਨ ਮਿਲੇਗਾ ਤੇ ਇਲਾਕੇ ਦਾ ਵਿਕਾਸ ਹੋਵੇਗਾ