*ਵੁਆਇਸ ਆਫ ਮਾਨਸਾ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਰਾਹੀਂ ਰੇਲਵੇ ਸਮੱਸਿਆਵਾ ਸਬੰਧੀ ਮੰਗ ਪੱਤਰ ਕੇਦਰ ਸਰਕਾਰ ਨੂੰ ਭੇਜੇ*

0
110

ਮਾਨਸਾ, 06 ਅਗਸਤ:-  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਮਾਨਸਾ ਸ਼ਹਿਰ ਅਤੇ ਇਲਾਕੇ ਦੀਆਂ ਰੇਲਵੇ ਵਿਭਾਗ ਸਬੰਧੀ ਵੱਖ ਵੱਖ ਮੰਗਾਂ ਬਾਰੇ ਮੰਗ ਪੱਤਰ ਵੁਆਇਸ ਆਫ ਮਾਨਸਾ ਦੇ ਮੈਂਬਰਾਂ ਵਲੋਂ ਭਾਰਤੀ ਜਨਤਾ ਪਾਰਟੀ ਦੇ ਜਿਲ਼੍ਹਾ ਪ੍ਰਧਾਨ ਰਾਕੇਸ਼ ਜੈਨ ਨੂੰ ਸੌਂਪੇ ਗਏ। ਨਗਰ ਕੌਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਸ਼ਹਿਰ ਦੀ ਅਬਾਦੀ ਵਧਣ ਕਰਕੇ ਰੇਲਵੇ ਪਲੇਟ ਫਾਰਮ ਵਲੋਂ ਸ਼ਹਿਰ ਨੂੰ ਦੋ ਭਾਗਾਂ ਵਿਚ ਵੰਡੇ ਜਾਣ ਕਰਕੇ ਲੋਕਾਂ ਨੂੰ ਪੇਸ਼ ਆ ਰਹੀਆਂ ਦਰਪੇਸ਼ ਸਮੱਸਿਆਵਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼ਹਿਰ ਵਿਚ ਰੇਲਵੇ ਵਿਭਾਗ ਤੋਂ ਵੱਡੇ ਸੁਧਾਰਾਂ ਦੀ ਸੰਸਥਾਂ ਤੇ ਸ਼ਹਿਰ ਵਾਸੀਆਂ ਵਲੋਂ ਨਵੇਂ ਰਾਜ ਮੰਤਰੀ ਤੋਂ ਆਸ ਰੱਖੀ ਜਾਂਦੀ ਹੈ। ਇਸ ਮੌਕੇ ਸ਼ਾਮ ਲਾਲ ਗੋਇਲ ਅਤੇ ਦਰਸ਼ਨਪਾਲ ਗਰਗ ਵਲੋਂ ਸ਼ਹਿਰ ਵਿਚ ਲੋਡਿੰਗ ਅਣਲੋਡਿਂਗ ਚਲਦੇ ਸਮੇਂ ਸਕੂਲੀ ਬੱਚਿਆਂ ਤੇ ਰਾਹਗੀਰਾਂ ਦੀ ਜਾਨ ਨੂੰ ਖਤਰੇ ਬਾਰੇ ਜਿਲ੍ਹਾ ਪ੍ਰਧਾਨ ਨੂੰ ਜਾਣੂ ਕਰਵਾਇਆ । ਸੇਠੀ ਸਿੰਘ ਸਰਾ , ਹਰਜੀਵਨ ਸਰਾ ਭੁਪਿੰਦਰ ਜੈਨ , ਨੇ ਸ਼ਹਿਰ ਵਿਚ ਡਾਕ ਖਾਨੇ ਦੀ ਸਮੱਸਿਆ ਦੀ ਹੱਲ ਦੀ ਮੰਗ ਕੀਤੀ।  ਸੰਸਥਾ ਦੇ ਪ੍ਰਧਾਨ ਡਾ ਜਨਕ ਰਾਜ ਨੇ ਸਾਰੀਆਂ ਮੰਗਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆ ਕਿਹਾ ਕਿ ਸ਼ਹਿਰ ਵਿਚਲੀ ਰੇਲਵੇ ਪਲੇਟੀ ਨੂੰ ਸ਼ਹਿਰ ਤੋਂ ਬਾਹਰ ਲੈ ਜਾਣ ਦਾ ਜੋ ਸਰਵੇ ਹੋਣਾ ਹੈ ਉਹ ਜਲਦੀ ਕਰਵਾ ਕਿ ਸ਼ਹਿਰ ਵਿਚੋਂ ਲੋਡਿੰਗ ਅਣਲੋਡਿੰਗ ਸਮੇਂ ਗੁਜ਼ਰਦੇ ਭਾਰੀ ਵਾਹਣਾਂ ਕਰਕੇ ਪੇਸ਼ ਆਉਦੀਆਂ ਸਮੱਸਿਆਵਾਂ ਦੇ ਹੱਲ ਦੇ ਨਾਲ ਨਾਲ ਸੀ 205 ਚਕੇਰੀਆ ਫਾਟਕ ਤੇ ਪਹਿਲਾਂ ਤੋਂ ਪਾਸ ਰੇਲਵੇ ਅੰਡਰ ਬਰਿੱਜ ਦਾ ਕੰਮ ਵੀ ਤਰਜੀਹੀ ਆਧਾਰ ਤੇ ਫੋਰਨ ਸ਼ੁਰੂ ਕੀਤਾ ਜਾਵੇ । ਇਸ ਮੌਕੇ ਸੰਸਥਾ ਦੇ ਪ੍ਰੋਜੈਕਟ ਚੇਅਰਮੈਨ ਡਾ ਲ਼ਖਵਿੰਦਰ ਸਿੰਘ ਮੂਸਾ ਵਲੋਂ ਰੇਲਵੇ ਪਲੇਟਫਾਰਮ ਦੇ ਦੂਜੇ ਪਾਸੇ ਗਾਂਧੀ ਸਕੂਲ ਤੋਂ ਖਾਲਸਾ ਸਕੂਲ ਤੱਕ 800 ਮੀਟਰ ਗਲੀ ਰੇਲਵੇ ਵਲੋਂ ਜਗ੍ਹਾ ਦੇ ਕੇ ਖੁੱਲੀ ਕਰਨ ਦੇ ਨਾਲ ਉਸ ਪਾਸੇ ਇਕ ਟਿਕਟ ਖਿੜਕੀ ਬਣਾਉਣ ਦੀ ਚਿਰਾਂ ਤੋਂ ਲਟਕਦੀ ਮੰਗ ਵੀ ਪੂਰੀ ਕਰਨ ਲਈ ਕਿਹਾ। ਸੰਸਥਾ ਦੇ ਸਕੱਤਰ ਵਿਸ਼ਵਦੀਪ ਬਰਾੜ, ਸੋਸ਼ਲਿਸਟ ਪਾਰਟੀ ਆਗੂ ਹਰਿੰਦਰ ਸਿੰਘ ਮਾਨਸ਼ਾਹੀਆਂ, ਬਲਰਾਜ ਨੰਗਲ, ਸਰਬਜੀਤ ਕੌਸ਼ਲ ਨੇ ਜਨਤਾ ਐਕਸਪ੍ਰੈਸ ਗੱਡੀ ਜੋ ਕਰੋਨਾ ਕਾਲ ਵਿਚ ਬੰਦ ਕਰ ਦਿੱਤੀ ਗਈ ਸੀ , ਨੂੰ ਮੁੜ ਚਾਲੂ ਕਰਨ ਦੀ ਮੰਗ ਵਾਲਾ ਮੰਗ ਪੱਤਰ ਵੀ ਉਹਨਾਂ ਨੂੰ ਸੌਪਿਆ।

ਸੰਸਥਾ ਦੇ ਕੈਸ਼ੀਅਰ ਨਰੇਸ਼ ਬਿਰਲਾ, ਵਪਾਰੀ ਆਗੂ ਰੁਲਦੂ ਰਾਮ ਨੰਦਗੜੀਆ, ਮੁਸਲਮ ਫਰੰਟ ਆਗੂ ਹੰਸਰਾਜ ਮੋਫਰ ਅਤੇ ਆੜਤੀਆ ਐਸੋਸੀਏਸ਼ਨ ਦੇ ਜਗਦੀਸ਼ ਰੱਲਾ ਨੇ ਸ਼ਹਿਰ ਵਿਚ ਰੇਲਵੇ ਲਾਇਨ ਦੇ ਆਲੇ ਦੁਆਲੇ ਰੇਲਵੇ ਵਿਭਾਗ ਵਲੋਂ ਸਮਾਜਿਕ ਸੰਸਥਾਵਾਂ ਨਾਲ ਮਿਲ ਕੇ ਚੰਗੇ ਪਾਰਕ ਅਤੇ ਰੁੱਖ ਲਗਾਉਣ ਲਈ ਵਿਭਾਗ ਵਲੋਂ ਲੋੜੀਦੀ ਕਾਰਵਾਈ ਕਰਨ ਤੇ ਵੀ ਜ਼ੋਰ ਦਿੱਤਾ ।

ਸਾਰੀਆਂ ਮੰਗਾਂ ਤੇ ਵਿਚਾਰ ਚਰਚਾ ਵਿਚ ਭਾਗ ਲੈਂਦਿਆਂ ਭਾਰਤੀ ਜਨਤਾ ਪਾਰਟੀ ਜਿਲ਼੍ਹਾ ਪ੍ਰਧਾਨ ਰਾਕੇਸ਼ ਜੈਨ ਨੇ ਕਿਹਾ ਕਿ ਇਸ ਇਲਾਕੇ ਦੀਆਂ ਸਾਰੀਆਂ ਮੰਗਾਂ ਤੋਂ ਉਹ ਬਲੀ ਭਾਂਤੀ ਜਾਣੂ ਹਨ ਤੇ ਕੇਂਦਰੀ ਪਾਰਟੀ ਦੇ ਹੁਕਮਾਂ ਅਨੁਸਾਰ ਉਹ ਆਪਣੇ ਪੱਧਰ ਤੇ ਇਹਨਾਂ ਮੰਗਾਂ ਦਾ ਇਕ ਮੰਗ ਪੱਤਰ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਜਲਦੀ ਸੌਂਪ ਦੇਣਗੇ ਅਤੇ ਇਹਨਾਂ ਮੰਗਾਂ ਦੇ ਪੂਰੇ ਹੋਣ ਤੱਕ ਉਹਨਾਂ ਵਲੋਂ ਇਹਨਾਂ ਤੇ ਸਮੇਂ ਸਮੇਂ ਤੇ ਸ਼ਹਿਰੀਆਂ ਤੇ ਰੇਲਵੇ ਅਧਿਕਾਰੀਆਂ ਨਾਲ ਰੀਵਿਊ ਮੀਟਿੰਗਾਂ ਵੀ ਕੀਤੇ ਜਾਣਾ ਯਕੀਨੀ ਬਣਾਇਆ ਜਾਵੇਗਾ। ਉਹਨਾਂ ਵਲੋਂ ਕੇਂਦਰ ਸਰਕਾਰ ਦੇ ਮਹਿਕਮੇ ਡਾਕ ਵਿਭਾਗ ਅਤੇ ਹੋਰ ਵਿਭਾਗਾਂ ਸਬੰਧੀ ਉਠਾਈਆਂ ਮੰਗਾਂ ਤੇ ਵੀ ਫੌਰਨ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਸੰਸਥਾ ਵਲੋਂ ਰਵਿੰਦਰ ਗਰਗ ਨੇ ਪ੍ਰਧਾਨ ਰਾਕੇਸ਼ ਜੈਨ ਦਾ ਮਾਨਸਾ ਪਹੁੰਚਣ ਤੇ ਧੰਨਵਾਦ ਕੀਤਾ।

LEAVE A REPLY

Please enter your comment!
Please enter your name here