ਮਾਨਸਾ, 06 ਅਗਸਤ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਨਗਰ ਕੌਂਸਲ ਮਾਨਸਾ ਵੱਲੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਲਾਇਬ੍ਰੇਰੀ ਵਿੱਚ ਸ਼ਹਿਰ ਦੇ ਵਿੱਚ ਹੋਣ ਵਾਲੇ ਕੰਮਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ। ਜਿਸ ਦੀ ਅਗਵਾਈ ਐੱਮ ਐੱਲ ਏ ਡਾ ਵਿਜੈ ਸਿੰਗਲਾ ਜੀ , ਸੀਨੀਅਰ ਮੀਤ ਪ੍ਰਧਾਨ ਸੁਸ਼ੀਲ ਕੁਮਾਰ ਦੁਆਰਾ ਕੀਤੀ ਗਈ। ਇਸ ਮੀਟਿੰਗ ਵਿੱਚ ਸ਼ਹਿਰ ਵਿੱਚ ਆ ਰਹੀਆਂ ਸਮੱਸਿਆਵਾਂ ਤੇ ਵਿਚਾਰ ਚਰਚਾ ਹੋਈ। ਜਿਸ ਵਿੱਚ ਕਾਲੀ ਮਾਤਾ ਮੰਦਰ ਤੋਂ ਲੈ ਕੇ ਰੇਲਵੇ ਫਾਟਕ ਤੱਕ ਜਿਸ ਦੀ ਲਾਗਤ 79.23 ਲੱਖ ਨਾਲ ਸੜਕ ਬਨਾਉਣ ਦਾ ਮਤਾ ਪਾਸ ਹੋਇਆ ਹੈ ਤਾਂ ਜੋ ਹੈਵੀ ਟ੍ਰੈਫਿਕ ਦੀ ਆ ਰਹੀ ਸੱਮਸਿਆ ਦਾ ਹੱਲ ਹੋ ਸਕੇ ਅਤੇ ਨਾਲ ਹੀ ਰਮਦਿੱਤੇ ਵਾਲਾ ਚੌਂਕ ਲਈ ਅਤੇ ਰਮਨ ਸਿਨੇਮਾ ਰੋਡ ਚੌਂਕ ਅਤੇ ਰਾਮ ਬਾਗ਼ ਰੋਡ ਚੌਂਕ ਵਿੱਚ 29 ਲੱਖ ਦੇ ਲਗਭਗ ਦੀ ਲਾਗਤ ਨਾਲ ਟ੍ਰੈਫਿਕ ਲਾਈਟਾਂ ਲਗਾਉਣ ਦਾ ਮਤਾ ਪਾਸ ਹੋਇਆ ਹੈ। ਜਿਸ ਨਾਲ ਹੋਣ ਵਾਲੇ ਐਕਸੀਡੈਂਟ ਤੇ ਠੱਲ ਪਾਈ ਜਾ ਸਕੇ। ਡਾ ਵਿਜੈ ਸਿੰਗਲਾ ਜੀ ਨੇ ਦੱਸਿਆ ਕਿ ਸੀਵਰੇਜ ਦੀ ਆ ਰਹੀ ਸੱਮਸਿਆ ਨੂੰ ਦੇਖਦੇ ਹੋਏ 121.67 ਲੱਖ ਦੀ ਲਾਗਤ ਨਾਲ ਸੁਪਰ ਸ਼ੱਕਰ ਮਸੀਨ ਨਾਲ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੋਂ ਸੀਵਰੇਜ ਦੀ ਸਫ਼ਾਈ ਕਰਵਾਈ ਜਾਵੇਗੀ ਅਤੇ ਬੰਦ ਪਏ ਸੀਵਰੇਜ ਨੂੰ ਇਸ ਮਸੀਨ ਦੀ ਮਦਦ ਨਾਲ ਖੋਲਿਆ ਜਾਵੇਗਾ ਅਤੇ ਵੱਖ ਵੱਖ ਜਗਾ ਤੇ ਰੀਚਾਰਜ ਵੈੱਲ ਬਣਾਉਣ ਤੇ ਵਿਚਾਰ ਚਰਚਾ ਹੋਈ ।ਅੰਡਰ ਬ੍ਰਿਜ ਵਿੱਚ ਬਰਸਾਤ ਦੇ ਪਾਣੀ ਨੂੰ ਬਾਹਰ ਕੱਢਣ ਲਈ ਸਲਜ ਪੰਪ ਅਤੇ ਮੋਟਰਾਂ ਲਾਉਣ ਲਈ ਵਿਚਾਰ ਕੀਤੀ ਗਈ। ਉਹਨਾਂ ਦੱਸਿਆ ਕਿ ਸ਼ਹਿਰ ਦੀਆਂ ਕਈ ਜਗਾਵਾਂ ਰਿਪੇਅਰ ਕਰਨ ਵਾਲੀਆਂ ਹਨ ਜਿਸ ਨਾਲ ਕਾਫੀ ਨੁਕਸਾਨ ਹੋਣ ਦਾ ਡਰ ਰਹਿੰਦਾ ਹੈ ਉਹਨਾਂ ਜਗਾਵਾਂ ਨੂੰ 25 ਲੱਖ ਦੀ ਲਾਗਤ ਨਾਲ ਜਿਵੇਂ ਪੁਲੀਆਂ , ਇੰਟਰਲੋਕਿੰਗ ਗਲੀਆਂ, ਸੜਕਾਂ ਆਦਿ ਦੀ ਰਿਪੇਅਰ ਕਰਕੇ ਉਹਨਾਂ ਨੂੰ ਠੀਕ ਕੀਤਾ ਜਾਵੇਗਾ। ਮਾਨਸਾ ਦੇ ਸੈਂਟਰਲ ਪਾਰਕ ਚ ਬਣੀ ਪਬਲਿਕ ਲਾਇਬਰੇਰੀ ਵਿੱਚ ਕਿਤਾਬਾਂ, ਪੇਂਟਿੰਗ ਅਤੇ ਸਟੇਸ਼ਨਰੀ ਦੇ ਸਮਾਨ ਲਈ 5 ਲੱਖ ਦੀ ਪ੍ਰਵਾਨਗੀ ਰਿਪੋਰਟ ਪੇਸ਼ ਕੀਤੀ ਗਈ। ਸ਼ਹਿਰ ਦੀਆਂ ਵੱਖ ਵੱਖ ਹਨੇਰੇ ਵਾਲੀਆਂ ਜਗਾਵਾਂ ਤੇ ਸਟ੍ਰੀਟ ਲਾਈਟਾਂ ਲਗਾਈਆਂ ਜਾਣ ਗਈਆਂ।
ਡਾ ਵਿਜੈ ਸਿੰਗਲਾ ਜੀ ਨੇ ਦੱਸਿਆ ਕਿ ਉਪਰੋਕਤ ਸਾਰੇ ਮਤੇ ਸਰਬ ਸੰਮਤੀ ਨਾਲ ਪਾਸ ਹੋ ਗਏ ਹਨ। ਬਹੁਤ ਜਲਦ ਹੀ ਮਾਨਸਾ ਸ਼ਹਿਰ ਦੀਆਂ ਸੱਮਸਿਆਵਾਂ ਨੂੰ ਹੱਲ ਕਰਾਂਗੇ ਅਤੇ ਮਾਨਸਾ ਨੂੰ ਵਿਕਾਸ ਦੇ ਰਾਹ ਤੇ ਤੋਰਨ ਦੀ ਕੋਸ਼ਿਸ ਜਾਰੀ ਰਹੇਗੀ। ਇਸ ਮੌਕੇ ਉਹਨਾਂ ਨਾਲ ਸੀਨੀਅਰ ਵਾਈਸ ਪ੍ਰਧਾਨ ਸੁਸ਼ੀਲ ਕੁਮਾਰ, ਸਾਰੇ MC ਸਹਿਬਾਨ , ਨਗਰ ਕੌਂਸਲ ਜੇਈ ਆਦਿ ਹਾਜਰ ਸਨ