*15 ਅਗਸਤ ਨੂੰ ਮੰਤਰੀਆਂ ਨੂੰ ਕਾਲੇ ਝੰਡੇ ਵਿਖਾਕੇ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ – ਭਾਕਿਯੂ (ਏਕਤਾ) ਡਕੌਂਦਾ*

0
22

 ਬੁਢਲਾਡਾ 6 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ) ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੀ ਬਲਾਕ ਬੁਢਲਾਡਾ ਦੀ ਮੀਟਿੰਗ ਗੁਰਦੁਆਰਾ ਪਾਤਸ਼ਾਹੀ ਨੌਂਵੀ ਵਿਖੇ ਬਲਾਕ ਪ੍ਰਧਾਨ ਬਲਦੇਵ ਸਿੰਘ ਪਿੱਪਲੀਆਂ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਸੂਬਾ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ, ਮਹਿੰਦਰ ਸਿੰਘ ਦਿਆਲਪੁਰਾ ਅਤੇ ਮੱਖਣ ਸਿੰਘ ਭੈਣੀ ਬਾਘਾ ਸਮੇਤ ਜਿਲਾ ਆਗੂ ਲਖਵੀਰ ਸਿੰਘ, ਦੇਵੀ ਰਾਮ ਰੰਘੜਿਆਲ, ਤਾਰਾ ਚੰਦ ਬਰੇਟਾ ਅਤੇ ਜਿਲਾ ਸਰਪ੍ਰਸਤ ਗੁਰਜੰਟ ਸਿੰਘ ਮੰਘਾਣੀਆਂ ਹਾਜ਼ਰ ਹੋਏ । 

               ਮੀਟਿੰਗ ਵਿੱਚ ਵੱਖ ਵੱਖ ਏਜੰਡਿਆਂ ਜਿਸ ਵਿੱਚ ਸੰਯੁਕਤ ਮੋਰਚੇ ਦੇ ਆਏ ਪ੍ਰੋਗਰਾਮ ਲਾਗੂ ਕਰਨਾ, ਸੂਬਾ ਕਮੇਟੀ ਮਨਜੀਤ ਸਿੰਘ ਧਨੇਰ ਵੱਲੋਂ ਪਿੰਡ ਕੁਲਰੀਆਂ ਦੇ ਸੰਘਰਸ਼ ਦੀ ਰੂਪ ਰੇਖਾ ਵਜੋਂ 15 ਅਗਸਤ ਨੂੰ ਸੂਬੇ ਭਾਰ ਵਿੱਚ ਮੰਤਰੀਆਂ ਨੂੰ ਕਾਲੇ ਝੰਡੇ ਦਿਖਾਉਣ ਦੇ ਪ੍ਰੋਗਰਾਮ ਵਜੋਂ ਮਾਨਸਾ ਝੰਡਾ ਝੁਲਾਉਣ ਦੀ ਰਸਮ ਸਮੇਂ ਪੂਰੀ ਤਿਆਰੀ ਵਿੱਚ ਜੋਰਦਾਰ ਵਿਰੋਧ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ । ਆਗੂਆਂ ਵੱਲੋਂ ਸੂਬਾ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਉੱਤੇ ਵਿਸ਼ਵਾਸ ਤੋਂ ਭੱਜਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਸਿਵਲ ਅਤੇ ਪੁਲਿਸ ਅਧਿਕਾਰੀਆਂ ਵੱਲੋਂ 3 ਜੁਲਾਈ ਦੀ ਮੀਟਿੰਗ ਵਿੱਚ ਬਕਾਇਦਾ ਸਾਰੇ ਮਸਲੇ ਨੂੰ ਹੱਲ ਕਰਨ ਦਾ ਵਿਸ਼ਵਾਸ ਦਵਾਇਆ ਗਿਆ ਸੀ, ਜਿਸਤੋਂ ਹੁਣ ਵਾਅਦਾਖਿਲਾਫ਼ੀ ਕੀਤੀ ਹੈ । ਬਲਾਕ ਦੇ ਲੋਕਲ ਏਜੰਡਿਆਂ ਨੂੰ ਵਿਚਾਰਦਿਆਂ ਮੁਥੂਟ ਬੈਂਕ ਵੱਲੋਂ ਮਾਰੂ ਠੱਗੀ ਦੇ ਸੰਬੰਧ ਵਿੱਚ ਜਿਲੇ ਦੀਆਂ ਬੁਢਲਾਡਾ, ਬਰੇਟਾ ਸਮੇਤ ਕਈ ਬਰਾਂਚਾਂ ਦਾ ਕੰਮਕਾਜ ਠੱਪ ਕਰਨ ਦਾ ਫੈਸਲਾ ਲਿਆ ਗਿਆ । ਜਥੇਬੰਦੀ ਵੱਲੋਂ 12 ਅਗਸਤ ਨੂੰ ਕਿਰਨਜੀਤ ਕੌਰ ਦੀ ਬਰਸੀ ਸਮੇਂ ਪਹੁੰਚਣ ਦੀ ਤਿਆਰੀ ਕੀਤੀ ਗਈ । 

             ਇਸ ਸਮੇਂ ਬਲਾਕ ਦੇ ਖਾਲੀ ਆਹੁੱਦਿਆਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ । ਜਿਸ ਵਿੱਚ ਮੇਲਾ ਸਿੰਘ ਦਿਆਲਪੁਰਾ ਜਨਰਲ ਸਕੱਤਰ, ਜਗਜੀਵਨ ਸਿੰਘ ਹਸਨਪੁਰ ਖਜ਼ਾਨਚੀ, ਲਛਮਣ ਸਿੰਘ ਗੰਢੂ ਕਲਾਂ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਕੁਲਰੀਆਂ ਨੂੰ ਪ੍ਰੈਸ ਸਕੱਤਰ ਅਤੇ ਗੁਰਮੇਲ ਸਿੰਘ ਜਲਵੇੜਾ ਸਹਾਇਕ ਸਕੱਤਰ ਚੁਣੇ ਗਏ ।

LEAVE A REPLY

Please enter your comment!
Please enter your name here