*ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗਤੀਵਿਧੀਆਂ ਨੂੰ ਨਿਯੰਤਰਨ ਕਰਨ, ਸਰਕਾਰੀ ਸੰਸਥਾਵਾਂ ਦੇ ਨਿੱਜੀਕਰਨ ਨੂੰ ਰੋਕਣ ਤੇ ਸਰਕਾਰੀ ਸੰਸਥਾਵਾ ਵਿੱਚ ਖਾਲੀ ਸੀਟਾਂ ਤਤਕਾਲ ਭਰਨ- ਕੌਮੀ ਪ੍ਰਧਾਨ ਰੁਲਦੂ ਸਿੰਘ ਮਾਨਸਾ*

0
36

ਮਾਨਸਾ 04 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ)ਹਿੰਦ ਕਿਸਾਨ ਮਹਾਂਸਭਾ ਦੀ ਕੇਂਦਰੀ ਮੀਟਿੰਗ ਦੇ ਦੂਜੇ ਦਿਨ ਖੇਤੀ ਬਜਟ ਵਿੱਚ ਵਾਧਾ ਕਰਨ, ਖੇਤੀ ਦੇ ਨਿੱਜੀਕਰਨ ਤੇ ਰੋਕ, ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗਤੀਵਿਧੀਆਂ ਨੂੰ ਨਿਯੰਤਰਨ ਕਰਨ, ਸਰਕਾਰੀ ਸੰਸਥਾਵਾਂ ਦੇ ਨਿੱਜੀਕਰਨ  ਨੂੰ ਰੋਕਣ ਤੇ ਸਰਕਾਰੀ ਸੰਸਥਾਵਾ ਵਿੱਚ ਖਾਲੀ ਸੀਟਾਂ ਤਤਕਾਲ ਭਰਨ ਦਾ ਮਤਾ ਪਾਸ ਕੀਤਾ ਗਿਆ I ਇਸਦੇ ਨਾਲ ਹੀ ਐਮ.ਐਸ.ਪੀ ਗਾਰੰਟੀ ਕਾਨੂੰਨ ਬਣਾਉਣ,ਕਿਸਾਨਾਂ ਮਜਦੂਰਾਂ ਦੀ ਕਰਜ ਮੁਆਫ਼ੀ, ਮਨਰੇਗਾ ਵਿੱਚ 200 ਦਿਨ ਕੰਮ 700 ਰੁਪੈ ਮਜਦੂਰੀ ,ਜੰਗਲਾਤ ਅਧਿਕਾਰ ਕਾਨੂੰਨ 2005 ਅਤੇ ਭੂਮੀ ਗ੍ਰਹਿਣ ਕਾਨੂੰਨ 2013 ਨੂੰ ਸਖਤੀ ਨਾਲ ਲਾਗੂ ਕਰਨ ,ਨਵੇਂ ਬਿਜਲੀ ਬਿੱਲ ਤੇ ਸਮਾਰਟ ਮੀਟਰ ਦੀ ਵਾਪਸੀ ਵਰਗੇ ਮਹੱਤਵਪੂਰਨ ਮੁੱਦਿਆਂ ਤੇ ਸਿਆਸੀ ਪ੍ਰਸਤਾਵ ਪਾਸ ਕੀਤੇ ਗਏ I                              ਮੀਟਿੰਗ ਵਿੱਚ ਵੈਨੇਜ਼ੁਏਲਾ ਦੀਆਂ ਖੱਬੇਪੱਖੀ ਤਾਕਤਾਂ ਦਾ ਫੇਰ ਤੋਂ ਸਵਾਗਤ ਕਰਦੇ ਹੋਏ ਅਮਰੀਕਾ ਦੁਆਰਾ ਓਥੇ ਅਸਥਿਰਤਾ ਫੈਲਾਉਣ ਦੀਆਂ ਕੋਸਿਸਾਂ ਦੀ ਨਿਖੇਧੀ ਕੀਤੀ ਗਈ I ਫਲਿਸਤੀਨ ਉੱਤੇ ਇਜ਼ਰਾਇਲ ਵਲੋਂ ਕੀਤੇ ਜਾ ਰਹੇ ਵਹਿਸ਼ੀ ਹਮਲੇ ਰੋਕਣ (ਜਿਸ ਵਿੱਚ 16 ਹਜਾਰ ਬੱਚਿਆਂ ਸਮੇਤ 40 ਹਜਾਰ ਲੋਕਾਂ ਦੀ ਜਾਨ ਚਲੀ ਗਈ )ਦਾ ਮਤਾ ਪਾਸ ਕੀਤਾ ਗਿਆ I.                                 ਪ੍ਰਸਤਾਵ ਪੇਸ ਕਰਦਿਆਂ ਹੋਇਆ ਸੰਗਠਨ ਦੇ ਰਾਸ਼ਟਰੀ ਨੇਤਾ ਕਾਰਾਕਾਟ (ਬਿਹਾਰ)ਦੇ ਸੰਸਦ ਕਾਮਰੇਡ ਰਾਜਾ ਰਾਮ ਸਿੰਘ ਨੇ ਕਿਹਾ ਕਿਸਾਨਾਂ ਦੇ ਨਾਲ ਨਾਲ ਸਾਨੂੰ ਪੇਂਡੂ ਦੇ ਪਛੜੇ ਵਰਗ ,ਗਰੀਬਾਂ ਦੇ ਹਿੱਤਾਂ ਦੀ ਲੜਾਈ ਨੂੰ ਵੀ ਤਾਕਤ ਦੇਣ ਦਾ ਜਿੰਮਾ ਲੈਣਾ ਪਵੇਗਾ I ਉਹਨਾਂ ਕਿਹਾ ਕਿ ਵਾਤਾਵਰਨ,ਪ੍ਰਿਥਵੀ, ਖੇਤੀ ਤੇ ਜੀਵਨ  ਬਚਾਉਣ ਦਾ ਮਸਲਾ ਉਭਾਰ ਕੇ ਇਸਦੇ ਹੱਲ ਵੱਲ ਵਧਣਾ ਹੋਵੇਗਾ I ਇਸ ਸਮੇਂ ਦੇਸ ਭਰ ਵਿਚ ਜਥੇਬੰਦੀ ਅਤੇ ਅੰਦੋਲਨ ਦਾ ਵਿਸਥਾਰ ਕਰਨ ਬਾਰੇ ਵਿਚਾਰ ਵਿਟਾਂਦਰਾ ਕੀਤਾ ਗਿਆ I                                         ਮੀਟਿੰਗ ਦੌਰਾਨ ਸੰਸਦ ਸੁਦਾਮਾ ਪ੍ਰਸਾਦ,ਕੌਮੀ ਪ੍ਰਧਾਨ ਰੁਲਦੂ ਸਿੰਘ ਮਾਨਸਾ,ਕੇਦਰੀ ਕਮੇਟੀ ਮੈਂਬਰ  ਗੁਰਨਾਮ ਸਿੰਘ ਭੀਖੀ ਪੰਜਾਬ,ਪਰੇਮ ਸਿੰਘ ਗਹਿਲਾਵਤ ਹਰਿਆਣਾ, ਰਾਮਚੰਦ ਕੁਲਹਿਰੀ ਤੇ ਚੰਦਰ ਦੇਵ ਓਲਾ ਰਾਜਸਥਾਨ, ਪਰਸੋਤਮ ਸ਼ਰਮਾ ਦਿੱਲੀ, ਜੈ ਪਰਕਾਸ ਨਰਾਇਣ,ਈਸ਼ਵਰੀ ਪਰਸਾਦ ਕੁਸਵਾਹਾ, ਕਿਰਪਾ ਪਰਸਾਦ, ਉਤੱਰ ਪ੍ਰਦੇਸ਼ , ਉਮੇਸ ਸਿੰਘ, ਮੰਜੂ ਪਰਕਾਸ਼ (ਸਾਬਕਾ ਵਿਧਾਇਕ), ਮਹਾਂ ਨੰਦ ਸਿੰਘ ਤੇ ਰਾਮ ਵਲੀ ਯਾਦਵ (ਵਰਤਮਾਨ ਵਿਧਾਇਕ), ਬਾਲੇਸਵਰ ਯਾਦਵ,ਅਲਖ ਨਰਾਇਣ, ਵਿਨੋਦ ਕੁਸਵਾਹਾ ਬਿਹਾਰ,ਪਰੇਮਾ ,ਬੀ.ਐਨ ਸਿੰਘ,ਪੂਰਨ ਮੇਹਤੋ ਝਾਰਖੰਡ,ਅਨੰਦ ਸਿੰਘ ਨੇਗੀ,ਉਤਰਾਖੰਡ,ਦੇਵਿੰਦਰ ਚੌਹਾਨ,ਸੂਰਜ ਤਰੈਪਾਠੀ ਮੱਧ ਪਰਦੇਸ,ਨਰੋਤਮ ਸ਼ਰਮਾ ਛੱਤੀਸਗੜ੍ਹ, ਕਿਸ਼ੋਰ ਧਮਾਲੇ ,ਰਜਿੰਦਰ ਬਾਊਕੇ ਮਹਾਂਸਾਗਰ, ਜੇਇਤੂ ਦੇਸਮੁਖ ਪੱਛਮੀ ਬੰਗਾਲ,ਅਸੋਕ ਪਰਧਾਨ ਉੜੀਸਾ,ਡੀ.ਹਰੀ ਨਾਥ ਆਂਧਰਾ ਪ੍ਰਦੇਸ, ਚੰਦਰਮੋਹਨ, ਅਜੇਨਿਲੂ ,ਵਿਜੈ ਸੋਹਲ ਤਾਮਿਲਨਾਡੂ ਹਾਜਿਰ ਸਨ I

LEAVE A REPLY

Please enter your comment!
Please enter your name here