*ਮਲਕੋਂ ਸਕੂਲ ਵਿੱਚ ਪੰਜਾਬੀ ਵਿਸ਼ੇ ਦੀਆਂ ਕਿਤਾਬਾਂ ਦਾ ਰੀਡਰ ਕਾਰਨਰ ਸਥਾਪਿਤ*

0
60

ਬੁਢਲਾਡਾ, 03 ਅਗਸਤ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਡੀ.ਡੀ.ਓ ਹਰਪ੍ਰੀਤ ਸਿੰਘ ਦੀ ਅਗਵਾਈ ਚ ਨਵੀਂ ਪੀੜੀ ਨੂੰ  ਉਸਾਰੂ ਸੇਧ ਦੇਣ ਅਤੇ ਪੁਸਤਕ  ਸੱਭਿਆਚਾਰ ਤੇ ਮਾਂ ਬੋਲੀ ਨਾਲ ਜੋੜਨ  ਲਈ ਜਾਗਰੂਕਤਾ ਪੇੈਦਾ ਕੀਤੀ ਜਾ ਰਹੀ ਹੇੈ ਇਸੇ ਲੜੀ ਤਹਿਤ ਜਸਮੇਲ ਸਿੰਘ  ਪੰਜਾਬੀ ਅਧਿਆਪਕ ਵੱਲੋਂ  ਸਰਕਾਰੀ ਹਾਈ ਸਕੂਲ ਮਲਕੋ ਵਿਖੇ ਪੰਜਾਬੀ ਵਿਸ਼ੇ ਦੀਆਂ ਕਿਤਾਬਾਂ ਦਾ ਰੀਡਿੰਗ ਕਾਰਨ ਸਥਾਪਿਤ ਕੀਤਾ ਗਿਆ  ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ 85 ਕਿਤਾਬਾਂ ਭਾਸ਼ਾ ਵਿਭਾਗ ਪੰਜਾਬ, ਸਾਹਿਤ ਅਕਾਦਮੀ ਲੁਧਿਆਣਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਖਰੀਦੀਆਂ ਗਈਆਂ ਹਨ। ਇਹ ਕਿਤਾਬਾਂ ਛੇਵੀਂ ਤੋਂ ਦਸਵੀਂ ਜਮਾਤ ਵਾਲੇ ਵਿਦਿਆਰਥੀਆਂ ਦੇ ਲੇਖ, ਕਹਾਣੀਆਂ ,ਨਾਵਲ,ਕਵਿਤਾਵਾਂ ਅਤੇ ਪੰਜਾਬੀ ਵਿਆਕਰਨ ਨਾਲ ਸੰਬੰਧਿਤ ਹਨ ਇਸ ਮੌਕੇ ਮੁੱਖ ਅਧਿਆਪਕ  ਹਰਪ੍ਰੀਤ ਸਿੰਘ ਨੇ ਜਸਮੇਲ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਵਿਦੇਸ਼ੀ ਭਾਸ਼ਾ ਨੂੰ ਪੜਨਾਂ, ਬੋਲਣਾ,ਇੱਕ ਸਟੇਟਸ ਸਿੰਬਲ ਬਣ ਗਿਆ ਇਸ ਆੜ ਚ ਆਪਣੀ ਮਾਂ ਬੋਲੀ ਨਜ਼ਰ ਅੰਦਾਜ ਹੋ ਰਹੀ ਹੈ  ਵਿਦਿਆਰਥੀਆਂ ਨੂੰ ਇਸ ਰੀਡਰ ਕਾਰਨਰ ਦਾ ਵੱਧ ਤੋਂ ਵੱਧ ਲਾਭ ਉਠਾਉਣ ਦਾ ਸੁਨੇਹਾ ਦਿੱਤਾ। ਇਸ ਮੌਕੇ  ਹੋਰਨਾਂ ਤੋਂ ਇਲਾਵਾ ਅੰਮ੍ਰਿਤਪਾਲ ਕੌਰ ਗੁਰਪ੍ਰੀਤ ਕੌਰ ਮੰਜੂ ਰਾਣੀ ਅਤੇ ਵਿਦਿਆਰਥੀ ਹਾਜ਼ਰ ਸਨ


LEAVE A REPLY

Please enter your comment!
Please enter your name here