ਬੁਢਲਾਡਾ 31 ਜੁਲਾਈ (ਸਾਰਾ ਯਹਾਂ/ਮਹਿਤਾ ਅਮਨ) ਗੁਰਦਾਸੀਦੇਵੀ ਕਾਲਜ਼ ਬੁਢਲਾਡਾ ਦੇ ਕੋਰਸ ਬੀ.ਐਸ.ਸੀ.ਮਲਟਿਮੀਡਿਆ ਦੇ ਛੇਵੇਂ ਸਮੈਸਟਰ ਦੀ ਵਿਦਿਆਰਥਣ ਸ਼ਰੁਤੀ ਨੇ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਨਤੀਜਿਆਂ ਵਿੱਚ SGPA 9.63 ਹਾਸਿਲ ਕਰਕੇ ਪਹਿਲਾਂ ਸਥਾਨ ਪ੍ਰਾਪਤ ਕਰਕੇ ਕਾਲਜ਼ ਅਤੇ ਆਪਣੇ ਮਾਪਿਆਂ ਦਾ ਅਤੇ ਕਾਲਜ ਦਾ ਨਾਂਮ ਚਮਕਾਇਆ ਹੈ। ਕਾਲਜ ਦੇ ਚੇਅਰਮੈਨ ਡਾ: ਨਵੀਨ ਸਿੰਗਲਾਂ ਜੀ ਵੱਲੋਂ ਦੱਸਿਆ ਗਿਆ ਕਿ ਕਾਲਜ ਦਾ ਸਮੂਹ ਸਟਾਫ ਬਹੁਤ ਮਿਹਨਤੀ ਹੈ ਬੱਚਿਆਂ ਦੀ ਪੜ੍ਹਾਈ ਲਈ ਦਿਨ ਰਾਤ ਮਿਹਨਤ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਹ ਕੋਰਸ ਗ੍ਰੈਜੂਏਟ ਲੈਬਲ ਦਾ ਕੋਰਸ ਹੈ ਜਿਸ ਵਿੱਚ ਵਿਦਿਆਰਥੀਆਂ ਦੇ ਲਈ ਵੈੱਬ ਡਿਜਾਇਨਿੰਗ, ਐਨਿਮੇਸ਼ਨ, ਸ਼ੋਰਟ ਮੂਵੀ ਅਤੇ ਟੈਸਟਰ ਆਦਿ ਦੇ ਤੌਰ ਤੇ ਨੌਕਰੀਆਂ ਦਾ ਬਹੁਤ ਸਕੋਪ ਹੈ ਜੋ ਕਿ ਤੁਸੀਂ ਇਸ ਬੀ.ਐਸ.ਸੀ.ਮਲਟਿਮੀਡਿਆ ਕੋਰਸ ਵਿੱਚ ਸਿਖਦੇ ਹੋ। ਕਾਲਜ ਦੇ ਪ੍ਰਿੰਸੀਪਲ ਡਾ: ਨਵਨੀਤ ਸਿੰਘ ਜੀ ਨੇ ਦੱਸਿਆ ਕਿ ਅੱਜ ਦਾ ਸਮਾਂ ਇੰਨਫਰਮੇਸ਼ਨ ਟੈਕਨੌਲੋਜੀ ਅਤੇ ਮਲਟਿਮੀਡਿਆ ਦਾ ਯੁੱਗ ਹੈ ਅਤੇ ਵਿਦਿਆਰਥੀਆਂ ਦੇ ਲਈ ਕੰਪਿਊਟਰ ਅਤੇ ਟੈਕਨੀਕਲ ਐਜੁਕੇਸ਼ਨ ਬਹੁਤ ਜਰੂਰੀ ਹੋ ਚੁੱਕੀ ਹੈ। ਇਸ ਮੌਕੇ ਕਾਲਜ਼ ਦੀ ਸਮੂਹ ਮੈਨੇਜ਼ਮੈਂਟ ਅਤੇ ਸਟਾਫ ਮੈਂਬਰ ਮੌਜੂਦ ਸਨ।