*ਡੀ.ਟੀ.ਐੱਫ. ਦੇ ਸੂਬਾ ਚੋਣ ਇਜਲਾਸ ਚ ਭਰਵੀਂ ਸ਼ਮੂਲੀਅਤ ਕਰਨ ਸੰਬੰਧੀ ਅਹਿਮ ਮੀਟਿੰਗ ਆਯੋਜਿਤ*

0
57

ਮਾਨਸਾ, 26 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਡੀ.ਟੀ.ਐੱਫ. ਮਾਨਸਾ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮੋਲਕ ਡੇਲੂਆਣਾ ਦੀ ਪ੍ਰਧਾਨਗੀ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਡੇਲੂਆਣਾ,ਮਾਨਸਾ ਵਿਖੇ ਹੋਈ । ਇਸ ਵਿੱਚ 4 ਅਗਸਤ ਨੂੰ ਬਠਿੰਡਾ ਵਿਖੇ ਹੋਣ ਵਾਲ਼ੇ ਸੂਬਾ ਚੋਣ ਇਜਲਾਸ ਦੀਆਂ ਤਿਆਰੀਆਂ ਅਤੇ ਇਜਲਾਸ ਵਿੱਚ ਭਰਵੀਂ ਸ਼ਮੂਲੀਅਤ ਕਰਨ ਸੰਬੰਧੀ ਗੱਲਬਾਤ ਕੀਤੀ ਗਈ।

               ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ 4 ਅਗਸਤ 24 (ਐਤਵਾਰ) ਨੂੰ ਬਠਿੰਡਾ ਦੀ ਦਾਣਾ ਮੰਡੀ ਕੋਲ਼ ਸਥਿਤ ਲਾਰਡ ਰਾਮਾਂ ਹਾਲ ਵਿੱਚ ਜੱਥੇਬੰਦੀ ਦਾ ਸੂਬਾ ਚੋਣ ਇਜਲਾਸ ਹੋਣ ਜਾ ਰਿਹਾ ਹੈ, ਜਿਸ ਚ ਪੰਜਾਬ ਭਰ ਦੇ ਡੈਲੀਗੇਟ ਹਿੱਸਾ ਲੈਣਗੇ ਅਤੇ ਡੀ.ਟੀ.ਐਫ਼. ਦੇ ਪਿਛਲੇ ਜੱਥੇਬੰਦਕ ਕੰਮਾਂ ਦਾ ਮੁਲਾਂਕਣ, ਜੱਥੇਬੰਦੀ ਦੇ ਸੰਵਿਧਾਨ ਵਿੱਚ ਹੋਈਆਂ ਸੋਧਾਂ ਤੇ ਪਿਛਲੇ ਸਮੇਂ ਦੀਆਂ ਪ੍ਰਾਪਤੀਆਂ ਅਤੇ ਕਮੀਆਂ ‘ਤੇ ਵਿਸਥਾਰ ਪੂਰਵਕ ਚਰਚਾ ਕਰਨ ਤੋਂ ਇਲਾਵਾ ਪੁਰਾਣੀ ਸੂਬਾ ਕਮੇਟੀ ਭੰਗ ਕਰਕੇ 3 ਸਾਲ ਲਈ ਨਵੀਂ ਸੂਬਾਈ ਲੀਡਰਸ਼ਿਪ ਦੀ ਚੋਣ ਕੀਤੀ ਜਾਵੇਗੀ। 

ਉਨ੍ਹਾਂ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿੱਚੋਂ ਬਲਾਕ ਕਮੇਟੀਆਂ ਅਤੇ ਜ਼ਿਲ੍ਹਾ ਕਮੇਟੀ ਦੇ ਸਮੂਹ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ ਇਸ ਇਜਲਾਸ ਵਿੱਚ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ ਡੀਟੀਐਫ਼ 1986 ਤੋਂ ਅਧਿਆਪਕ- ਵਿਦਿਆਰਥੀ ਹਿੱਤਾਂ ਦੀ ਰਾਖੀ ਨੂੰ ਲੈਕੇ ਅਤੇ ਇੱਕ ਜਮਹੂਰੀ ਅਤੇ ਸਿਹਤਮੰਦ ਸਿੱਖਿਆ ਢਾਂਚੇ ਖ਼ਾਤਰ ਤੇ ਹਾਕਮ ਧਿਰਾਂ ਦੁਆਰਾ ਆਮ ਮਿਹਨਤਕਸ਼ ਲੋਕਾਈ ਦੇ ਜਮਹੂਰੀ ਹੱਕਾਂ ਉੱਤੇ ਹੋ ਰਹੇ ਹਮਲਿਆਂ ਖ਼ਿਲਾਫ਼ ਲਗਾਤਾਰ ਸੰਘਰਸ਼ਾਂ ਦੇ ਮੈਦਾਨ ਵਿੱਚ ਡਟੀ ਹੋਈ ਅਧਿਆਪਕ ਜੱਥੇਬੰਦੀ ਹੈ,  ਸੋ ਸਮੁੱਚੇ ਅਧਿਆਪਕ ਭਾਈਚਾਰੇ ਨੂੰ ਡੀ.ਟੀ.ਐਫ਼. ਦੀ ਨਵੀਂ ਸੂਬਾਈ ਟੀਮ ਦੇ ਗਠਨ ਮੌਕੇ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨੀ ਚਾਹੀਦੀ ਹੈ।ਇਸ ਮੌਕੇ ਹੰਸਾ ਸਿੰਘ ਡੇਲੂਆਣਾ, ਕੌਰ ਸਿੰਘ ਫੱਗੂ, ਅਸ਼ਵਨੀ ਖੁਡਾਲ, ਪਰਮਿੰਦਰ ਮਾਨਸਾ, ਜਸਵੀਰ ਭੰਮੇ, ਸੁਖਵੀਰ ਸਿੰਘ, ਗੁਰਦਾਸ ਸਿੰਘ ਗੁਰਨੇ, ਗੁਰਲਾਲ ਗੁਰਨੇ, ਦਿਲਬਾਗ ਰੱਲੀ, ਅਮਰੀਕ ਭੀਖੀ ,ਅਮਰਿੰਦਰ ਸਿੰਘ, ਹਰਪ੍ਰੀਤ ਸਿੰਘ ਖੜਕ ਸਿੰਘ ਵਾਲ਼ਾ, ਤੇਜਿੰਦਰ ਸਿੰਘ, ਇਕਬਾਲ ਸਿੰਘ ਬਰੇਟਾ, ਗੁਰਪ੍ਰੀਤ ਬੀਰੋਕੇ, ਸੰਦੀਪ ਢੰਡ, ਮਨਜੀਤ ਕੁਮਾਰ ,ਪ੍ਰੇਮ ਕੁਮਾਰ, ਲਖਵਿੰਦਰ ਬੁਢਲਾਡਾ ਤੇ ਕਾਲਾ ਸਹਾਰਨਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here