*ਖੋ–ਖੋ ‘ਚ ਅਤਲਾ ਕਲਾਂ ਅਤੇ ਰੱਸਾਕਸੀ ‘ਚ ਰੱਲਾ ਸਕੂਲ ਦੀਆਂ ਕੁੜੀਆਂ ਮੋਹਰੀ*

0
80

ਜੋਗਾ, 25 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ) ਗਰਮ ਰੁੱਤ ਜੋਨਲ ਸਕੂਲ ਖੇਡਾਂ ਦੇ ਚੌਥੇ ਦਿਨ ਅੱਜ ਇੱਥੇ ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਵਿਖੇ ਲੜਕੀਆਂ ਦੇ ਖੋ–ਖੋ ਦੇ ਮੁਕਾਬਲੇ ਕਰਵਾਏ ਗਏ। ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਆਦਰਸ਼ ਸਕੂਲ ਭੁਪਾਲ ਦੇ ਪ੍ਰਿੰਸੀਪਲ ਅਮਰਨਦੀਪ ਸਿੰਘ, ਗਲੋਬਲ ਅਕੈਡਮੀ ਅਕਲੀਆ ਦੇ ਪ੍ਰਿੰਸੀਪਲ ਰਾਜ ਕੁਮਾਰ, ਸਕੂਲ ਮੁਖੀ ਪਰਵਿੰਦਰ ਸਿੰਘ ਅਤੇ ਜੋਨ ਪ੍ਰਧਾਨ ਪ੍ਰਿੰਸੀਪਲ ਅਵਤਾਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਜੋਨਲ ਸਕੱਤਰ ਵਿਨੋਦ ਕੁਮਾਰ ਦੱਸਿਆ ਕਿ ਅੱਜ ਹੋਏ ਲੜਕੀਆਂ ਦੇ ਖੋ–ਖੋ ਅੰਡਰ 14 ਸਾਲ ਵਿੱਚ ਸਸਸਸ ਅਤਲਾ ਕਲਾਂ ਨੇ ਪਹਿਲਾ, ਸਹਸ ਭੁਪਾਲ ਨੇ ਦੂਜਾ ਤੇ ਸਸਸਸ ਉੱਭਾ–ਬੁਰਜ ਢਿੱਲਵਾਂ ਨੇ ਤੀਜਾ, ਅੰਡਰ 17 ਸਾਲ ਵਿੱਚ ਸਸਸਸ ਅਤਲਾ ਕਲਾਂ ਨੇ ਪਹਿਲਾ, ਸਸਸਸ ਉੱਭਾ–ਬੁਰਜ ਢਿੱਲਵਾਂ ਨੇ ਦੂਜਾ ਤੇ ਸਸਸਸ ਰੱਲਾ (ਕੁ) ਨੇ ਤੀਜਾ ਸਥਾਨ ਹਾਸਲ ਕੀਤਾ। ਰੱਸਾਕਸੀ ਅੰਡਰ 17 ਸਾਲ (ਲੜਕੀਆਂ) ਵਿੱਚੋਂ ਸਸਸ ਰੱਲਾ (ਕੁ) ਨੇ ਪਹਿਲਾ, ਗੁਰਕੁਲ ਅਕੈਡਮੀ ਉੱਭਾ ਨੇ ਦੂਜਾ ਤੇ ਗਲੋਬਲ ਅਕੈਡਮੀ ਅਕਲੀਆ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਸਰਬਜੀਤ ਕੌਰ ਲੈਕਚਰਾਰ, ਜਸਵਿੰਦਰ ਕੌਰ ਲੈਕਚਰਾਰ, ਵੀਰਪਾਲ ਕੌਰ, ਪਾਲਾ ਸਿੰਘ ਭੀਖੀ, ਸਮਰਜੀਤ ਸਿੰਘ ਬੱਬੀ, ਅਵਤਾਰ ਸਿੰਘ, ਦਰਸ਼ਨ ਸਿੰਘ, ਜਗਸੀਰ ਸਿੰਘ ਝੱਬਰ, ਮਨਜੀਤ ਸਿੰਘ ਜਟਾਣਾ, ਗੁਰਜੀਤ ਸਿੰਘ, ਗੁਰਲਾਭ ਸਿੰਘ, ਰਵੀ ਸਿੰਘ, ਰਾਜਨਦੀਪ ਸਿੰਘ, ਮਨਪ੍ਰੀਤ ਸਿੰਘ, ਕਮਲਦੀਪ ਸਿੰਘ, ਗੁਰਜਿੰਦਰ ਸਿੰਘ, ਗੁਰਜੰਟ ਸਿੰਘ, ਦਲਵੀਰ ਸਿੰਘ, ਰਾਜਦੀਪ ਸਿੰਘ, ਬਲਦੇਵ ਸਿੰਘ, ਮਨਦੀਪ ਸਿੰਘ, ਬਲਵਿੰਦਰ ਸਿੰਘ, ਗਗਨਦੀਪ ਕੌਰ, ਅਮਨਦੀਪ ਕੌਰ, ਕਰਮਜੀਤ ਕੌਰ, ਰਮਨਦੀਪ ਕੌਰ, ਜੱਗਾ ਸਿੰਘ ਕੈਪਸ ਮੈਨੇਜਰ ਅਤਲਾ ਕਲਾਂ ਆਦਿ ਹਾਜ਼ਰ ਸਨ।z

LEAVE A REPLY

Please enter your comment!
Please enter your name here