ਬੁਢਲਾਡਾ 25 ਜੁਲਾਈ(ਸਾਰਾ ਯਹਾਂ/ਮੁੱਖ ਸੰਪਾਦਕ)ਸਥਾਨਕ ਸ਼ਹਿਰ ਦੇ ਆੜ੍ਹਤੀਆ ਐਸੋਸੀਏਸ਼ਨ ਦੇ ਨਵ-ਨਿਯੁਕਤ ਪ੍ਰਧਾਨ ਰਾਜਿੰਦਰ ਸਿੰਘ ਕੋਹਲੀ ਵੱਲੋਂ ਸੀਨੀਅਰ ਸਿਟੀਜਨ ਕੇਵਲ ਕ੍ਰਿਸ਼ਨ ਕਾਠ (ਦੇਸ਼ ਰਾਜ ਕੇਵਲ ਕ੍ਰਿਸ਼ਨ )ਨੂੰ ਰਾਜ ਕੁਮਾਰ ਭੱਠਲ ਵਾਲੇ ਦਰਵਾਜੇ ਸਾਇਡ ਦੇ ਪ੍ਰਧਾਨ ਦੀ ਜਿੰਮੇਵਾਰੀ ਸੋਂਪੀ ਹੈ। ਜਿਕਰਯੋਗ ਇਹ ਹੈ ਕਿ ਕੇਵਲ ਕ੍ਰਿਸ਼ਨ ਕਾਠ ਇਸ ਤੋਂ ਪਹਿਲਾਂ ਵੀ ਦਰਵਾਜੇ ਦੀ ਪ੍ਰਧਾਨਗੀ ਦੀ ਜਿੰਮੇਵਾਰੀ ਨਿਭਾਉਂਦੇ ਆ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਨੂੰ ਜਿੰਮੇਵਾਰੀ ਦਿੱਤੀ ਗਈ। ਇਸ ਮੌਕੇ ਪ੍ਰੇਮ ਸਿੰਘ ਦੋਦੜਾ, ਅਮਰਜੀਤ ਸਿੰਘ, ਸਾਬਕਾ ਕੋਂਸਲਰ ਗੁਰਵਿੰਦਰ ਸਿੰਘ ਸੋਨੂੰ, ਸੋਨੂੰ ਭੱਠਲ, ਵਿਕਾਸ ਸਿੰਗਲਾ, ਸੋਮਨਾਥ, ਕੁਲਦੀਪ ਸਿੰਘ ਤਾਲਵਾਲਾ, ਅਨਿੱਲ ਕੁਮਾਰ, ਸੋਨੀ ਗੁੜੱਦੀ, ਨਰੇਸ਼ ਨਿੱਕਾ, ਭੋਲਾ ਪਟਵਾਰੀ ਆਦਿਆਂ ਨੇ ਮੁਬਾਰਕਬਾਦ ਦੇ ਕੇ ਆਸ ਪ੍ਰਗਟ ਕੀਤੀ ਕਿ ਉਹ ਆਉਣ ਵਾਲੇ ਸਮੇਂ ਵਿੱਚ ਉਹ ਆੜ੍ਹਤੀਆਂ ਐਸੋਸੀਏਸ਼ਨ ਨੂੰ ਸਹਿਯੋਗ ਕਰਨਗੇ ਅਤੇ ਰਾਜ ਭੱਠਲ ਵਾਲੇ ਦਰਵਾਜੇ ਸਾਇਡ ਦੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ