*ਮੁਨੱਜ਼ਾ ਇਰਸ਼ਾਦ ਵੱਲ੍ਹੋਂ ਬੱਚਿਆਂ ਨੂੰ ਵਾਤਾਵਰਨ ਨਾਲ ਜੋੜਨ ਦਾ ਵਿਸ਼ੇਸ਼ ਉਪਰਾਲਾ*

0
25

ਮਾਨਸਾ, 23 ਜੁਲਾਈ:-  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸਰਕਾਰੀ ਪ੍ਰਾਇਮਰੀ ਸਕੂਲ, ਭੰਡਾਲ ਦੋਨਾ, ਵਿਖੇ ਬੱਚਿਆਂ ਨੂੰ ਕੁਦਰਤ ਤੇ ਵਾਤਾਵਰਨ ਨਾਲ ਜੋੜਨ ਲਈ ” ਇੱਕ ਰੁੱਖ ਮਾਂ ਦੇ ਨਾਮ ” ਤਹਿਤ ਸਕੂਲ ਵਿੱਚ ਰੁੱਖ ਲਗਾਏ ਗਏ। ਜਿਸ ਵਿੱਚ ਸਕੂਲ ਦੇ ਅਧਿਆਪਕ ਮੁਨੱਜ਼ਾ ਇਰਸ਼ਾਦ ਵੱਲੋਂ ਵੀ ਆਪਣੇ ਜਨਮ ਦਿਨ ਤੇ ਛਾਂ ਵਾਲੇ 10 ਪੌਦੇ ਬਕੇਨ ਦੇ ਲਗਾਏ ਗਏ ਤੇ ਇੱਕ ਰੁੱਖ ਮਾਂ ਦੇ ਨਾਮ ਤਹਿਤ ਵੀ ਬੱਚਿਆਂ ਦੁਆਰਾ ਕਈ ਪੌਦੇ ਸਕੂਲ ਅਤੇ ਸਕੂਲ ਤੋਂ ਬਾਹਰ ਵੀ ਲਗਾਏ ਗਏ। ਮੁਨੱਜ਼ਾ ਇਰਸ਼ਾਦ  ਦੇ ਕਹਿਣ ਮੁਤਾਬਿਕ ਕਿ ਜਦੋਂ ਅਸੀਂ ਖ਼ੁਦ ਪੌਦਿਆਂ ਨਾਲ, ਕੁਦਰਤ ਨਾਲ ਪਿਆਰ ਕਰਦੇ ਹਾਂ ਤਾਂ ਸਾਡੇ ਵਿਦਿਆਰਥੀ ਵੀ ਕਰਦੇ ਹਨ ਤੇ ਕਿਸੇ ਕੰਮ ਨੂੰ ਕਰ ਕੇ ਵਿਦਿਆਰਥੀ ਜ਼ਿਆਦਾ ਸਿੱਖਦੇ ਹਨ। ਇਸ ਲਈ ਓਹਨਾਂ ਆਪਣੇ ਜਨਮ ਦਿਨ ਤੇ ਜਦੋਂ ਪੌਦੇ ਸਕੂਲ ਵਿੱਚ ਲਗਾਏ ਤਾਂ ਸਾਰੇ ਬੱਚਿਆਂ ਨੂੰ ਨਾਲ ਰੱਖਿਆ। ਇਸਦਾ ਨਤੀਜਾ ਇਹ ਹੋਇਆ ਕਿ ਕਿੰਨੇ ਹੀ ਬੱਚੇ ਅਗਲੇ ਦਿਨ ਆਪਣੀ ਤਰਫ਼ੋਂ ਪੌਦੇ ਲੈ ਕੇ ਆਏ ਤੇ ਉਨ੍ਹਾਂ ਦੀ ਦੇਖਭਾਲ ਕਰਨ ਦਾ ਵਿਸ਼ਵਾਸ ਵੀ ਦਵਾਇਆ। ਪਿੰਡ ਦੇ ਪਤਵੰਤੇ ਸੱਜਣਾ ਵੱਲੋਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ।


LEAVE A REPLY

Please enter your comment!
Please enter your name here