*ਸੁੰਦਰ ਸਿਟੀ ਕਾਲੋਨੀ ਬੁਢਲਾਡਾ ਦੇ ਵਸਨੀਕਾਂ ਵੱਲੋਂ ਦਰਪੇਸ਼ ਸਮੱਸਿਆਵਾਂ ‘ਤੇ ਵਿਚਾਰਾਂ*

0
253

ਬੁਢਲਾਡਾ – 21 ਜੁਲਾਈ  (ਸਾਰਾ ਯਹਾਂ/ਅਮਨ ਮਹਿਤਾ)ਅੱਜ ਇੱਥੇ ਸੁੰਦਰ ਸਿਟੀ ਰੈਜ਼ੀਡੈਂਸ਼ੀਅਲ ਵੈਲਫੇਅਰ ਸੁਸਾਇਟੀ ਬੁਢਲਾਡਾ ਦੀ ਮੀਟਿੰਗ ਕਾਲੋਨੀ ਦੇ ਪਾਰਕ ਵਿੱਚ ਮਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਦਰਪੇਸ਼ ਸਮੱਸਿਆਵਾਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ।

 ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਸੁੰਦਰ ਸਿਟੀ ਨੂੰ ਖੂਬਸੂਰਤ ਬਣਾਉਣ ਲਈ ਪਾਰਕਾਂ ਵਿੱਚ ਫੁੱਲਾਂ ਵਾਲੇ ਬੂਟੇ-ਦਰੱਖਤ ਲਾਏ ਜਾਣਗੇ।

ਮੀਟਿੰਗ ਵਿੱਚ ਸੁੰਦਰ ਸਿਟੀ ਦੇ ਵਸਨੀਕਾਂ ਨੂੰ ਮੁੱਖ ਸਮੱਸਿਆਵਾਂ ਜਿਵੇਂ ਵਾਟਰ ਵਰਕਸ ਤੋਂ ਪੀਣ ਦੇ ਪਾਣੀ ਦੀ ਸਪਲਾਈ ਦਿੱਤੇ ਜਾਣ , ਕਾਲੋਨੀ ਦੇ ਸੀਵਰੇਜ ਸਿਸਟਮ ਨੂੰ ਸ਼ਹਿਰ ਦੇ ਸੀਵਰੇਜ ਸਿਸਟਮ ਨਾਲ ਜੋੜਿਆ ਜਾਵੇ ਅਤੇ ਸ਼ਹਿਰ ਦੇ ਪਿਛਲੇ ਪਾਸੇ ਮਾਤਾ ਦੇ ਮੰਦਰ ਤੋਂ ਜੁਡੀਸ਼ਲ ਕੰਪਲੈਕਸ ਦੀ ਸੜਕ ਤੱਕ ਨਵੀਂ ਸੜਕ ਬਣਾਈ ਜਾਵੇ।

 ਇਸ ਮੌਕੇ ਸੁਖਵਿੰਦਰ ਸਿੰਘ ਕੁੱਕੂ , ਮਾ. ਹਰੀ ਸਿੰਘ , ਡਾ. ਜਰਨੈਲ ਸਿੰਘ ਸੈਣੀ ਅਤੇ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਪ੍ਰਿੰਸੀਪਲ ਬੁੱਧ ਰਾਮ ਐਮ.ਐਲ.ਏ. ਹਲਕਾ ਬੁਢਲਾਡਾ , ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਪਰੋਕਤ ਤਿੰਨਾਂ ਮੰਗਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇ।

    ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕਾਲਾ ਸਿੰਘ ਫ਼ੌਜੀ , ਰਾਜੇਸ਼ ਕੁਮਾਰ ਅਸੀਜਾ , ਬਜਰੰਗ ਕੁਮਾਰ , ਕੁਲਦੀਪ ਸਿੰਘ ਚਹਿਲ, ਚਰਨਜੀਤ ਸਿੰਘ ਮਾਨ , ਗੁਰਸੇਵਕ ਸਿੰਘ , ਸ਼ਿਵ ਕੁਮਾਰ ਜਿੰਦਲ , ਗੁਰਦੀਪ ਸਿੰਘ , ਸਤਪਾਲ ਸਿੰਘ ਸਿੱਧੂ, ਗੁਰਦੀਪ ਸਿੰਘ ਵਿਰਕ , ਅਵਤਾਰ ਸਿੰਘ ਸੋਨੀ , ਗੁਰਚਰਨ ਸਿੰਘ ਮਿਸਤਰੀ , ਅਸ਼ੋਕ ਲਾਕੜਾ ,ਧਰਮਿੰਦਰ ਸਿੰਘ ਗਰਮੀ , ਅਮਰੀਕ ਸਿੰਘ ਗੋਬਿੰਦਪੁਰਾ ਵਾਲ਼ੇ , ਜਗਤਾਰ ਸਿੰਘ ਡਸਕਾ , ਮਾ. ਰਣਜੀਤ ਰੰਘੜਿਆਲ , ਲਵਪ੍ਰੀਤ ਸਿੰਘ , ਸ਼ਿੰਦਰਪਾਲ ਟੈਣਾ ਆਦਿ ਸ਼ਾਮਲ ਹੋਏ।

LEAVE A REPLY

Please enter your comment!
Please enter your name here