ਬੋਹਾ, 20 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ) ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੈਦੇਵਾਲਾ ਵਿਖੇ ਸਿਹਤ ਵਿਭਾਗ ਵੱਲੋਂ ਇੱਕ ਸਮਾਗਮ ਅੱਜ ਕਰਵਾਇਆ ਗਿਆ। ਰਾਸਟਰੀਆ ਕਿਸ਼ੋਰ ਸਵਾਸਥ ਪ੍ਰੋਗਰਾਮ (ਆਰ.ਕੇ.ਐਸ.ਕੇ) ਤਹਿਤ ਕਰਵਾਏ ਇਸ ਪ੍ਰੋਗਰਾਮ ਅਧੀਨ, ਜਿੱਥੇ ਬੋਹਾ ਦੇ ਮੁਢਲੇ ਸਿਹਤ ਕੇਂਦਰ ਦੇ ਸੁਪਰਵਾਈਜ਼ਰ ਭੁਪਿੰਦਰ ਕੁਮਾਰ ਅਤੇ ਸਿਹਤ ਸਬ ਸੈਂਟਰ ਚ ਤਾਇਨਾਤ ਰਾਜਦੀਪ ਸਰਮਾ ਸਿਹਤ ਕਰਮਚਾਰੀ ਵੱਲੋਂ ਸਕੂਲੀ ਬੱਚਿਆਂ ਨੂੰ ਕਿਸ਼ੋਰ ਅਵਸਥਾ ਦੀਆਂ ਸਿਹਤ ਤਬਦੀਲੀਆਂ ਸਬੰਧੀ ਜਾਣਕਾਰੀ ਦਿੱਤੀ ਗਈ ਉਥੇ ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ। ਸਕੂਲੀ ਬੱਚਿਆਂ ਨੂੰ ਸੰਬੋਧਨ ਕਰਦਿਆਂ ਸੁਪਰਵਾਈਜ਼ਰ ਭੁਪਿੰਦਰ ਕੁਮਾਰ ਨੇ ਦੱਸਿਆ ਕਿ ਕਿਸ਼ੋਰ ਅਵਸਥਾ 12 ਤੋਂ 18 ਸਾਲ ਬਾਲ ਅਵਸਥਾ ਤੇ ਬਾਲਪਣ ਦੇ ਵਿਚਕਾਰ ਬਹੁਤ ਹੀ ਨਾਜ਼ੁਕ ਅਵਸਥਾ ਹੈ, ਇਸ ਅਵਸਥਾ ਵਿੱਚ ਸਰੀਰਕ ਮਨੋਵਿਗਿਆਨਕ ਅਤੇ ਵਿਵਹਾਰ ਸੰਬੰਧੀ ਬਦਲਾਵ ਤੇਜ਼ੀ ਨਾਲ ਆਉਂਦੇ ਹਨ। ਇਹ ਅਵਸਥਾ ਸਿੱਖਣ ਅਤੇ ਆਪਣੇ ਨਜ਼ਰੀਏ ਵਿਵਹਾਰ ਅਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਸਹੀ ਰੂਪ ਦੇਣ ਦਾ ਹੈ। ਇਹ ਅਵਸਥਾ ਵਿੱਚ ਅਗਰ ਕਿਸ਼ੋਰ-ਕਿਸ਼ੋਰੀਆਂ ਨੂੰ ਸਹੀ ਸਮੇਂ ਗਿਆਨ ਨਾ ਦਿੱਤਾ ਜਾਵੇ ਤਾਂ ਉਹ ਭਟਕ ਜਾਂਦੇ ਹਨ,ਜਿਸ ਦੇ ਚਲਦਿਆਂ ਕਈ ਸਮੱਸਿਆਵਾਂ ਉਤਪੰਨ ਹੋ ਜਾਂਦੀਆਂ ਹਨ।ਉਨ੍ਹਾਂ ਦੱਸਿਆ ਕਿ ਇਸ ਅਵਸਥਾ ਦੌਰਾਨ ਬਹੁਤ ਸਾਰੇ ਬਦਲਾਅ ਆਉਂਦੇ ਹਨ ਜਿਵੇਂ ਕਿ ਸਰੀਰਿਕ ਅਵਸਥਾ, ਲੰਬਾਈ ਅਤੇ ਭਾਰ ਵਧਣਾ, ਚਮੜੀ ਤੇ ਖਾਸ ਤੌਰ ਤੇ ਕਿੱਲ ਆਦਿ ਆਉਣਾ ਲੜਕੀਆਂ ਵਿੱਚ ਮਹਾਂਮਾਰੀ ਦਾ ਸ਼ੁਰੂ ਹੋਣਾ, ਲੜਕਿਆਂ ਵਿੱਚ ਆਵਾਜ਼ ਦਾ ਭਾਰੀਪਣ ਹੋਣਾ ਦਾੜ੍ਹੀ ਮੁੱਛਾਂ ਆਉਣੀਆਂ ਮਾਸਪੇਸ਼ੀਆਂ ਦਾ ਵਾਧਾ ਹੋਣਾ, ਮਾਨਸਿਕ ਸਮਾਜਿਕ ਤੇ ਭਾਵਨਾਤਮਕ ਬਦਲਾਅ ਜਿਵੇਂ ਕਿ ਮਿੱਤਰਾਂ ਨਾਲ ਵਧੇਰੇ ਸਮਾਂ ਬਿਤਾਉਣਾ ਘਰ ਤੋਂ ਦੂਰ ਰਹਿਣਾ, ਨਵੇਂ ਨਵੇਂ ਸ਼ੌਂਕ ਪੈਦਾ ਹੋਣਾ ਕਈ ਗੱਲਾਂ ਵਿੱਚ ਮਾਤਾ ਪਿਤਾ ਨਾਲ ਤਕਰਾਰ ਸੁਭਾਅ ਵਿੱਚ ਚਿੜਚਿੜਾਪਨ ਪੈਦਾ ਹੋਣਾ, ਦਿਖ ਲਈ ਚਿੰਤਕ ਜਨਕ ਹੋਣਾ ਆਪਣੇ ਸਰੀਰ ਨੂੰ ਸੁੰਦਰ ਬਣਾਉਣ ਵਿੱਚ ਜ਼ਿਆਦਾ ਸਮੇਂ ਲਾਉਣਾ ਆਦਿ ਰੁਚੀਆਂ ਪੈਦਾ ਹੋ ਜਾਂਦੀਆਂ ਹਨ।
ਏ.ਐਨ.ਐਮ ਗੁਰਮੀਤ ਕੌਰ ਨੇ ਕਿਸ਼ੋਰੀਆਂ ਦੀ ਸਮੱਸਿਆ ਸਬੰਧੀ ਜਾਣਕਾਰੀ ਦਿੰਦਿਆਂ ਕੇ ਦੱਸਿਆ ਕਿਸ਼ੋਰ ਅਵਸਥਾ ਵਿੱਚ ਕਿਸ਼ੋਰ ਅਤੇ ਕਿਸ਼ੋਰੀ ਨੂੰ ਸਿਹਤ ਸਿੱਖਿਆ ਦੇ ਗਿਆਨ ਤੇ ਬਹੁਤ ਜ਼ਰੂਰਤ ਹੈ ਗਿਆਨ ਦੀ ਕਮੀ ਕਾਰਨ ਕਈ ਮੁਸ਼ਕਲਾਂ ਉਤਪੰਨ ਹੋ ਜਾਂਦੀਆਂ ਜਿਨ੍ਹਾਂ ਦਾ ਸਾਹਮਣਾ ਕਿਸ਼ੋਰ ਕਿਸ਼ੋਰੀਆਂ ਨੂੰ ਕਰਨਾ ਪੈਂਦਾ ਹੈ। ਕਿਸ਼ੋਰ ਅਵਸਥਾ ਵਿੱਚ ਸੰਤੁਲਿਤ ਭੋਜਨ ਨਾ ਮਿਲਣ ਕਰਕੇ ਅਨੀਮੀਆ ਖੂਨ ਦੀ ਕਮੀ ਮੋਟਾਪਾ ਜੰਕ ਫੂਡ ਕਾਰਨ ਥਕਾਵਟ ਜ਼ਿੰਕ ਦੀ ਕਮੀ ਕਾਰਨ ਸਰੀਰਿਕ ਵਿਕਾਸ ਵਿੱਚ ਕਮੀ ਆਉਂਦੀ ਹੈ। ਉਨ੍ਹਾਂ ਨਸ਼ਿਆਂ ਦੀ ਬੁਰਾਈ ਬਾਰੇ ਵੀ ਜਾਗਰੂਕ ਕੀਤਾ।ਇਸ ਮੌਕੇ ਕਰਵਾਏ ਗਏ ਪੇਂਟਿੰਗ ਮੁਕਾਬਲੇ ਚੋਂ ਅਰਸਦੀਪ ਸਿੰਘ ਨੇ ਪਹਿਲਾ ਸਥਾਨ,ਅਰਸਦੀਪ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਜਦਕਿ ਕੋਮਲਪ੍ਰੀਤ ਕੌਰ ਅਤੇ ਮਧੂਬਾਲਾ ਨੇ ਸਾਂਝੇ ਤੌਰ ਤੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਪਿ੍ੰਸੀਪਲ ਬਬੀਤਾ ਸੋਨੀ, ਮਾ.ਕਰਮਜੀਤਸਿੰਘ, ਮਾ ਜਸਪਾਲ ਸਿੰਘ,ਮਾ
ਅਮਰਿੰਦਰ ਗਿੱਲ ,ਮਾ ਇੰਦਰਪਾਲ ਸਿੰਘ,ਸ੍ਰੀਮਤੀ ਇੰਦਰਜੀਤ ਕੌਰ, ਸ੍ਰੀਮਤੀ ਰੀਮਾ ਰਾਣੀ ਆਦਿ ਵੀ ਹਾਜਰ ਸਨ।