*ਰੋਜ਼ਾਨਾਂ ਪਹਿਰੇਦਾਰ ਅਖਬਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਨਹੀਂ ਰਹੇ*

0
39
Oplus_131072

ਮਾਨਸਾ, 08:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਜਗਰਾਉਂ ਤੋਂ ਪੰਜਾਬੀ ਅਖ਼ਬਾਰ (ਰੋਜ਼ਾਨਾਂ ਪਹਿਰੇਦਾਰ) ਦੇ ਜਸਪਾਲ ਸਿੰਘ ਹੇਰਾਂ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ। ਜਿਨ੍ਹਾਂ ਦਾ ਸੰਸਕਾਰ 12 ਵਜੇ ਸ਼ੇਖਪੁਰਾ ਰੋਡ ਸ਼ਮਸ਼ਾਨ ਘਾਟ ਜਗਰਾਉਂ ਵਿਖੇ ਕੀਤਾ ਜਾਵੇਗਾ। ਇਸ ਮੌਕੇ ਤੇ ‘ਵਿਲੱਖਣ ਸੋਚ’ ਦੇ ਮੁੱਖ ਸੰਪਾਦਕ ਅਰਵਿੰਦਰ ਗੋਇਲ, ਸਾਰਾ ਯਹਾਂ ਦੇ ਮੁੱਖ ਸੰਪਾਦਕ ਬਲਜੀਤ ਸ਼ਰਮਾ ਨੇ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਬਹੁਤ ਦੁੱਖ ਹੋਇਆ ਇਹ ਖ਼ਬਰ ਸੁਣ ਕੇ ਪਰ ਪ੍ਰਮਾਤਮਾਂ ਨੂੰ ਜੋ ਮਨਜ਼ੂਰ ਹੁੰਦਾ ਹੈ। ਇਸ ਦੁਨੀਆਂ ਤੇ ਜੋ ਵੀ ਆਇਆ ਹੈ ਉਸਨੇ ਇਸ ਫਾਨੀ ਦੁਨੀਆਂ ਨੂੰ ਛੱਡਕੇ ਜਾਣਾ ਹੀ ਹੈ। ਸੋ ਮੈਂ ਪ੍ਰਮਾਤਮਾਂ ਅੱਗੇ ਇਹ ਅਰਦਾਸ ਕਰਦਾ ਹਾਂ ਕਿ ਬਾਕੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਮਾਨਸਾ ਦੀਆਂ ਸਮੂਹ ਰਾਜਨੀਤਕ ਪਾਰਟੀਆਂ ਅਤੇ ਸਮਾਜ਼ ਸੇਵੀ ਸੰਸਥਾਵਾਂ ਤੋਂ ਇਲਾਵਾ ਪੱਤਰਕਾਰ ਗੁਰਪ੍ਰੀਤ ਧਾਲੀਵਾਲ, ਬੀਰਬਲ ਧਾਲੀਵਾਲ, ਕਮਲਜੀਤ, ਸੁਖਵੰਤ ਸਿੰਘ ਸਿੱਧੂ, ਬਲਜੀਤ ਕੜਵਲ, ਮੰਗਾ ਰੱਲਾ, ਬਹਾਦਰ ਖਾਨ, ਬੀ ਐੱਸ ਕੋਹਲੀ, ਚਰਨਜੀਤ, ਦੀਪ ਜਿੰਦਲ, ਗੁਰਪ੍ਰੀਤ ਮਾਨ, ਹਰਦੀਪ ਜਟਾਣਾਂ, ਜੀਵਨ ਕ੍ਰਾਂਤੀ, ਰਜਿੰਦਰ ਸਿੰਘ, ਗੋਪਾਲ ਅਕਲੀਆ, ਤਰਸੇਮ ਸੇਮੀ, ਕੁਲਜੀਤ ਸਿੱਧੂ, ਸੁਰਿੰਦਰ ਸਿੰਘ ਮਾਨ, ਸੁਭਾਸ਼ ਕਾਮਰਾ, ਸੰਦੀਪ ਘੰਡ ਅਤੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਦੁੱਖ ਸਾਂਝਾ ਕੀਤਾ ਗਿਆ ਅਤੇ ਜਸਪਾਲ ਸਿੰਘ ਹੇਰਾਂ ਦੀ ਆਤਮਾ ਨੂੰ ਸ਼ਾਂਤੀ ਬਣਾਈ ਰੱਖਣ ਲਈ ਅਰਦਾਸ ਵੀ ਕੀਤੀ। 

LEAVE A REPLY

Please enter your comment!
Please enter your name here